ਮੁੰਬਈ- ਭਾਰਤੀ ਕੰਪਨੀਆਂ ਵਲੋਂ ਵਿਦੇਸ਼ 'ਚ ਕੀਤਾ ਜਾਣ ਵਾਲਾ ਨਿਵੇਸ਼ ਇਸ ਸਾਲ ਅਗਸਤ 'ਚ ਸਾਲਾਨਾ ਆਧਾਰ 'ਤੇ 59 ਫੀਸਦੀ ਘੱਟ ਕੇ 1.03 ਅਰਬ ਡਾਲਰ ਰਹਿ ਗਿਆ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਜਾਣਕਾਰੀ ਦਿੱਤੀ। ਆਰ.ਬੀ.ਆਈ. ਦੇ ਅੰਕੜਿਆਂ ਮੁਤਾਬਕ ਅਗਸਤ ਮਹੀਨੇ 'ਚ ਭਾਰਤੀ ਕੰਪਨੀਆਂ ਨੇ ਆਪਣੇ ਵਿਦੇਸ਼ੀ ਉਦਯੋਗ 'ਚ ਕੁੱਲ 102.76 ਕਰੋੜ ਡਾਲਰ ਦੀ ਨਿਵੇਸ਼ ਪ੍ਰਤੀਬੱਧਤਾ ਜਤਾਈ। ਇਕ ਸਾਲ ਪਹਿਲਾਂ ਦੇ ਸਮਾਨ ਮਿਆਦ 'ਚ ਇਹ ਅੰਕੜਾ 250.09 ਕਰੋੜ ਡਾਲਰ ਰਿਹਾ ਸੀ।
ਆਰ.ਬੀ.ਆਈ. ਦੇ ਅੰਕੜੇ ਦੱਸਦੇ ਹਨ ਕਿ ਭਾਰਤੀ ਕੰਪਨੀਆਂ ਨੇ ਜੁਲਾਈ 2022 'ਚ 111.66 ਕਰੋੜ ਡਾਲਰ ਦਾ ਨਿਵੇਸ਼ ਵਿਦੇਸ਼ੀ ਉਦਯੋਗਾਂ 'ਚ ਕੀਤਾ ਸੀ। ਭਾਰਤੀ ਕੰਪਨੀਆਂ ਵਲੋਂ ਅਗਸਤ 'ਚ ਕੀਤੇ ਗਏ ਵਿਦੇਸ਼ੀ ਨਿਵੇਸ਼ 'ਚ ਅਧਿਕਤਮ 58.56 ਕਰੋੜ ਡਾਲਰ ਦਾ ਨਿਵੇਸ਼ ਇਕਵਿਟੀ ਦੇ ਰੂਪ 'ਚ ਕੀਤਾ ਗਿਆ। ਗਾਰੰਟੀ ਦੇ ਤੌਰ 'ਤੇ ਇਹ ਨਿਵੇਸ਼ 26.66 ਕਰੋੜ ਡਾਲਰ ਰਿਹਾ ਜਦਕਿ ਬਾਕੀ 17.53 ਕਰੋੜ ਡਾਲਰ ਦਾ ਨਿਵੇਸ਼ ਕਰਜ਼ ਦੇ ਰੂਪ 'ਚ ਰਿਹਾ।
ਕੇਂਦਰੀ ਬੈਂਕ ਨੇ ਕਿਹਾ ਕਿ ਇਹ ਅੰਕੜਾ ਅਸਥਾਈ ਹੈ ਅਤੇ ਅਧਿਕਾਰਤ ਬੈਂਕਾਂ ਵਲੋਂ ਆਨਲਾਈਨ ਜਾਣਕਾਰੀ ਮਿਲਣ ਤੋਂ ਬਾਅਦ ਇਸ 'ਚ ਸੁਧਾਰ ਹੋ ਸਕਦਾ ਹੈ। ਭਾਰਤੀ ਕੰਪਨੀਆਂ ਵਲੋਂ ਵਿਦੇਸ਼ੀ ਨਿਵੇਸ਼ ਕਰਨ ਦੇ ਮਾਮਲੇ 'ਚ ਲੈਂਸਕਾਰਟ ਸਲਿਊਸ਼ਨ ਸਭ ਤੋਂ ਅੱਗੇ ਰਹੀ ਜਿਸ ਨੇ ਸਿੰਗਾਪੁਰ ਸਥਿਤ ਆਪਣੀ ਸਹਾਇਕ ਕੰਪਨੀਆਂ 'ਚ 31.99 ਕਰੋੜ ਡਾਲਰ ਦਾ ਇਕਵਿਟੀ ਨਿਵੇਸ਼ ਕੀਤਾ। ਉਧਰ ਗਲੇਨਮਾਰਕ ਫਾਰਮਾਸਊਟਿਕਲਸ ਨੇ ਸਵਿਟਜ਼ਰਲੈਂਡ 'ਚ ਆਪਣੀਆਂ ਸਹਾਇਕ ਕੰਪਨੀਆਂ 'ਚ ਗਾਰੰਟੀ ਦੇ ਰੂਪ 'ਚ 10 ਕਰੋੜ ਡਾਲਰ ਦਾ ਨਿਵੇਸ਼ ਕੀਤਾ।
ਵਿੱਤੀ ਸਾਲ 2023 ਵਿੱਚ ਹਾਇਰਿੰਗ ਬੂਮ ਰਿਕਾਰਡ 9 ਮਿਲੀਅਨ ਫਰੰਟਲਾਈਨ ਨੌਕਰੀਆਂ ਦੇਣ ਦੀ ਸੰਭਾਵਨਾ
NEXT STORY