ਪੈਰਿਸ—ਫਰਾਂਸ ਗੂਗਲ ਤੇ ਐੱਪਲ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦਾ ਹੈ। ਫਰਾਂਸ ਦੇ ਵਿੱਤ ਮੰਤਰੀ ਬਰੂਨੋ ਲੇ ਮੈਰੇ ਨੇ ਕਿਹਾ ਕਿ ਫਰਾਂਸ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਨੂੰ ਪ੍ਰਮੋਟ ਕਰਨ ਦਾ ਹਮਾਇਤੀ ਨਹੀਂ ਹੈ। ਵਿੱਤ ਮੰਤਰੀ ਬਰੂਨੋ ਲੇ ਮੈਰੇ ਨੇ ਲੋਕਲ ਰੇਡੀਓ 'ਤੇ ਗੱਲ ਕਰਦੇ ਹੋਏ ਕਿਹਾ ਕਿ ਉਹ ਗੂਗਲ ਤੇ ਐੱਪਲ ਵੱਲੋਂ ਫਰਾਂਸ ਦੇ ਸਟਾਰਟਅਪਸ ਦਾ ਵਿਰੋਧ 'ਚ ਕੀਤੀ ਜਾਣ ਵਾਲੀ ਐਬਿਊਸਿਵ ਬਿਜ਼ਨੈੱਸ ਪ੍ਰੈਕਟਿਸ ਲਈ ਉਨ੍ਹਾਂ ਨੂੰ ਪੈਰਿਸ ਕਮਰਸ਼ੀਅਲ ਕੋਰਟ ਲੈ ਜਾਣਗੇ, ਜਿਥੇ ਇਨ੍ਹਾਂ ਦੋਵਾਂ ਕੰਪਨੀਆਂ 'ਤੇ ਕਾਰਵਾਈ ਲਈ ਲੱਖਾਂ ਯੂਰੋ ਤਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ। ਇਸ ਲਈ ਉਹ ਸਭ ਤੋਂ ਪਹਿਲਾਂ ਪੈਰਿਸ ਕਮਰਸ਼ੀਅਲ ਕੋਰਟ 'ਚ ਮੁਕੱਦਮਾ ਦਾਇਰ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਗੂਗਲ ਤੇ ਐੱਪਲ ਵੱਡੀਆਂ ਤੇ ਸ਼ਕਤੀਸ਼ਾਲੀ ਕੰਪਨੀਆਂ ਹਨ। ਉਹ ਸਾਡੇ ਸਟਾਰਟਅਪ ਤੇ ਸਾਡੇ ਡਿਵੈੱਲਪਰਸ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰ ਸਕਦੀਆਂ।
ਅੱਜ ਤੋਂ ਖੁੱਲ੍ਹਿਆ ਬੰਧਨ ਬੈਂਕ ਦਾ ਆਈ.ਪੀ.ਓ.
NEXT STORY