ਵੈੱਬ ਡੈਸਕ- ਅੱਜਕੱਲ੍ਹ ਮੁਟਿਆਰਾਂ ਅਤੇ ਔਰਤਾਂ ਆਪਣੀ ਲੁਕ ਨੂੰ ਨਿਖਾਰਣ ਲਈ ਮੇਕਅਪ, ਹੇਅਰਸਟਾਈਲ ਦੇ ਨਾਲ-ਨਾਲ ਜਿਊਲਰੀ ’ਤੇ ਵੀ ਵਿਸ਼ੇਸ਼ ਧਿਆਨ ਦੇ ਰਹੀਆਂ ਹਨ। ਇੰਡੀਅਨ ਹੋਵੇ ਜਾਂ ਵੈਸਟਰਨ ਲੁਕ, ਜਿਊਲਰੀ ਹਰ ਸਟਾਈਲ ਨੂੰ ਪੂਰਾ ਕਰਦੀ ਹੈ। ਖਾਸ ਕਰ ਕੇ ਇੰਡੀਅਨ ਲੁਕ ਜਿਊਲਰੀ ਤੋਂ ਬਿਨਾਂ ਅਧੂਰੀ ਲੱਗਦੀ ਹੈ। ਲਹਿੰਗਾ-ਚੋਲੀ, ਸਾੜ੍ਹੀ ਜਾਂ ਸੂਟ ਦੇ ਨਾਲ ਮੁਟਿਆਰਾਂ ਲਾਈਟ ਤੋਂ ਹੈਵੀ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਖੂਬਸੂਰਤ ਅਤੇ ਟ੍ਰੈਡੀਸ਼ਨਲ ਬਣਾਉਂਦੀ ਹੈ। ਇਹ ਨਾ ਸਿਰਫ ਮੁਟਿਆਰਾਂ ਅਤੇ ਔਰਤਾਂ ਦੀ ਸ਼ਖਸੀਅਤ ਨੂੰ ਨਿਖਾਰਦੀ ਹੈ, ਸਗੋਂ ਉਨ੍ਹਾਂ ਦਾ ਆਤਮਵਿਸ਼ਵਾਸ ਵੀ ਵਧਾਉਂਦੀ ਹੈ।
ਜਿੱਥੇ ਵੈਸਟਰਨ ਲੁਕ ’ਚ ਮਿਨੀਮਲ ਜਿਊਲਰੀ, ਜਿਵੇਂ ਸਿੰਗਲ-ਲੇਅਰ ਨੈੱਕ ਪੀਸ, ਪੈਂਡੈਂਟਸ, ਸਟੱਡ, ਈਅਰਰਿੰਗਸ ਜਾਂ ਡੈਲੀਕੇਟ ਬ੍ਰੈਸਲੇਟਸ ਦੀ ਮੰਗ ਰਹਿੰਦੀ ਹੈ, ਉੱਥੇ ਹੀ, ਇੰਡੀਅਨ ਲੁਕ ’ਚ ਹੈਵੀ ਜਿਊਲਰੀ ਸੈੱਟਸ, ਜਿਵੇਂ ਚੋਕਰ, ਮਲਟੀਲੇਅਰ ਨੈੱਕਲੇਸ, ਟੈਂਪਲ ਜਿਊਲਰੀ, ਕੁੰਦਨ, ਪੋਲਕੀ, ਜੜਾਊ ਅਤੇ ਪਰਲ ਜਿਊਲਰੀ ਖੂਬ ਪਸੰਦ ਕੀਤੀ ਜਾਂਦੀ ਹੈ। ਬਾਜ਼ਾਰ ’ਚ ਗੋਲਡ, ਸਿਲਵਰ, ਡਾਇਮੰਡ, ਆਕਸੀਡਾਈਜ਼ਡ, ਮੀਨਾਕਾਰੀ ਅਤੇ ਥੇਵਾ ਜਿਊਲਰੀ ਦੇ ਅਣਗਿਣਤ ਡਿਜ਼ਾਈਨ ਉਪਲੱਬਧ ਹਨ, ਜੋ ਹਰ ਪਸੰਦ ਅਤੇ ਬਜਟ ਨੂੰ ਪੂਰਾ ਕਰਦੇ ਹਨ। ਕੁਝ ਮੁਟਿਆਰਾਂ ਹੈਵੀ ਕੰਗਣ, ਚੂੜੀਆਂ ਜਾਂ ਕਾਕਟੇਲ ਰਿੰਗਸ ਚੁਣਦੀਆਂ ਹਨ, ਤਾਂ ਕੁਝ ਨੂੰ ਚੇਨ-ਸਟਾਈਲ ਬ੍ਰੈਸਲੇਟਸ, ਦੰਗਲਰ ਈਅਰਰਿੰਗਸ ਜਾਂ ਚਾਂਦਬਾਲੀ ਪਸੰਦ ਆਉਂਦੇ ਹਨ। ਮਾਂਗ ਟਿੱਕਾ ਵੀ ਮੁਟਿਆਰਾਂ ਦੀ ਖਾਸ ਪਸੰਦ ਬਣੇ ਹੋਏ ਹਨ। ਮੁਟਿਆਰਾਂ ਆਪਣੇ ਹੇਅਰਸਟਾਈਲ ਅਤੇ ਮੱਥੇ ਦੀ ਬਣਾਵਟ ਅਨੁਸਾਰ ਮਾਂਗ ਟਿੱਕਾ ਚੁਣਦੀਆਂ ਹਨ।
ਕੁਝ ਮੁਟਿਆਰਾਂ ਨੂੰ ਕੁੰਦਨ ਜਾਂ ਮੋਤੀ ਜੜੇ ਹੈਵੀ ਮਾਂਗ ਟਿੱਕੇ ਪਸੰਦ ਆ ਰਹੇ ਹਨ ਤੇ ਕੁਝ ਨੂੰ ਹਲਕੀ ਡ੍ਰਾਪ-ਸ਼ੇਪ ਜਾਂ ਅਰਧ-ਚੰਦਰਮਾ ਪੈਟਰਨ ਦੇ ਮਾਂਗ ਟਿੱਕੇ ਪਸੰਦ ਆ ਰਹੇ ਹਨ। ਝੁਮਕੇ, ਫੁੱਲਾਂ ਨਾਲ ਸਜੀ ਜਿਊਲਰੀ, ਪੰਜ਼ੇਬ, ਕਮਰਬੰਦ ਅਤੇ ਬਾਜੂਬੰਦ ਵਰਗੇ ਰਵਾਇਤੀ ਗਹਿਣੇ ਵਿਆਹਾਂ ਅਤੇ ਖਾਸ ਮੌਕਿਆਂ ’ਤੇ ਮੁਟਿਆਰਾਂ ਅਤੇ ਔਰਤਾਂ ਦੀ ਲੁਕ ਨੂੰ ਹੋਰ ਆਕਰਸ਼ਕ ਬਣਾਉਂਦੇ ਹਨ। ਮੁਟਿਆਰਾਂ ਨਾ ਸਿਰਫ ਵਿਆਹ, ਪੂਜਾ ਜਾਂ ਪਾਰਟੀ ’ਚ ਸਗੋਂ ਆਮ ਰੂਟੀਨ ’ਚ ਵੀ ਜਿਊਲਰੀ ਪਹਿਨਣਾ ਪਸੰਦ ਕਰਦੀਆਂ ਹਨ। ਕੁਝ ਸੂਟ ਦੇ ਨਾਲ ਮੈਚਿੰਗ ਆਕਸੀਡਾਈਜ਼ਡ ਚੋਕਰ ਜਾਂ ਲਾਈਟ ਪੈਂਡੈਂਟਸ ਚੁਣਦੀਆਂ ਹਨ, ਤੇ ਕੁਝ ਗੋਲਡ, ਸਿਲਵਰ ਜਾਂ ਡਾਇਮੰਡ ਜਿਊਲਰੀ ਨੂੰ ਤਰਜੀਹ ਦਿੰਦੀਆਂ ਹਨ। ਬਾਜ਼ਾਰ ’ਚ ਕਿਫਾਇਤੀ ਅਤੇ ਵੰਨ-ਸੁਵੰਨੇ ਡਿਜ਼ਾਈਨਾਂ ਨੇ ਜਿਊਲਰੀ ਨੂੰ ਸਭ ਦੀ ਪਹੁੰਚ ’ਚ ਲਿਆ ਦਿੱਤਾ ਹੈ। ਮੁਟਿਆਰਾਂ ਆਪਣੀ ਪਸੰਦ ਅਨੁਸਾਰ ਡਿਜ਼ਾਈਨਰ ਜਿਊਲਰੀ ਚੁਣ ਕੇ ਹਰ ਮੌਕੇ ’ਤੇ ਆਪਣੀ ਲੁਕ ਨੂੰ ਖਾਸ ਬਣਾ ਰਹੀਆਂ ਹਨ। ਇਹ ਟਰੈਂਡ ਸਮੇਂ ਦੇ ਨਾਲ ਵਧ ਰਿਹਾ ਹੈ, ਜੋ ਜਿਊਲਰੀ ਨੂੰ ਫ਼ੈਸ਼ਨ ਦਾ ਅਨਿੱਖੜਵਾਂ ਹਿੱਸਾ ਬਣਾਉਂਦਾ ਹੈ।
ਗਰਮ ਕੱਪੜਿਆਂ ਨੂੰ ਬਿਨਾਂ ਧੋਤੇ ਇੰਝ ਕਰੋ 'Superclean', ਬੱਦਬੂ ਤੇ ਬੈਕਟੀਰੀਆ ਦੋਵੇਂ ਹੋਣਗੇ ਛੂਮੰਤਰ
NEXT STORY