ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 25 ਅਕਤੂਬਰ ਨੂੰ ਖਤਮ ਹਫਤੇ 'ਚ 1.832 ਅਰਬ ਡਾਲਰ ਵਧ ਕੇ 442.583 ਅਰਬ ਡਾਲਰ ਦੇ ਸਰਵਕਾਲਿਕ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦਾ ਕਾਰਨ ਵਿਦੇਸ਼ੀ ਮੁਦਰਾ ਅਸਾਮੀਆਂ 'ਚ ਹੋਇਆ ਵਾਧਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫਤੇ ਵਿਦੇਸ਼ੀ ਮੁਦਰਾ ਭੰਡਾਰ 1.04 ਅਰਬ ਡਾਲਰ ਵਧ ਕੇ 440.751 ਅਰਬ ਡਾਲਰ ਹੋ ਗਿਆ ਸੀ। ਰਿਜ਼ਰਵ ਬੈਂਕ ਨੇ ਕਿਹਾ ਕਿ ਪਿਛਲੇ ਹਫਤੇ ਦੇ ਦੌਰਾਨ ਵਿਦੇਸ਼ੀ-ਮੁਦਰਾ ਪਰਿਸੰਪਤੀਆਂ 1.642 ਅਰਬ ਡਾਲਰ ਵਧ ਕੇ 410.453 ਅਰਬ ਡਾਲਰ ਹੋ ਗਈ। ਵਿਦੇਸ਼ੀ ਮੁਦਰਾ ਪਰਿਸੰਪਤੀਆਂ ਵਿਦੇਸ਼ੀ ਮੁਦਰਾ ਭੰਡਾਰ ਦਾ ਮਹੱਤਵਪੂਰਨ ਹਿੱਸਾ ਹੈ। ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਰਿਜ਼ਰਵਡ ਸੋਨਾ ਭੰਡਾਰ ਦਾ ਮੁੱਲ 19.1 ਕਰੋੜ ਡਾਲਰ ਵਧ ਕੇ 27,052 ਅਰਬ ਡਾਲਰ ਹੋ ਗਿਆ ਹੈ। ਕੌਮਾਂਤਰੀ ਮੁਦਰਾ ਫੰਡ ਨਾਲ ਵਿਸ਼ੇਸ਼ ਰਿਜ਼ਰਵਡ ਅਧਿਕਾਰ 10 ਲੱਖ ਡਾਲਰ ਵਧ ਕੇ 1.441 ਅਰਬ ਡਾਲਰ ਹੋ ਗਿਆ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਮੁਤਾਬਕ ਕੌਮਾਂਤਰੀ ਮੁਦਰਾਫੰਡ ਦੇ ਕੋਲ ਦੇਸ਼ ਦੇ ਮੁਦਰਾ ਭੰਡਾਰ ਦੀ ਸਥਿਰੀ 20 ਲੱਖ ਡਾਲਰ ਘੱਟ ਕੇ 3.637 ਅਰਬ ਡਾਲਰ ਰਹਿ ਗਈ।
ਖੁਸ਼ਖਬਰੀ : 10 ਹਜ਼ਾਰ ਨੌਕਰੀਆਂ ਦੇਣ ਦੀ ਤਿਆਰੀ ਕਰ ਰਹੀ ਹੈ ਕੋਲ ਇੰਡੀਆ
NEXT STORY