ਨਵੀਂ ਦਿੱਲੀ- ਅਮਰੀਕੀ ਵਾਹਨ ਨਿਰਮਾਤਾ ਕੰਪਨੀ ਫੋਰਡ ਨੇ ਨਵੀਂ ਪੀੜ੍ਹੀ ਦੇ ਇੰਜਣ ਬਣਾਉਣ ਲਈ ਆਪਣੇ ਚੇਨਈ ਪਲਾਂਟ 'ਚ 3,250 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ। ਮੋਟਰ ਵਾਹਨ ਨਿਰਮਾਤਾ ਨੇ ਕਿਹਾ ਕਿ ਉਸ ਨੇ ਤਾਮਿਲਨਾਡੂ ਸਰਕਾਰ ਨਾਲ ਇਕ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਹਨ, ਜਿਸ 'ਚ 'ਰਣਨੀਤਕ ਦਿਸ਼ਾ ਨੂੰ ਰੇਖਾਂਕਿਤ ਕੀਤਾ ਗਿਆ ਹੈ, ਜੋ ਫੋਰਨ+ ਯੋਜਨਾ ਦੇ ਅਧੀਨ ਭਾਰਤ ਦੀ ਨਿਰਮਾਣ ਮਾਹਿਰਤਾ ਦਾ ਲਾਭ ਚੁੱਕਦੀ ਹੈ।'' ਇਸ ਤੋਂ ਪਹਿਲਾਂ ਕੰਪਨੀ 2021 'ਚ ਭਾਰਤੀ ਬਾਜ਼ਾਰ ਤੋਂ ਬਾਹਰ ਨਿਕਲ ਗਈ ਸੀ।
ਫੋਰਡ ਨੇ ਬਿਆਨ 'ਚ ਕਿਹਾ ਕਿ ਇਸ ਸਾਲ ਦੇ ਅੰਤ 'ਚ ਸ਼ੁਰੂ ਹੋਣ  ਵਾਲੇ ਪ੍ਰਾਜੈਕਟ 'ਚ ਤਿਆਰੀ ਅਤੇ ਨਿਵੇਸ਼ ਤੋਂ ਬਾਅਦ ਚੇਨਈ ਪਲਾਂਟ ਦੀ ਸਾਲਾਨਾ ਸਮਰੱਥਾ 2.35 ਲੱਖ ਇੰਜਣ ਹੋਵੇਗੀ। ਇਸ 'ਚ 2029 'ਚ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ। ਬਿਆਨ 'ਚ ਕਿਹਾ ਗਿਆ,''3,250 ਕਰੋੜ ਰੁਪਏ ਦੇ ਸ਼ੁਰੂਆਤੀ ਅਨੁਮਾਨਿਤ ਨਿਵੇਸ਼ ਨਾਲ ਇਸ ਪ੍ਰਾਜੈਕਟ ਤੋਂ 600 ਤੋਂ ਵੱਧ ਨੌਕਰੀਆਂ ਦੇ ਨਾਲ-ਨਾਲ ਪੂਰੇ ਉਦਯੋਗ 'ਚ ਅਸਿੱਧੇ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।'' ਫੋਰਡ ਮੋਟਰ ਕੰਪਨੀ ਦੇ ਚੇਅਰਮੈਨ (ਅੰਤਰਰਾਸ਼ਟਰੀ ਬਾਜ਼ਾਰ ਸਮੂਹ) ਜੇਫ ਮੈਰੇਂਟਿਕ ਨੇ ਕਿਹਾ,''ਸਾਨੂੰ ਆਪਣੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਅਤੇ ਫੋਰਡ ਦੇ ਨਿਰਮਾਣ ਨੈੱਟਵਰਕ 'ਚ ਚੇਨਈ ਪਲਾਂਟ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਐਪਲ ਦਾ ਤਿਮਾਹੀ ਮੁਨਾਫ਼ਾ 86 ਫੀਸਦੀ ਵਧਿਆ, ਭਾਰਤ 'ਚ ਰਿਕਾਰਡ ਵਿਕਰੀ
NEXT STORY