ਬਿਜ਼ਨੈੱਸ ਡੈਸਕ: ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPI) ਨੇ ਮਈ 'ਚ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰਾਂ 'ਚ 37,316 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮਜ਼ਬੂਤ ਮੈਕਰੋ-ਆਰਥਿਕ ਬੁਨਿਆਦੀ ਅਤੇ ਸਟਾਕਾਂ ਦੇ ਵਾਜਬ ਮੁੱਲਾਂਕਣ ਦੇ ਕਾਰਨ ਭਾਰਤੀ ਬਾਜ਼ਾਰਾਂ ਦੇ ਪ੍ਰਤੀ FPI ਦੇ ਆਕਰਸ਼ਿਤ ਵਿੱਚ ਵਾਧਾ ਹੋਇਆ ਹੈ। ਇਹ ਪਿਛਲੇ ਛੇ ਮਹੀਨਿਆਂ ਵਿੱਚ FPI ਦੁਆਰਾ ਸ਼ੇਅਰਾਂ ਵਿੱਚ ਕੀਤਾ ਗਿਆ ਸਭ ਤੋਂ ਵੱਧ ਨਿਵੇਸ਼ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਨਵੰਬਰ 2022 ਵਿੱਚ ਸ਼ੇਅਰਾਂ ਵਿੱਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਇਹ ਵੀ ਪੜ੍ਹੋ : 2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
ਹਿਮਾਂਸ਼ੂ ਸ਼੍ਰੀਵਾਸਤਵ, ਐਸੋਸੀਏਟ ਡਾਇਰੈਕਟਰ-ਮੈਨੇਜਰ ਰਿਸਰਚ, ਮਾਰਨਿੰਗਸਟਾਰ ਇੰਡੀਆ ਨੇ ਕਿਹਾ, "ਅੱਗੇ ਵਧਦੇ ਹੋਏ, ਅਮਰੀਕੀ ਕਰਜ਼ ਸੀਮਾ 'ਤੇ ਪ੍ਰਸਤਾਵ ਅਤੇ ਘਰੇਲੂ ਮੋਰਚੇ 'ਤੇ ਮੈਕਰੋ-ਆਰਥਿਕ ਅੰਕੜੇ ਬਾਜ਼ਾਰ ਲਈ ਸਕਾਰਾਤਮਕ ਸਾਬਤ ਹੋ ਸਕਦੇ ਹਨ, ਜਿਸ ਨਾਲ ਵਿਦੇਸ਼ੀ ਨਿਵੇਸ਼ਕਾਂ ਦਾ ਪ੍ਰਵਾਹ ਵਧ ਸਕਦਾ ਹੈ।" ਐੱਸਏਐੱਸ ਔਨਲਾਈਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼੍ਰੇ ਜੈਨ ਨੇ ਕਿਹਾ ਕਿ ਐੱਫ.ਪੀ.ਆਈ. ਦੇ ਪ੍ਰਵਾਹ ਦੀ ਸਥਿਤੀ ਵਿੱਚ ਕਾਫ਼਼ੀ ਸੁਧਾਰ ਹੋਇਆ ਹੈ। ਇਹ ਅਮਰੀਕਾ ਵਿੱਚ ਮਾਤਰਾਤਮਕ ਤੰਗੀ ਦੇ ਚੱਕਰ ਦੇ ਪੂਰਾ ਹੋਣ ਅਤੇ ਗਲੋਬਲ ਬਾਜ਼ਾਰਾਂ ਦੇ ਮੁਕਾਬਲੇ ਭਾਰਤੀ ਬਾਜ਼ਾਰ ਦੀ ਬਿਹਤਰ ਕਾਰਗੁਜ਼ਾਰੀ ਦੇ ਕਾਰਨ ਹੈ।
ਇਹ ਵੀ ਪੜ੍ਹੋ : 2000 ਦੇ ਨੋਟਾਂ ਨੇ ਭੰਬਲਭੂਸੇ 'ਚ ਪਾਏ ਲੋਕ, ਪੈਟਰੋਲ ਪੰਪ ਵਾਲਿਆਂ ਨੇ RBI ਤੋਂ ਕੀਤੀ ਇਹ ਖ਼ਾਸ ਮੰਗ
ਡਿਪਾਜ਼ਟਰੀ ਡੇਟਾ ਦੇ ਅਨੁਸਾਰ, FPI ਨੇ 2 ਤੋਂ 26 ਮਈ ਦੇ ਦੌਰਾਨ ਭਾਰਤੀ ਸ਼ੇਅਰਾਂ ਵਿੱਚ ਸ਼ੁੱਧ ਰੂਪ ਵਿੱਚ 37,317 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਉਸਨੇ ਅਪ੍ਰੈਲ ਵਿੱਚ ਸ਼ੇਅਰਾਂ ਵਿੱਚ 11,630 ਕਰੋੜ ਰੁਪਏ ਅਤੇ ਮਾਰਚ ਵਿੱਚ 7,936 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਮਾਰਚ ਦੇ ਨਿਵੇਸ਼ ਵਿੱਚ ਮੁੱਖ ਯੋਗਦਾਨ ਅਮਰੀਕਾ ਦੇ GQG ਪਾਰਟਨਰਜ਼ ਦਾ ਰਿਹਾ ਹੈ, ਜਿਸ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਸੀ। ਜੇਕਰ GQG ਦੇ ਨਿਵੇਸ਼ ਨੂੰ ਕੱਢ ਦਿੱਤਾ ਰੱਖਿਆ ਜਾਂਦਾ ਹੈ, ਤਾਂ ਮਾਰਚ ਦਾ ਅੰਕੜਾ ਵੀ ਨਕਾਰਾਤਮਕ ਹੋ ਜਾਵੇਗਾ।
ਇਹ ਵੀ ਪੜ੍ਹੋ : 2000 ਦੇ ਨੋਟ ਬੰਦ ਕਰਨ ਦੇ ਫ਼ੈਸਲੇ 'ਤੇ RBI ਦੇ ਸਾਬਕਾ ਡੀ.ਜੀ ਦਾ ਵੱਡਾ ਬਿਆਨ
ਇਸ ਤੋਂ ਇਲਾਵਾ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਵਿੱਚ FPI ਨੇ ਸਟਾਕਾਂ ਤੋਂ 34,000 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ ਕੀਤੀ ਸੀ। ਇਕੁਇਟੀ ਤੋਂ ਇਲਾਵਾ, FPIs ਨੇ ਮਈ ਵਿੱਚ ਹੁਣ ਤੱਕ ਕਰਜ਼ੇ ਜਾਂ ਬਾਂਡ ਮਾਰਕੀਟ ਵਿੱਚ 1,432 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤਾਜ਼ਾ ਪ੍ਰਵਾਹ ਨਾਲ, FPIs ਨੇ 2023 ਵਿੱਚ ਹੁਣ ਤੱਕ ਭਾਰਤੀ ਇਕਵਿਟੀ ਵਿੱਚ ਕੁੱਲ 22,737 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
UPI ਲੈਣ-ਦੇਣ 2026-27 ਤੱਕ ਵਧ ਕੇ ਰੋਜ਼ਾਨਾ ਇਕ ਅਰਬ ਉੱਤੇ ਪਹੁੰਚੇਗਾ
NEXT STORY