ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਦੇਸ਼ ਦੀ ਦਿੱਗਜ ਦਵਾਈ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਭਰਾਵਾਂ ਮਲਵਿੰਦਰ ਅਤੇ ਸ਼ਵਿੰਦਰ ਸਿੰਘ ਨੂੰ ਜਾਪਾਨੀ ਕੰਪਨੀ ਦਾਇਚੀ ਸਾਂਕਯੋ ਕੇਸ 'ਚ ਦੋਸ਼ੀ ਕਰਾਰ ਦਿੱਤਾ ਹੈ। ਦਵਾਈ ਬਣਾਉਣ ਵਾਲੀ ਦਾਇਚੀ ਸਾਂਕਯੋ ਨੇ 3,500 ਕਰੋੜ ਰੁਪਏ ਦਾ ਭੁਗਤਾਨ ਨਾ ਕਰਨ 'ਤੇ ਸਿੰਘ ਭਰਾਵਾਂ ਦੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।
ਸੁਪਰੀਮ ਕੋਰਟ ਨੇ ਕਿਹਾ ਕਿ ਸਿੰਘ ਭਰਾਵਾਂ ਨੇ ਫੋਰਟਿਸ ਹੈਲਥਕੇਅਰ 'ਚ ਆਪਣੇ ਸ਼ੇਅਰ ਵੇਚ ਕੇ ਉਸਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ। ਸਿੰਗਾਪੁਰ ਦੀ ਟ੍ਰਿਬਿਊਨਲ ਨੇ 2016 'ਚ ਸਿੰਘ ਭਰਾਵਾਂ ਨੂੰ ਕਿਹਾ ਸੀ ਕਿ ਉਹ ਦਾਇਚੀ ਨੂੰ 3,500 ਕਰੋੜ ਰੁਪਏ ਦਾ ਭੁਗਤਾਨ ਕਰਨ। ਦਾਇਚੀ ਨੇ ਸੁਪਰੀਮ ਕੋਰਟ ਨੂੰ ਗੁਹਾਰ ਲਗਾਈ ਹੈ ਕਿ ਉਹ ਸਿੰਘ ਭਰਾਵਾਂ ਕੋਲੋਂ ਟ੍ਰਿਬਿਊਨਲ ਦੇ ਆਦੇਸ਼ ਦਾ ਪਾਲਣ ਕਰਵਾਉਣ।
ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਦੀਪਕ ਗੁਪਤਾ ਦੀ ਬੈਂਚ ਨੇ ਆਪਣੇ ਫੈਸਲੇ 'ਚ ਕਿਹਾ ਕਿ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਅਦਾਲਤ ਦਾ ਅਪਮਾਨ ਕਰਨ ਲਈ ਦੋਸ਼ੀ ਹਨ। ਬੈਂਚ ਨੇ ਕਿਹਾ ਕਿ ਸਿੰਘ ਭਰਾਵਾਂ ਨੇ ਉਸਦੇ ਪਹਿਲੇ ਦੇ ਉਸ ਆਦੇਸ਼ ਦੀ ਉਲੰਘਣਾ ਕੀਤੀ ਹੈ ਜਿਸ 'ਚ ਉਨ੍ਹਾਂ ਨੂੰ ਫੋਰਟਿਸ ਗਰੁੱਪ ਦੇ ਆਪਣੇ ਨਿਯੰਤਰਣ ਵਾਲੇ ਸ਼ੇਅਰਾਂ ਦੀ ਵਿਕਰੀ ਮਲੇਸ਼ੀਆ ਦੀ ਕੰਪਨੀ ਆਈ.ਐਚ.ਐਚ. ਹੈਲਥਕੇਅਰ ਨੂੰ ਨਾ ਕਰਨ ਲਈ ਕਿਹਾ ਗਿਆ ਸੀ। ਅਦਾਲਤ ਨੇ ਕਿਹਾ ਕਿ ਉਹ ਸਜ਼ਾ ਦੇ ਸਵਾਲ 'ਤੇ ਸਿੰਘ ਭਰਾਵਾਂ ਨੂੰ ਬਾਅਦ ਵਿਚ ਸੁਣਣਗੇ।
ਜਾਪਾਨੀ ਫਰਮ ਨੇ ਸਿੰਘ ਭਰਾਵਾਂ ਖਿਲਾਫ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ 'ਚ ਦੋਸ਼ ਲਗਾਇਆ ਗਿਆ ਸੀ ਕਿ ਉਸ ਦੇ ਹੱਕ ਵਿਚ ਦਿੱਤਾ ਗਿਆ ਫੈਸਲਾ ਖ਼ਤਰੇ ਵਿਚ ਪੈ ਗਿਆ ਹੈ ਕਿਉਂਕਿ ਸਿੰਘ ਭਰਾਵਾਂ ਨੇ ਫੋਰਟਿਸ ਸਮੂਹ ਵਿਚਲੇ ਆਪਣੇ ਨਿਯੰਤਰਣ ਵਾਲੇ ਸ਼ੇਅਰ ਮਲੇਸ਼ੀਆ ਦੀ ਕੰਪਨੀ ਨੂੰ ਵੇਚ ਦਿੱਤੇ ਹਨ।
ਮਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਨੇ 2008 ਵਿਚ ਰੈਨਬੈਕਸੀ ਨੂੰ ਦਾਇਚੀ ਸਾਂਕਯੋ ਕੋਲ ਵੇਚ ਦਿੱਤਾ ਸੀ। ਬਾਅਦ ਵਿਚ ਸਨ ਫਾਰਮਾਸਿਊਟੀਕਲਜ਼ ਨੇ ਰਾਇਬੈਕਸੀ ਨੂੰ ਦਾਈਚੀ ਤੋਂ 3.2 ਬਿਲੀਅਨ ਡਾਲਰ ਵਿਚ ਖਰੀਦ ਲਿਆ। ਜਪਾਨੀ ਦਵਾਈ ਬਣਾਉਣ ਵਾਲੀ ਕੰਪਨੀ ਨੇ ਦੋਸ਼ ਲਗਾਇਆ ਕਿ ਸਿੰਘ ਭਰਾਵਾਂ ਨੇ ਉਸ ਨੂੰ ਰੈਨਬੈਕਸੀ ਵੇਚਣ ਸਮੇਂ ਕਈ ਤੱਥ ਲੁਕਾਏ ਸਨ।
ਇਨ੍ਹਾਂ ਟ੍ਰੇਨਾਂ 'ਚ ਸਫਰ ਕਰਨਾ ਹੋਵੇਗਾ ਮਹਿੰਗਾ, ਚਾਹ-ਨਾਸ਼ਤੇ ਦੀਆਂ ਕੀਮਤਾਂ 'ਚ ਹੋਵੇਗਾ ਭਾਰੀ ਵਾਧਾ
NEXT STORY