ਨਵੀਂ ਦਿੱਲੀ— ਨੀਰਵ ਮੋਦੀ ਅਤੇ ਮੇਹੁਲ ਚੋਕਸੀ ਦੇ ਭਾਰਤ ਤੋਂ ਭਗੌੜਾ ਹੋਣ ਤੋਂ ਬਾਅਦ ਸਿਲਵਰ ਜਿਊਲਰੀ ਦੇ ਨਿਰਯਾਤ 'ਤੇ ਕਾਫੀ ਬੁਰਾ ਅਸਰ ਪਿਆ ਹੈ। ਦੇਸ਼ ਦੇ ਸਿਲਵਰ ਜਿਊਲਰੀ ਨਿਰਯਾਤ 'ਚ ਵੱਡੀ ਗਿਰਾਵਟ ਹੋਈ ਹੈ। ਵਿੱਤ ਸਾਲ 2018-19 ਦੌਰਾਨ ਭਾਰਤ ਤੋਂ ਸਿਲਵਰ ਜਿਊਲਰੀ ਦੇ ਨਿਰਯਾਤ 'ਚ 75 ਫੀਸਦੀ ਤੱਕ ਦੀ ਭਾਰੀ ਗਿਰਾਵਟ ਆਈ ਹੈ।
ਪਿਛਲੇ ਸਾਲ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ) ਦੇ ਕਥਿਤ 14,000 ਕਰੋੜ ਰੁਪਏ ਦੇ ਲੋਨ ਧੋਖਾਧੜੀ ਕੇਸ 'ਚ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਚੋਕਸੀ ਪਿਛਲੇ ਸਾਲ ਦੀ ਸ਼ੁਰੂਆਤ 'ਚ ਦੇਸ਼ ਤੋਂ ਭਗੌੜੇ ਹੋ ਗਏ ਸਨ। ਪਰ ਇਸ ਦਾ ਅਸਰ ਪਿਛਲੇ ਸਾਲ 'ਚ ਦੇਖਿਆ ਗਿਆ ਜਦੋਂ ਭਾਰਤ 'ਚ ਇਨ੍ਹਾਂ ਦਾ ਕਾਰੋਬਾਰ ਅਚਾਨਕ ਬੰਦ ਹੋ ਗਿਆ। ਨਤੀਜੇ ਵਜੋਂ ਪਿਛਲੇ ਵਿੱਤੀ ਸਾਲ ਦੇ ਦੌਰਾਨ ਸਿਲਵਰ ਐਕਪੋਰਟ 2017-18 'ਚ ਹੋਏ 3.4 ਵਿਲਿਅਨ ਡਾਲਰ ਦੀ ਤੁਲਨਾ 'ਚ 838 ਮਿਲਿਅਨ ਡਾਲਰ ਦਾ ਰਹਿ ਗਿਆ। ਇਹ ਅੰਕੜੇ ਜੇਮਸ ਐਂਡ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਅਕਾਸਿਲ (GJEPC) ਵਲੋਂ ਦਿਖਾਏ ਗਏ ਡਾਟਾ ਉਪਲੱਬਧ ਹੈ।
ਵਪਾਰਿਕ ਸੰਸਥਾ ਦੇ ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕਥਿਤ ਪੀ.ਐੱਨ.ਬੀ. ਦੇ ਸਾਹਮਣੇ ਤੋਂ ਆਉਣ ਨਾਲ ਮਾਮੇ-ਭਾਣਜੇ ਦੇ ਦੇਸ਼ ਛੱਡਣ ਤੋਂ ਬਾਅਦ ਹੀ ਸਿਲਵਰ ਜਿਊਲਰੀ ਐਕਸਪੋਰਟ 'ਚ ਇਹ ਗਿਰਾਵਟ ਦੇਖੀ ਗਈ। ਦੋਸ਼ ਹੈ ਕਿ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਨੇ ਜੋ ਨਿਰਯਾਤ ਦਿਖਾਏ, ਉਹ ਸਿਰਫ ਕਾਰਜਾਂ ਤੱਕ ਹੀ ਸੀਮਿਤ ਸਨ ਕਿਉਂਕਿ ਇਸ ਦੇ ਲਈ ਦੇਸ਼ 'ਚ ਕਿਸੇ ਹੋਰ ਕੰਪਨੀਆਂ ਦਾ ਇਸਤੇਮਾਲ ਨਹੀਂ ਹੋਇਆ ਸੀ।
ਸੂਰਤ SEZ 'ਚ ਦਿਖਿਆ ਐਕਸਪੋਰਟ 'ਤੇ ਸਭ ਤੋਂ ਜ਼ਿਆਦਾ ਅਸਰ
ਸਰਕਾਰੀ ਅਧਿਕਾਰੀਆਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਐਕਸਪੋਰਟ 'ਤੇ ਸਭ ਤੋਂ ਜ਼ਿਆਦਾ ਅਸਰ ਸੂਰਤ ਦੇ ਸਪੈਸ਼ਲ ਇਕਨਾਮਿਕ ਜ਼ੋਨ 'ਤੇ ਹੋਇਆ। ਹਾਲਾਂਕਿ ਕਦੇ ਇਸ ਦੇ ਅੰਕੜੇ ਉਪਲੱਬਧ ਨਹੀਂ ਸਨ। ਅਜਿਹੇ ਦੋਸ਼ ਹਨ ਕਿ ਕਾਗਜ਼ਾਂ 'ਤੇ ਹੀ ਭਗੌੜੇ ਮੋਦੀ ਅਤੇ ਚੋਕਸੀ ਨੇ ਐਕਸਪੋਰਟ 'ਤੇ ਕਬਜ਼ਾ ਕਰ ਰੱਖਿਆ ਸੀ ਕਿਉਂਕਿ ਦੇਸ਼ 'ਚ ਦੂਜੇ ਬਿਜ਼ਨੈਸ 'ਚ ਇਸ ਤਰ੍ਹਾਂ ਦਾ ਬਦਲਾਅ ਨਹੀਂ ਦੇਖਿਆ ਗਿਆ ਹੈ।
ਸਿਲਵਰ ਐਕਸਪੋਰਟ 'ਚ 2.5 ਵਿਲਿਅਨ ਡਾਲਰ ਤੋਂ ਜ਼ਿਆਦਾ ਹੀ ਜੇਮਸ ਐਂਡ ਜਿਊਲਰੀ ਐਕਸਪੋਰਟ 'ਚ 3 ਫੀਸਦੀ ਦ ਕਮੀ ਦਾ ਮੁੱਖ ਕਾਰਨ ਹੈ। ਹਾਲਾਂਕਿ GJEPC ਦੇ ਵਾਈਸ-ਪ੍ਰੈਜੀਡੇਂਟ ਕੋਲਿਨ ਸ਼ਾਹ ਨੇ ਇਸ ਦਾ ਕਾਰਨ ਜੀ.ਐੱਸ.ਟੀ. ਰਿਫੰਡ 'ਚ ਦੇਰੀ ਅਤੇ ਲਿਕਵਡਿਟੀ ਸਮੱਸਿਆਵਾਂ ਨੂੰ ਦੱਸਿਆ। ਜ਼ਿਕਰਯੋਗ ਹੈ ਕਿ ਹਮੇਸ਼ਾ ਤੋਂ ਸਿਲਵਰ ਜਿਊਲਰੀ ਸੈਕਟਰ ਦਾ ਦੇਸ਼ ਦੇ ਐਕਪੋਰਟ ਕਾਰੋਬਾਰ 'ਚ ਅਹਿਮ ਯੋਗਦਾਨ ਰਿਹਾ ਹੈ। ਪਿਛਲੇ ਸਾਲ ਗੋਲਡ ਤਮਗਿਆਂ ਅਤੇ ਸਿੱਕਿਆਂ ਦੇ ਐਕਪੋਰਟ 'ਚ 55 ਫੀਸਦੀ ਦੀ ਗਿਰਾਵਟ ਹੋਈ ਸੀ। ਇਸ ਦੇ ਲਈ ਡੀ.ਜੀ.ਐੱਫ.ਟੀ. ਦੇ ਉਸ ਫੈਸਲੇ ਦਾ ਜਿੰਮੇਵਾਰ ਦੱਸਿਆ ਗਿਆ ਸੀ ਜਿਸ 'ਚ 24-ਕੈਰਟ ਦੇ ਸੋਨੇ ਦੇ ਸਿੱਕਿਆਂ ਅਤੇ ਤਮਗਿਆਂ ਨੂੰ ਐਕਪੋਰਟਸ ਵਲੋਂ ਗਲਤ ਇਸਤੇਮਾਲ ਕਰਨ ਦੀਆਂ ਲਗਾਤਾਰ ਆ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਬੈਨ ਕਰ ਦਿੱਤਾ ਗਿਆ ਸੀ।
ਨਸੀਮ ਜੈਦੀ ਨੇ ਜੈੱਟ ਏਅਰਵੇਜ਼ ਦੇ ਬੋਰਡ ਤੋਂ ਦਿੱਤਾ ਅਸਤੀਫਾ
NEXT STORY