ਨਵੀਂ ਦਿੱਲੀ— ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ 6 ਬਰਾਂਚਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਹ ਸਾਰੀਆਂ ਬਰਾਂਚਾਂ ਦੇਸ਼ ਤੋਂ ਬਾਹਰ ਚੀਨ, ਸ਼੍ਰੀਲੰਕਾ, ਓਮਾਨ, ਸਾਊਦੀ ਅਰਬ, ਫਰਾਂਸ ਅਤੇ ਬੋਸਟਨ 'ਚ ਹਨ। ਇਨ੍ਹਾਂ ਨੂੰ ਸਾਲ 2019 ਤੱਕ ਬੰਦ ਕਰ ਦਿੱਤਾ ਜਾਵੇਗਾ। ਵਿੱਤ ਮੰਤਰਾਲਾ ਵੱਲੋਂ ਇਸ ਬਾਰੇ 'ਚ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਨਾਲ ਹੀ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸ. ਬੀ. ਆਈ. ਨੇ ਆਉਣ ਵਾਲੇ 3 ਸਾਲਾਂ 'ਚ ਨਾਨ-ਕੋਰ ਬਿਜ਼ਨੈੱਸ ਨੂੰ ਵੀ ਸਮੇਟਣ ਦਾ ਫੈਸਲਾ ਕੀਤਾ ਹੈ। ਡੀ. ਐੱਨ. ਏ. ਦੀ ਖਬਰ ਅਨੁਸਾਰ ਇਹ ਫ਼ੈਸਲਾ ਬੈਂਕ ਨੇ ਆਰਥਕ ਸਥਿਤੀ ਸੁਧਾਰਨ ਲਈ ਕੀਤਾ ਹੈ। ਵਿੱਤ ਮੰਤਰਾਲਾ ਦੀ ਸਹਾਇਕ ਸੰਸਥਾ ਡਿਪਾਰਟਮੈਂਟ ਆਫ ਫਾਇਨਾਂਸ਼ੀਅਲ ਸਰਵਿਸਿਜ਼ (ਡੀ. ਐੱਫ. ਐੱਸ.) ਨੇ ਸੁਧਾਰ ਦੇ ਇਸ ਕਦਮ 'ਤੇ ਤੁਰੰਤ ਕਾਰਵਾਈ ਲਈ ਕਿਹਾ ਹੈ।
10 ਹੋਰ ਬਰਾਂਚਾਂ ਦੀ ਹੋ ਰਹੀ ਸਮੀਖਿਆ
ਬੈਂਕ ਦੇ ਅਧਿਕਾਰੀਆਂ ਨੇ ਬੈਂਕ ਆਫ ਬੜੌਦਾ ਅਤੇ ਬੈਂਕ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਪਲਾਨ ਅਨੁਸਾਰ ਚੀਨ ਅਤੇ ਸਾਊਦੀ ਅਰਬ ਦੀਆਂ ਬਰਾਂਚਾਂ ਨੂੰ 30 ਸਤੰਬਰ, 2018 ਤੱਕ ਬੰਦ ਕੀਤਾ ਜਾ ਸਕਦਾ ਹੈ। ਉਥੇ ਹੀ ਓਮਾਨ, ਪੈਰਿਸ, ਸ਼੍ਰੀਲੰਕਾ ਅਤੇ ਬੋਸਟਨ ਦੀਆਂ ਬਰਾਂਚਾਂ ਨੂੰ ਮਾਰਚ, 2019 ਤੱਕ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐੱਸ. ਬੀ. ਆਈ. ਦੀਆਂ 10 ਹੋਰ ਬਰਾਂਚਾਂ ਦੀ ਅਜੇ ਸਮੀਖਿਆ ਕੀਤੀ ਜਾ ਰਹੀ ਹੈ। ਬੈਂਕ ਵੱਲੋਂ ਇਸ 'ਤੇ ਵੀ ਛੇਤੀ ਫੈਸਲਾ ਲਿਆ ਜਾ ਸਕਦਾ ਹੈ।
ਕੀ ਸੀ ਪੱਛੜਣ ਦਾ ਕਾਰਨ
ਬੈਂਕਿੰਗ ਮਾਹਿਰ ਵਿਵੇਕ ਮਿੱਤਲ ਦੇ ਮੁਤਾਬਕ ਸਰਕਾਰੀ ਬੈਂਕ ਬੈਡ ਲੋਨ ਅਤੇ ਕਾਰਪੋਰੇਟ ਸੈਕਟਰ 'ਚ ਵਧਦੇ ਡਿਫਾਲਟਸ ਦੀ ਸਮੱਸਿਆ ਨਾਲ ਜੂਝ ਰਹੇ ਹਨ। ਉਹ ਵੱਡੇ ਕਰਜ਼ੇ ਦੇਣ ਤੋਂ ਕੰਨੀ ਕਤਰਾਉਣ ਲੱਗੇ ਹਨ ਅਤੇ ਉਨ੍ਹਾਂ ਦਾ ਧਿਆਨ ਪ੍ਰਚੂਨ ਕਾਰੋਬਾਰ 'ਤੇ ਵਧਿਆ ਹੈ। ਹਾਲਾਂਕਿ ਪ੍ਰਚੂਨ ਕਾਰੋਬਾਰ 'ਚ ਨਿੱਜੀ ਖੇਤਰ ਦੇ ਬੈਂਕ ਕਈ ਸਾਲਾਂ ਤੋਂ ਅੱਗੇ ਹਨ।
ਬਾਜ਼ਾਰ ਪੂੰਜੀਕਰਨ 'ਚ ਪੱਛੜਿਆ ਐੱਸ. ਬੀ. ਆਈ.
ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ ਸਟੇਟ ਬੈਂਕ ਆਫ ਇੰਡੀਆ ਤੋਂ ਜ਼ਿਆਦਾ ਹੋ ਗਿਆ। ਬੈਂਕਿੰਗ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਐੱਸ. ਬੀ. ਆਈ. ਤੀਸਰੇ ਸਥਾਨ 'ਤੇ ਫਿਸਲਿਆ ਹੋਵੇ। ਮਾਰਕੀਟ ਵੈਲਿਊ ਦੇ ਲਿਹਾਜ ਨਾਲ ਐੱਚ. ਡੀ. ਐੱਫ. ਸੀ. ਤੋਂ ਬਾਅਦ ਹੁਣ ਦੂਜੇ ਨੰਬਰ 'ਤੇ ਕੋਟਕ ਮਹਿੰਦਰਾ ਬੈਂਕ ਆ ਗਿਆ ਹੈ। ਬੀਤੇ ਦਿਨੀਂ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਨ 2.23 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ। ਉਥੇ ਹੀ, ਐੱਸ. ਬੀ. ਆਈ. ਦਾ ਬਾਜ਼ਾਰ ਪੂੰਜੀਕਰਨ 2.22 ਲੱਖ ਕਰੋੜ ਰੁਪਏ ਰਿਹਾ। ਐੱਚ. ਡੀ. ਐੱਫ. ਸੀ. 5.03 ਲੱਖ ਕਰੋੜ ਰੁਪਏ ਦੀ ਮਾਰਕੀਟ ਵੈਲਿਊ ਦੇ ਨਾਲ ਬੈਂਕਿੰਗ ਸੈਕਟਰ ਦਾ ਬਾਦਸ਼ਾਹ ਬਣਿਆ ਹੋਇਆ ਹੈ।
ਪੀ.ਚਿਦਾਂਬਰਮ ਦੀ ਪਤਨੀ ਨਲਿਨੀ ਚਿਦਾਂਬਰਮ ਨੂੰ ਈ.ਡੀ. ਨੇ ਭੇਜਿਆ ਸੰਮਨ
NEXT STORY