ਨਵੀਂ ਦਿੱਲੀ-ਦੇਸ਼ 'ਚ 2017-18 ਦੌਰਾਨ ਪਹਿਲੀ ਵਾਰ 100 ਅਰਬ ਯੂਨਿਟ ਤੋਂ ਵੱਧ ਅਕਸ਼ੈ ਊਰਜਾ ਦਾ ਉਤਪਾਦਨ ਕੀਤਾ ਗਿਆ, ਜੋ ਇਕ ਸਾਲ 'ਚ ਸਭ ਤੋਂ ਵੱਧ ਹੈ। ਨਵੀਨ ਅਤੇ ਨਵੀਨੀਕਰਨ ਊਰਜਾ ਮੰਤਰਾਲਾ ਦੇ ਸੂਤਰਾਂ ਨੇ ਦੱਸਿਆ ਕਿ ਮੰਤਰਾਲਾ ਦਾ ਟੀਚਾ ਸਾਲ 2022 ਤੱਕ 1 ਲੱਖ 75 ਹਜ਼ਾਰ ਮੈਗਾਵਾਟ ਅਕਸ਼ੈ ਊਰਜਾ ਉਤਪਾਦਨ ਸਮਰੱਥਾ ਵਿਕਸਿਤ ਕਰਨ ਦਾ ਹੈ। ਮੰਤਰਾਲਾ ਨੇ ਲਗਭਗ 70 ਹਜ਼ਾਰ ਮੈਗਾਵਾਟ ਉਤਪਾਦਨ ਸਮਰੱਥਾ ਹਾਸਲ ਕਰ ਲਈ ਹੈ ਅਤੇ ਇਸ ਸਾਲ 31 ਮਾਰਚ ਤੱਕ 38,000 ਮੈਗਾਵਾਟ ਦੀ ਵਾਧੂ ਸਮਰੱਥਾ ਸਥਾਪਿਤ ਕੀਤੀ ਗਈ ਹੈ। ਸਾਲ 2017-18 'ਚ 11,788 ਮੈਗਾਵਾਟ ਅਕਸ਼ੈ ਊਰਜਾ ਸਮਰੱਥਾ ਜੋੜੀ ਗਈ ਹੈ, ਜੋ ਕਿਸੇ ਇਕ ਸਾਲ 'ਚ ਜੋੜੀ ਗਈ ਸਭ ਤੋਂ ਵੱਧ ਸਮਰੱਥਾ ਹੈ।
ਅਲੀਬਾਬਾ ਨੇ ਪਾਕਿਸਤਾਨ ਦੀ ਈ-ਕਾਮਰਸ ਕੰਪਨੀ ਦਰਾਜ ਨੂੰ ਖਰੀਦਿਆ
NEXT STORY