ਨਵੀਂ ਦਿੱਲੀ — ਫੋਰਬਸ ਇੰਡੀਆ(Forbes India) ਨੇ ਭਾਰਤ ਦੇ ਟਾਪ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਇਕ ਵਾਰ ਫਿਰ ਰਿਲਾਇੰਸ ਇੰਡਸਟਰੀਜ਼ ਦੇ ਮਾਲਿਕ ਮੁਕੇਸ਼ ਅੰਬਾਨੀ ਸਿਖਰ 'ਤੇ ਆਪਣੀ ਥਾਂ ਬਣਾਉਣ 'ਚ ਕਾਮਯਾਬ ਰਹੇ ਹਨ। ਇਸ ਲਗਾਤਾਰ 12ਵਾਂ ਸਾਲ ਹੈ ਜਦੋਂ ਮੁਕੇਸ਼ ਅੰਬਾਨੀ ਫੋਰਬਸ ਇੰਡੀਆ ਦੀ ਸਭ ਤੋਂ ਅਮੀਰ ਭਾਰਤੀਆਂ ਦੀ ਟਾਪ ਲਿਸਟ 'ਚ ਟਾਪ 'ਤੇ ਹਨ। ਕਰੀਬ 28.4 ਕਰੋੜ(4 ਮਿਲੀਅਨ ਅਮਰੀਕੀ ਡਾਲਰ) ਦੇ ਵਾਧੇ ਨਾਲ ਮੁਕੇਸ਼ ਅੰਬਾਨੀ ਕਰੀਬ 3.64 ਲੱਖ ਕਰੋੜ ਰੁਪਏ(51.4 ਬਿਲੀਅਨ) ਦੀ ਕੁੱਲ ਜਾਇਦਾਦ ਨਾਲ ਪਹਿਲੇ ਨੰਬਰ 'ਤੇ ਬਰਕਰਾਰ ਹੈ। ਇਸ ਦੇ ਨਾਲ ਹੀ ਗੌਤਮ ਅਡਾਣੀ ਨੇ 8 ਅੰਕਾਂ ਦੀ ਵੱਡੀ ਛਲਾਂਗ ਲਗਾਈ ਹੈ ਅਤੇ ਇਸ ਸੂਚੀ 'ਚ ਦੂਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਉਦੈ ਕੋਟਕ ਨੇ ਪਹਿਲੀ ਵਾਰ ਟਾਪ 5 'ਚ ਆਪਣੀ ਥਾਂ ਬਣਾਈ ਹੈ।
ਸਟੀਲ ਨਿਰਮਾਤਾ ਕੰਪਨੀ ਆਰਸੇਲਰ ਦੇ ਮਾਲਕ ਲਕਸ਼ਮੀ ਮਿੱਤਲ ਫੋਰਬਸ ਦੀ ਸੂਚੀ 'ਚ ਕਾਫੀ ਹੇਠਾਂ ਆ ਗਏ ਹਨ। ਪਿਛਲੇ ਸਾਲ ਇਸ ਸੂਚੀ 'ਚ ਤੀਜਾ ਸਥਾਨ ਹਾਸਲ ਕਰਨ ਵਾਲੇ ਲਕਸ਼ਮੀ ਮਿੱਤਲ 6 ਸਥਾਨ ਖਿਸਕ ਕੇ 9ਵੇਂ ਨੰਬਰ 'ਤੇ ਆ ਗਏ ਹਨ। ਫੋਰਬਸ ਇੰਡੀਆ ਮੁਤਾਬਕ ਸਟੀਲ ਦੀ ਮੰਗ ਅਤੇ ਕੀਮਤਾਂ 'ਚ ਗਿਰਵਾਟ ਦੇ ਕਾਰਨ ਅਜਿਹਾ ਹੋਇਆ ਹੈ। ਇਸ ਦੇ ਨਾਲ ਹੀ ਟਾਪ 10 'ਚ ਇਸ ਵਾਰ ਅਜੀਮ ਪ੍ਰੇਮਜੀ ਨਹੀਂ ਹਨ।
ਇਹ ਹਨ ਦੇਸ਼ ਦੇ 10 ਟਾਪ ਅਮੀਰ
ਮੁਕੇਸ਼ ਅੰਬਾਨੀ: 5140 ਕਰੋੜ ਡਾਲਰ (ਲਗਭਗ 3.64 ਲੱਖ ਕਰੋੜ ਰੁਪਏ)
ਗੌਤਮ ਅਡਾਨੀ: 1570 ਕਰੋੜ ਡਾਲਰ (ਲਗਭਗ 1.11 ਲੱਖ ਕਰੋੜ ਰੁਪਏ)
ਹਿੰਦੂਜਾ ਬ੍ਰਦਰਜ਼: 1560 ਕਰੋੜ ਡਾਲਰ (ਲਗਭਗ 1.10 ਲੱਖ ਕਰੋੜ ਰੁਪਏ)
ਪੀ ਮਿਸਤਰੀ: 1500 ਕਰੋੜ ਡਾਲਰ (ਲਗਭਗ 1.06 ਲੱਖ ਕਰੋੜ ਰੁਪਏ)
ਉਦੈ ਕੋਟਕ: 1480 ਕਰੋੜ ਡਾਲਰ (ਲਗਭਗ 1.05 ਲੱਖ ਕਰੋੜ ਰੁਪਏ)
ਸ਼ਿਵ ਨਾਦਰ: 1440 ਕਰੋੜ ਡਾਲਰ (ਲਗਭਗ 1.02 ਲੱਖ ਕਰੋੜ ਰੁਪਏ)
ਰਾਧਾਕ੍ਰਿਸ਼ਨਨ ਦਮਾਨੀ: 1430 ਕਰੋੜ ਡਾਲਰ (ਲਗਭਗ 1.01 ਲੱਖ ਕਰੋੜ ਰੁਪਏ)
ਗੋਦਰੇਜ ਪਰਿਵਾਰ: 1200 ਕਰੋੜ ਡਾਲਰ (ਲਗਭਗ 85,200 ਕਰੋੜ ਰੁਪਏ)
ਲਕਸ਼ਮੀ ਮਿੱਤਲ: 1050 ਕਰੋੜ ਡਾਲਰ (ਲਗਭਗ 74,550 ਕਰੋੜ ਰੁਪਏ)
ਕੁਮਾਰ ਮੰਗਲਮ ਬਿਰਲਾ: 960 ਕਰੋੜ ਡਾਲਰ (ਲਗਭਗ 68,160 ਕਰੋੜ ਰੁਪਏ)
ਇਸ ਸਾਲ ਦੀ ਸੂਚੀ 'ਚ 6 ਨਵੇਂ ਉਦਯੋਗਪਤੀਆਂ ਨੇ ਆਪਣੀ ਥਾਂ ਬਣਾਈ ਹੈ। ਇਨ੍ਹਾਂ 'ਚ ਸਿੰਘ ਪਰਿਵਾਰ 41ਵੇਂ ਨੰਬਰ 'ਤੇ ਹੈ ਜਿਨ੍ਹਾਂ ਦੀ ਜਾਇਦਾਦ 3.18 ਕਰੋੜ ਡਾਲਰ ਹੈ। 72ਵੇਂ ਨੰਬਰ 'ਤੇ ਬਾਇਜੂ ਰਵਿੰਦਰਨ 1.91 ਬਿਲੀਅਨ ਡਾਲਰ ਦੇ ਨਾਲ ਮੌਜੂਦ ਹਨ। ਇਸ ਤੋਂ ਬਾਅਦ ਮਹਿੰਦਰ ਪ੍ਰਸਾਦ 1.77 ਕਰੋੜ ਡਾਲਰ ਦੀ ਜਾਇਦਾਦ ਦੇ ਨਾਲ 81ਵੇਂ ਨੰਬਰ 'ਤੇ ਹਨ ਜਦੋਂਕਿ ਹਲਦੀ ਰਾਮ ਸਨੈਕਸ ਨੇ ਮਨੋਹਰ ਲਾਲ ਅਤੇ ਮਧੁਸੂਦਨ ਅਗਰਵਾਲ 86ਵੇਂ ਸਥਾਨ 'ਤੇ 1.7 ਕਰੋੜ ਡਾਲਰ ਦੀ ਜਾਇਦਾਦ ਨਾਲ ਮੌਜੂਦ ਹਨ। ਰਾਜੇਸ਼ ਮਹਿਰਾ ਅਤੇ ਸੰਦੀਪ ਇੰਜੀਨੀਅਰ ਕ੍ਰਮਵਾਰ : 1.5 ਕਰੋੜ ਡਾਲਰ ਨਾਲ 95ਵੇਂ ਨੰਬਰ ਅਤੇ 1.45 ਕਰੋੜ ਡਾਲਰ ਨਾਲ 98ਵੇਂ ਨੰਬਰ 'ਤੇ ਹਨ।
ਆਟੋ ਸੈਕਟਰ 'ਚ ਸਲੋਡਾਊਨ ਜਾਰੀ, ਸਤੰਬਰ 'ਚ ਡਿੱਗੀ 24 ਫੀਸਦੀ ਵਿਕਰੀ
NEXT STORY