ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ (ਐੱਫ. ਪੀ. ਆਈ.) ਜੁਲਾਈ ਵਿਚ ਹੁਣ ਤੱਕ ਭਾਰਤੀ ਪੂੰਜੀ ਬਾਜ਼ਾਰਾਂ 'ਚੋਂ 2,867 ਕਰੋੜ ਰੁਪਏ ਕਢਾ ਚੁੱਕੇ ਹਨ।
ਡਿਪਾਜ਼ਟਰੀ ਦੇ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕ 1 ਜੁਲਾਈ ਤੋਂ 10 ਜੁਲਾਈ ਤੱਕ ਸ਼ੇਅਰਾਂ ਚੋਂ 2,210 ਕਰੋੜ ਰੁਪਏ ਅਤੇ ਬਾਂਡ ਬਾਜ਼ਾਰ 'ਚੋਂ 657 ਕਰੋੜ ਰੁਪਏ ਕਢਾ ਚੁੱਕੇ ਹਨ। ਇਸ ਤਰ੍ਹਾਂ ਉਸ ਦੀ ਕੁੱਲ ਨਿਕਾਸੀ 2,867 ਕਰੋੜ ਰੁਪਏ ਰਹੀ। ਇਸ ਤੋਂ ਪਹਿਲਾਂ ਜੂਨ ਵਿੱਚ, ਐੱਫ. ਪੀ. ਆਈ. ਨੇ ਘਰੇਲੂ ਬਾਜ਼ਾਰਾਂ 'ਚ 24,053 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਕੋਟਕ ਸਕਿਓਰਿਟੀਜ਼ ਦੇ ਇਕ ਉੱਚ ਅਧਿਕਾਰੀ ਨੇ ਕਿਹਾ, ''ਜੂਨ 'ਚ ਖਤਮ ਤਿਮਾਹੀ 'ਚ ਐੱਫ. ਪੀ. ਆਈ. ਸ਼ੁੱਧ ਨਿਵੇਸ਼ਕ ਰਹੇ, ਕਿਉਂਕਿ ਬਾਜ਼ਾਰ 'ਚ ਜ਼ੋਰਦਾਰ ਤੇਜ਼ੀ ਅਤੇ ਚੌਥੇ ਤਿਮਾਹੀ ਦੇ ਕਮਜ਼ੋਰ ਨਤੀਜਿਆਂ ਦੇ ਬਾਅਦ ਮੁਲਾਂਕਣ ਕਾਫ਼ੀ ਵਧੀਆ ਬਣਿਆ ਰਿਹਾ।'' ਮਾਰਨਿੰਗ ਸਟਾਰ ਦੇ ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ ਡਾਇਰੈਕਟਰ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਜੂਨ 'ਚ ਭਾਰਤੀ ਸਟਾਕਾਂ ਦੀ ਸ਼ੁੱਧ ਖਰੀਦ ਜਾਰੀ ਰਹਿਣ ਤੋਂ ਬਾਅਦ ਐੱਫ. ਪੀ. ਆਈ. ਜੁਲਾਈ 'ਚ ਸ਼ੇਅਰ ਬਾਜ਼ਾਰਾਂ 'ਚ ਨਿਵੇਸ਼ 'ਚ ਹੌਲੀ ਰਫਤਾਰ ਨਾਲ ਅੱਗੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਇਕ ਵਜ੍ਹਾ ਇਹ ਹੈ ਕਿ ਜੂਨ ਤੇ ਜੁਲਾਈ 'ਚ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਤੋਂ ਬਾਅਦ ਵਿਦੇਸ਼ੀ ਨਿਵੇਸ਼ਕ ਮੁਨਾਫਾ ਵਸੂਲੀ ਕਰ ਰਹੇ ਹਨ।
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਅਹੁਦੇ ਦੀ ਦੌੜ 'ਚ 8 ਉਮੀਦਵਾਰ
NEXT STORY