ਨਵੀਂ ਦਿੱਲੀ: ਭਾਰਤੀ ਰੀਅਲ ਅਸਟੇਟ ਸੈਕਟਰ ਨੇ 2017-22 ਦੌਰਾਨ ਵਿਦੇਸ਼ੀ ਸੰਸਥਾਗਤ ਨਿਵੇਸ਼ ਦੇ ਰੂਪ ਵਿੱਚ 26.6 ਬਿਲੀਅਨ ਅਮਰੀਕੀ ਡਾਲਰ ਪ੍ਰਾਪਤ ਹੋਏ। ਇਹ ਅੰਕੜਾ ਇਸ ਤੋਂ ਪਹਿਲੇ ਦੇ ਛੇ ਸਾਲਾਂ ਦੇ ਮੁਕਾਬਲੇ ਤਿੰਨ ਗੁਣਾਂ ਹੈ। ਰੀਅਲ ਅਸਟੇਟ ਸਲਾਹਕਾਰ ਕੰਪਨੀ ਕੋਲੀਅਰਜ਼ ਇੰਡੀਆ ਨੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ ਇਸ ਨਿਵੇਸ਼ ਵਿੱਚ ਅਮਰੀਕਾ ਅਤੇ ਕੈਨੇਡਾ ਦੀ 70 ਫ਼ੀਸਦੀ ਹਿੱਸੇਦਾਰੀ ਹੈ। ਕੋਲੀਅਰਜ਼ ਇੰਡੀਆ ਨੇ ਸ਼ੁੱਕਰਵਾਰ ਨੂੰ ਇੱਕ ਰਿਪੋਰਟ ਵਿੱਚ ਉਨ੍ਹਾਂ ਕਾਰਨਾਂ ਦੇ ਬਾਰੇ ਦੱਸਿਆ, ਜਿਸ ਕਾਰਨ ਵਿਸ਼ਵ ਨਿਵੇਸ਼ਕਾਂ ਲਈ ਭਾਰਤ ਇੱਕ ਤਰਜੀਹੀ ਵਿਕਲਪ ਹੈ।
ਸਲਾਹਕਾਰ ਨੇ ਕਿਹਾ ਕਿ ਉਦਯੋਗ ਵਿੱਚ ਵੱਡੇ ਸਰਚਨਾਤਮਕ, ਨੀਤੀਗਤ ਸੁਧਾਰਾਂ ਨਾਲ ਪਾਰਦਰਸ਼ਤਾ ਅਤੇ ਕਾਰੋਬਾਰ ਦੀ ਸੁਗਮਤਾ ਵਧੀ ਹੈ, ਜਿਸ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਵਿਦੇਸ਼ੀ ਨਿਵੇਸ਼ ਵਧਿਆ ਹੈ। ਅੰਕੜਿਆਂ ਦੇ ਅਨੁਸਾਰ, ਰੀਅਲ ਅਸਟੇਟ ਵਿੱਚ ਕੁੱਲ ਸੰਸਥਾਗਤ ਨਿਵੇਸ਼ 2017-22 ਵਿੱਚ ਵੱਧ ਕੇ 32.9 ਅਰਬ ਡਾਲਰ ਹੋ ਗਿਆ, ਜੋ 2011-16 ਵਿੱਚ 25.8 ਅਰਬ ਡਾਲਰ ਸੀ। ਇਸ 'ਚ ਵਿਦੇਸ਼ੀ ਸੰਸਥਾਗਤ ਨਿਵੇਸ਼ 8.2 ਅਰਬ ਡਾਲਰ ਤੋਂ ਵਧ ਕੇ 26.6 ਅਰਬ ਡਾਲਰ ਹੋ ਗਿਆ। ਹਾਲਾਂਕਿ ਇਸ ਦੌਰਾਨ ਘਰੇਲੂ ਨਿਵੇਸ਼ਕਾਂ ਦਾ ਨਿਵੇਸ਼ 17.6 ਅਰਬ ਡਾਲਰ ਤੋਂ ਘਟ ਕੇ 6.3 ਅਰਬ ਡਾਲਰ ਰਹਿ ਗਿਆ।
US ਦੇ ਵਿੱਤ ਮੰਤਰੀ ਦਾ Shocking ਖੁਲਾਸਾ : ਵੱਡੇ ਕਰਜ਼ੇ 'ਚ ਡੁੱਬਿਆ ਅਮਰੀਕਾ, ਡਿਫਾਲਟਰ ਹੋਣ ਦਾ ਖ਼ਤਰਾ ਵਧਿਆ
NEXT STORY