ਮੁੰਬਈ (ਯੂ. ਐੱਨ. ਆਈ.)-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਛੇਵੇਂ ਹਫ਼ਤੇ ਵਧਦਾ ਹੋਇਆ 446.10 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਰਿਜ਼ਰਵ ਬੈਂਕ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ 1 ਨਵੰਬਰ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ 3.52 ਅਰਬ ਡਾਲਰ ਦੇ ਵਾਧੇ ਨਾਲ 446.10 ਅਰਬ ਡਾਲਰ ’ਤੇ ਰਿਹਾ, ਜੋ ਹੁਣ ਤੱਕ ਦਾ ਰਿਕਾਰਡ ਪੱਧਰ ਹੈ। ਇਹ ਲਗਾਤਾਰ ਛੇਵਾਂ ਹਫ਼ਤਾ ਹੈ, ਜਦੋਂ ਇਸ ’ਚ ਵਾਧਾ ਵੇਖਿਆ ਗਿਆ ਹੈ। ਇਸ ਤੋਂ ਪਹਿਲਾਂ 25 ਅਕਤੂਬਰ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਕਰੰਸੀ ਭੰਡਾਰ 1.832 ਅਰਬ ਡਾਲਰ ਵਧ ਕੇ 442.58 ਅਰਬ ਡਾਲਰ ’ਤੇ ਰਿਹਾ ਸੀ। 6 ਹਫ਼ਤਿਆਂ ’ਚ ਇਹ 17.53 ਅਰਬ ਡਾਲਰ ਵੱਧ ਚੁੱਕਾ ਹੈ।
ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 1 ਨਵੰਬਰ ਨੂੰ ਖ਼ਤਮ ਹਫ਼ਤੇ ’ਚ 3.20 ਅਰਬ ਡਾਲਰ ਦੇ ਵਾਧੇ ਨਾਲ 413.65 ਅਰਬ ਡਾਲਰ ਹੋ ਗਈ। ਇਸ ਦੌਰਾਨ ਸੋਨਾ ਭੰਡਾਰ 30.1 ਕਰੋਡ਼ ਡਾਲਰ ਵਧ ਕੇ 27.53 ਅਰਬ ਡਾਲਰ ’ਤੇ ਪਹੁੰਚ ਗਿਆ। ਬੀਤੇ ਹਫ਼ਤੇ ’ਚ ਇੰਟਰਨੈਸ਼ਨਲ ਮੋਨੇਟਰੀ ਫੰਡ ਕੋਲ ਰਾਖਵੀਂ ਪੂੰਜੀ 1 ਕਰੋਡ਼ ਡਾਲਰ ਚੜ੍ਹ ਕੇ 3.65 ਅਰਬ ਡਾਲਰ ’ਤੇ ਅਤੇ ਵਿਸ਼ੇਸ਼ ਨਿਕਾਸੀ ਹੱਕ 20 ਲੱਖ ਡਾਲਰ ਵਧ ਕੇ 1.44 ਅਰਬ ਡਾਲਰ ’ਤੇ ਰਿਹਾ।
ਰਿਲਾਇੰਸ ਦੇ ਵਾਲੰਟੀਅਰਾਂ ਨੇ ਇਕੱਠੀਆਂ ਕੀਤੀਆਂ 78 ਟਨ ਤੋਂ ਜ਼ਿਆਦਾ ਬੇਕਾਰ ਪਲਾਸਟਿਕ ਦੀਆਂ ਬੋਤਲਾਂ
NEXT STORY