ਬਿਜ਼ਨੈੱਸ ਡੈਸਕ—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਮਹੀਨੇ ਹੁਣ ਤੱਕ ਭਾਰਤੀ ਸ਼ੇਅਰ ਬਾਜ਼ਾਰ 'ਚ 7,200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਵੱਡੇ ਹਿੱਸੇ 'ਚ ਅਡਾਨੀ ਸਮੂਹ ਦੀਆਂ ਕੰਪਨੀਆਂ 'ਚ ਅਮਰੀਕਾ ਦੇ ਜੀਕਿਊਜੀ ਪਾਰਟਨਰਾਂ ਦੁਆਰਾ ਕੀਤੇ ਗਏ ਨਿਵੇਸ਼ ਸ਼ਾਮਲ ਹਨ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ ਕਿ ਅਮਰੀਕੀ ਬੈਂਕਿੰਗ ਪ੍ਰਣਾਲੀ 'ਚ ਤਣਾਅ ਅਤੇ ਬੈਂਕਿੰਗ ਸਟਾਕਾਂ 'ਚ ਗਿਰਾਵਟ ਦੇ ਕਾਰਨ ਵਿਸ਼ਵ ਪੱਧਰ 'ਤੇ ਬਾਜ਼ਾਰਾਂ 'ਚ ਜੋਖਮ ਤੋਂ ਬਚਣ ਕਾਰਨ ਐੱਫ.ਪੀ.ਆਈਜ਼ ਨੇੜਲੇ ਸਮੇਂ 'ਚ ਸਾਵਧਾਨ ਰਹਿਣ ਦੀ ਸੰਭਾਵਨਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਸਿਲੀਕਾਨ ਵੈਲੀ ਬੈਂਕ ਅਤੇ ਸਿਗਨੇਚਰ ਬੈਂਕ ਦੇ ਟੁੱਟਣ ਤੋਂ ਬਾਅਦ ਅਮਰੀਕੀ ਬੈਂਕਿੰਗ ਪ੍ਰਣਾਲੀ 'ਚ ਤਣਾਅ ਦਿਖਾਈ ਦੇ ਰਿਹਾ ਹੈ। ਵਪਾਰਕ ਧਾਰਨਾ ਉਤਾਰ-ਚੜ੍ਹਾਅ ਦੇ ਹੋਣ ਦੇ ਬਾਵਜੂਦ ਜ਼ਿਆਦਾਤਰ ਗਲੋਬਲ ਬਾਜ਼ਾਰਾਂ 'ਚ ਸੁਧਾਰ ਦੇਖਿਆ ਗਿਆ।
ਇਹ ਵੀ ਪੜ੍ਹੋ- ਸੂਬੇ 'ਚ ਦੁੱਗਣਾ ਹੋਵੇਗਾ ਬਾਸਮਤੀ ਦਾ ਰਕਬਾ, ਵਿਦੇਸ਼ਾਂ ਤੱਕ ਪਹੁੰਚੇਗਾ ਪੰਜਾਬ ਦਾ ਬ੍ਰਾਂਡ
ਕੋਟਕ ਸਕਿਓਰਿਟੀਜ਼ ਦੇ ਇਕੁਇਟੀ ਰਿਸਰਚ (ਰਿਟੇਲ) ਦੇ ਮੁਖੀ ਸ਼੍ਰੀਕਾਂਤ ਚੌਹਾਨ ਨੇ ਕਿਹਾ, "ਆਰਥਿਕ ਮੋਰਚੇ 'ਤੇ, ਅਮਰੀਕੀ ਫੈਡਰਲ ਰਿਜ਼ਰਵ ਨੇ ਨੀਤੀਗਤ ਦਰ 'ਚ 0.25 ਫ਼ੀਸਦੀ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਕੇਂਦਰੀ ਬੈਂਕ ਨੇ ਦੇਸ਼ ਦੀ ਵਿੱਤੀ ਵਿਵਸਥਾ 'ਚ ਸਥਿਰਤਾ ਦੀ ਉਮੀਦ ਜਤਾਈ ਹੈ। ਕੇਂਦਰੀ ਬੈਂਕ ਦੇ ਸਖ਼ਤ ਮੌਦਰਿਕ ਰੁਖ਼ ਕਾਰਨ ਐੱਫ.ਪੀ.ਆਈ. ਦੇ ਪ੍ਰਵਾਹ 'ਚ ਉਤਾਰ-ਚੜ੍ਹਾਅ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਨਵੀਂ ਪੈਨਸ਼ਨ ਯੋਜਨਾ 'ਚ ਸੁਧਾਰ ਦੀ ਸਮੀਖਿਆ ਕਰੇਗੀ ਸਰਕਾਰ, ਵਿੱਤ ਮੰਤਰੀ ਨੇ ਕਮੇਟੀ ਬਣਾਉਣ ਦਾ ਕੀਤਾ ਐਲਾਨ
ਡਿਪਾਜ਼ਟਰੀ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ) ਨੇ ਇਸ ਮਹੀਨੇ 24 ਮਾਰਚ ਤੱਕ ਭਾਰਤੀ ਸ਼ੇਅਰਾਂ 'ਚ 7,233 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਐੱਫ.ਪੀ.ਆਈ ਨੇ ਸ਼ੇਅਰਾਂ ਤੋਂ 5,294 ਕਰੋੜ ਰੁਪਏ ਅਤੇ ਜਨਵਰੀ 'ਚ 28,852 ਕਰੋੜ ਰੁਪਏ ਕੱਢੇ ਸਨ। ਜਦੋਂ ਕਿ ਦਸੰਬਰ 2022 'ਚ ਉਨ੍ਹਾਂ ਨੇ ਸ਼ੇਅਰਾਂ 'ਚ 11,119 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਵਿਜੇਕੁਮਾਰ ਨੇ ਕਿਹਾ ਕਿ ਮਾਰਚ 'ਚ ਐੱਫ.ਪੀ.ਆਈ. ਨਿਵੇਸ਼ਾਂ 'ਚ ਜੀਕਿਊਜੀ ਦੁਆਰਾ ਅਡਾਨੀ ਦੇ ਚਾਰ ਸ਼ੇਅਰਾਂ 'ਚ ਨਿਵੇਸ਼ ਕੀਤੇ ਗਏ 15,446 ਕਰੋੜ ਰੁਪਏ ਸ਼ਾਮਲ ਹਨ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
NEXT STORY