ਨਵੀਂ ਦਿੱਲੀ-ਵਿਦੇਸ਼ੀ ਨਿਵੇਸ਼ਕਾਂ ਨੇ ਜੂਨ ਮਹੀਨੇ 'ਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰ 'ਚ ਸ਼ੁੱਧ ਰੂਪ ਨਾਲ 10,312 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ 'ਚ ਜ਼ਿਆਦਾਤਰ ਨਿਵੇਸ਼ ਬਾਂਡ ਬਾਜ਼ਾਰ 'ਚ ਕੀਤਾ ਗਿਆ ਹੈ। ਮਾਹਿਰਾਂ ਨੇ ਕਿਹਾ ਕਿ ਪੱਛਮੀ ਏਸ਼ੀਆ 'ਚ ਤਣਾਅ ਵਧਣ ਅਤੇ ਭਾਰਤ-ਅਮਰੀਕਾ ਦਰਮਿਆਨ ਵਪਾਰ ਕ ਟਕਰਾਅ ਕਾਰਨ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ 'ਚ ਸੁਸਤੀ ਆਈ ਹੈ।
ਡਿਪਾਜ਼ਿਟਰੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ 3 ਤੋਂ 21 ਜੂਨ ਦੌਰਾਨ ਸ਼ੇਅਰ ਬਾਜ਼ਾਰ 'ਚ ਸ਼ੁੱਧ ਰੂਪ ਨਾਲ 552.07 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਦੋਂਕਿ ਬਾਂਡ ਬਾਜ਼ਾਰ 'ਚ 9,760.59 ਕਰੋੜ ਰੁਪਏ ਪਾਏ। ਇਸ ਤਰ੍ਹਾਂ ਭਾਰਤੀ ਪੂੰਜੀ ਬਾਜ਼ਾਰ 'ਚ ਉਨ੍ਹਾਂ ਦਾ ਸ਼ੁੱਧ ਨਿਵੇਸ਼ 10,312.66 ਕਰੋੜ ਰਿਹਾ। ਇਸ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕ ਲਗਾਤਾਰ 4 ਮਹੀਨਿਆਂ ਤੋਂ ਸ਼ੁੱਧ ਖਰੀਦਦਾਰ ਬਣੇ ਹੋਏ ਹਨ। ਕੌਮਾਂਤਰੀ ਨਿਵੇਸ਼ਕਾਂ ਨੇ ਸ਼ੇਅਰ ਅਤੇ ਬਾਂਡ ਬਾਜ਼ਾਰ ਦੋਵਾਂ 'ਚ ਮਈ 'ਚ ਸ਼ੁੱਧ ਰੂਪ ਨਾਲ 9,031.15 ਕਰੋੜ, ਅਪ੍ਰੈਲ 'ਚ 16,093 ਕਰੋੜ ਰੁਪਏ ਦੀ ਪੂੰਜੀ ਪਾਈ ਸੀ।
ਸੋਨੀ ਇੰਡੀਆ ਨੂੰ ਇਸ ਸਾਲ ਵਿਕਰੀ 'ਚ 15 ਫੀਸਦੀ ਵਾਧੇ ਦੀ ਉਮੀਦ
NEXT STORY