ਨਵੀਂ ਦਿੱਲੀ— ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਭਾਰਤੀ ਬਾਜ਼ਾਰਾਂ 'ਚ ਅਕਤੂਬਰ 'ਚ ਹੁਣ ਤੱਕ 1,086 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ।
ਉਨ੍ਹਾਂ ਨੇ ਜੀ. ਐੱਸ. ਟੀ. ਸੰਗ੍ਰਿਹ 'ਚ ਸੁਧਾਰ, ਆਰਥਿਕ ਗਤੀਵਧੀਆਂ 'ਚ ਤੇਜ਼ੀ ਅਤੇ ਸਕਾਰਾਤਮਕ ਆਲਮੀ ਸੰਕੇਤਾਂ ਸਮੇਤ ਹੋਰ ਉਤਸ਼ਾਹਜਨਕ ਕਾਰਕਾਂ ਨੂੰ ਲੈ ਕੇ ਨਿਵੇਸ਼ ਕੀਤਾ ਹੈ।
ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ, ਐੱਫ. ਪੀ. ਆਈ. ਨੇ ਇਸ ਦੌਰਾਨ ਸ਼ੇਅਰਾਂ 'ਚ 5,245 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ, ਜਦੋਂ ਕਿ ਬਾਂਡ ਬਾਜ਼ਾਰ 'ਚੋਂ 4,159 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ 1,086 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਹੈ।
ਸਤੰਬਰ 'ਚ ਐੱਫ. ਪੀ. ਆਈ. ਨੇ 3,419 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਕੀਤਾ ਸੀ। ਮਾਰਨਿੰਗਸਟਾਰ ਇੰਡੀਆ ਦੇ ਸਹਾਇਕ ਨਿਰਦੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਆਲਮੀ ਕੇਂਦਰੀ ਬੈਂਕਾਂ ਵੱਲੋਂ ਤਰਲਤਾ ਬਣਾਈ ਰੱਖਣ ਨਾਲ ਭਾਰਤ ਸਣੇ ਉਭਰਦੇ ਬਾਜ਼ਾਰਾਂ 'ਚ ਵਿਦੇਸ਼ੀ ਨਿਵੇਸ਼ ਦਾ ਰੁਝਾਨ ਯਕੀਨੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਲਮੀ ਮੋਰਚੇ 'ਤੇ, ਅਮਰੀਕੀ ਰਾਸ਼ਟਰਪਤੀ ਚੋਣਾਂ, ਵਧਦੇ ਕੋਵਿਡ-19 ਸੰਕਰਮਣ ਅਤੇ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਐੱਫ. ਪੀ. ਆਈ. ਨਿਵੇਸ਼ ਨੂੰ ਪ੍ਰਭਾਵਿਤ ਕਰ ਸਕਦੇ ਹਨ।
100 ਕਰੋੜ ਤੋਂ ਵੱਧ ਟਰਨ-ਓਵਰ 'ਤੇ ਈ-ਚਲਾਨ ਜ਼ਰੂਰੀ, 1 ਜਨਵਰੀ, 2021 ਤੋਂ ਹੋਵੇਗਾ ਲਾਗੂ
NEXT STORY