ਨਵੀਂ ਦਿੱਲੀ- ਅਮਰੀਕੀ ਟੇਕ ਕੰਪਨੀ ਐਪਲ ਨੇ ਜੁਲਾਈ-ਸਤੰਬਰ 'ਚ ਸ਼ੁੱਧ ਲਾਭ 'ਚ 86 ਫੀਸਦੀ ਦਾ ਵਾਧਾ ਦਰਜ ਕੀਤਾ ਅਤੇ ਭਾਰਤ 'ਚ ਤਿਮਾਹੀ ਮਾਲੀਆ ਦਾ ਰਿਕਾਰਡ ਬਣਾਇਆ। ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ ਨੇ ਕਿਹਾ,''ਬਹੁਤ ਸਾਰੇ ਬਜ਼ਾਰਾਂ 'ਚ ਸਾਡਾ ਮਾਲੀਆ ਵਧਿਆ ਹੈ ਅਤੇ 10 ਤੋਂ ਵੱਧ ਬਜ਼ਾਰਾਂ 'ਚ ਅਸੀਂ ਚੌਥੀ ਤਿਮਾਹੀ ਦਾ ਨਵਾਂ ਰਿਕਾਰਡ ਬਣਾਇਆ ਹੈ, ਜਿਸ 'ਚ ਅਮਰੀਕਾ, ਕੈਨੇਡਾ, ਲਾਤਿਨ ਅਮਰੀਕਾ, ਪੱਛਮੀ ਯੂਰਪ, ਪੱਛਮੀ ਏਸ਼ੀਆ, ਜਾਪਾਨ, ਕੋਰੀਆ ਅਤੇ ਦੱਖਣੀ ਏਸ਼ੀਆ ਸ਼ਾਮਲ ਹਨ। ਅਸੀਂ ਉਭਰਦੇ ਹੋਏ ਬਾਜ਼ਾਰਾਂ 'ਚ ਵੀ ਚੌਖੀ ਤਿਮਾਹੀ ਦਾ ਰਿਕਾਰਡ ਬਣਾਇਆ ਹੈ। ਭਾਰਤ 'ਚ ਹੁਣ ਤੱਕ ਦੀ ਕਿਸੇ ਵੀ ਤਿਮਾਹੀ ਦਾ ਰਿਕਾਰਡ ਮਾਲੀਆ ਪ੍ਰਾਪਤ ਕੀਤਾ ਹੈ।''
ਉਨ੍ਹਾਂ ਨੇ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ 'ਚ ਨਵੇਂ ਪਿਛਲੇ ਕੁਝ ਸਮੇਂ 'ਚ ਨਵੇਂ ਸਟੋਰ ਖੋਲ੍ਹਣ ਦਾ ਵੀ ਜ਼ਿਕਰ ਕੀਤਾ। ਤਿਮਾਹੀ ਦੌਰਾਨ ਆਈਫੋਨ ਦੀ ਵਿਕਰੀ 49 ਅਰਬ ਡਾਲਰ 'ਤੇ ਰਹੀ, ਜੋ ਸਾਲਾਨਾ ਆਧਾਰ 'ਤੇ 6 ਫੀਸਦੀ ਵੱਧ ਹੈ। ਇਸ 'ਚ ਆਈਫੋਨ 16 ਸੀਰੀਜ਼ ਦਾ ਸਭ ਤੋਂ ਵੱਧ ਯੋਗਦਾਨ ਰਿਹਾ। ਐਪਲ ਦੇ ਮੁੱਖ ਵਿੱਤੀ ਅਧਿਕਾਰੀ ਕੇਵਨ ਪਾਰੇਖ ਨੇ ਦੱਸਿਆ ਕਿ ਭਾਰਤ 'ਚ ਆਈਫੋਨ ਦੀ ਰਿਕਾਰਡ ਵਿਕਰੀ ਦਰਜ ਕੀਤੀ ਗਈ। ਵਰਲਡ ਪੈਨਲ ਦੇ ਸਰਵੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਮਰੀਕਾ, ਜਾਪਾਨ, ਚੀਨ ਦੇ ਸ਼ਹਿਰੀ ਇਲਾਕਿਆਂ, ਬ੍ਰਿਟੇਨ, ਫਰਾਂਸ, ਆਸਟਰੇਲੀਆ 'ਚ ਆਈਫੋਨ ਸਭ ਤੋਂ ਵੱਧ ਵਿਕਣ  ਵਾਲੇ ਮਾਡਲ ਰਹੇ। ਤਿਮਾਹੀ ਦੌਰਾਨ (ਸੇਵਾ ਅਤੇ ਉਤਪਾਦ ਮਿਲਾ ਕੇ) ਐਪਲ ਦੀ ਕੁੱਲ ਵਿਕਰੀ 10,246.6 ਕਰੋੜ ਡਾਲਰ ਰਹੀ। ਪੂਰੇ ਸਾਲ ਦੌਰਾਨ ਵਿਕਰੀ 41,616.1 ਕਰੋੜ ਡਾਲਰ ਦਰਜ ਕੀਤੀ ਗਈ, ਜੋ 6.42 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਤਿਮਾਹੀ ਦੌਰਾਨ ਕੰਪਨੀ ਦਾ ਕੁੱਲ ਮੁਨਾਫ਼ਾ 2,746.6 ਕਰੋੜ ਡਾਲਰ ਅਤੇ ਪੂਰੇ ਸਾਲ 'ਚ 11,201 ਕਰੋੜ ਡਾਲਰ ਰਿਹਾ, ਜੋ 86.39 ਫੀਸਦੀ ਅਤੇ 19.5 ਫੀਸਦੀ ਦਾ ਵਾਧਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
Gold ਨੂੰ ਲੈ ਕੇ ਬਾਬਾ ਵੇਂਗਾ ਦੀ ਵੱਡੀ ਭਵਿੱਖਵਾਣੀ, ਕੀਮਤਾਂ ’ਚ ਆਵੇਗਾ ਉਛਾਲ
NEXT STORY