ਨਵੀਂ ਦਿੱਲੀ - ਦੁਨੀਆ ਦੇ ਟੌਪ-10 ਅਰਬਪਤੀਆਂ ਦੀ ਸੂਚੀ ਵਿੱਚ ਭਾਰਤੀਆਂ ਦਾ ਦਬਦਬਾ ਜਾਰੀ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਨਵਾਂ ਮੁਕਾਮ ਹਾਸਲ ਕੀਤਾ ਹੈ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਮੁਤਾਬਕ ਅਡਾਨੀ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਅਡਾਨੀ ਦੀ ਕੁੱਲ ਜਾਇਦਾਦ 123.1 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਉਸ ਨੇ ਕੇ. ਵਾਰਨ ਬਫੇਟ ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ। ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਤਰ੍ਹਾਂ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਦੋ ਭਾਰਤੀ ਲੋਕ ਸ਼ਾਮਲ ਹਨ।
ਇਹ ਵੀ ਪੜ੍ਹੋ : ਯੂਨੀਕਾਰਨ ਕਲੱਬ 'ਚ ਚੀਨ ਨੂੰ ਪਿੱਛੇ ਛੱਡ ਕੇ ਦੂਜੇ ਸਥਾਨ 'ਤੇ ਪਹੁੰਚਿਆ ਭਾਰਤ, ਜਾਣੋ ਕਿਹੜਾ ਦੇਸ਼ ਹੈ ਪਹਿਲੇ ਸਥਾਨ 'ਤੇ
123 ਅਰਬ ਡਾਲਰ ਹੋਈ ਅਡਾਨੀ ਦੀ ਕੁੱਲ ਜਾਇਦਾਦ
ਗੌਤਮ ਅਡਾਨੀ ਲਗਾਤਾਰ ਸਫਲਤਾ ਦੀ ਪੌੜੀ ਚੜ੍ਹ ਰਿਹਾ ਹੈ। ਦੁਨੀਆ ਭਰ ਦੇ ਅਰਬਪਤੀਆਂ ਵਿੱਚ ਭਾਰਤੀਆਂ ਦਾ ਝੰਡਾ ਬੁਲੰਦ ਕਰਦੇ ਹੋਏ ਉਹ ਹੁਣ ਪੰਜਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਫੋਰਬਸ ਰੀਅਲ ਟਾਈਮ ਬਿਲੀਨੇਅਰਸ ਇੰਡੈਕਸ ਅਨੁਸਾਰ ਅਡਾਨੀ 123 ਅਰਬ ਡਾਲਰ ਦੀ ਸੰਪਤੀ ਦੇ ਨਾਲ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਜਦਕਿ ਪਹਿਲਾਂ ਤੋਂ ਹੀ ਇਸ ਨੰਬਰ 'ਤੇ ਮੌਜੂਦ ਵਾਰਨ ਬਫੇ 121.7 ਅਰਬ ਡਾਲਰ ਦੀ ਸੰਪਤੀ ਨਾਲ ਛੇਵੇਂ ਸਥਾਨ 'ਤੇ ਖਿਸਕ ਗਏ ਹਨ। ਹੁਣ ਅਡਾਨੀ ਤੋਂ ਅੱਗੇ ਦੁਨੀਆ ਦੇ ਸਭ ਤੋਂ ਅਮੀਰ ਏਲੋਨ ਮਸਕ, ਐਮਾਜ਼ੋਨ ਦੇ ਜੈਫ ਬੇਜੋਸ, ਬਰਨਾਰਡ ਅਰਨੌਲਟ ਅਤੇ ਬਿਲ ਗੇਟਸ ਰਹਿ ਗਏ ਹਨ। ਗੌਤਮ ਅਡਾਨੀ ਮਾਈਕ੍ਰੋਸਾਫਟ ਦੇ ਬਿਲ ਗੇਟਸ ਤੋਂ ਮਹਿਜ਼ 7 ਬਿਲੀਅਨ ਡਾਲਰ ਪਿੱਛੇ ਹੈ।
ਇਹ ਵੀ ਪੜ੍ਹੋ : ਟਾਟਾ ਦੇ ਖ਼ਰੀਦਦਾਰਾਂ ਨੂੰ ਝਟਕਾ, 4 ਮਹੀਨਿਆਂ 'ਚ ਦੂਸਰੀ ਵਾਰ ਮਹਿੰਗੀਆਂ ਹੋਈਆਂ ਕਾਰਾਂ ਅਤੇ SUV
ਮੁਕੇਸ਼ ਅੰਬਾਨੀ ਅੱਠਵੇਂ ਸਥਾਨ 'ਤੇ ਪਹੁੰਚੇ
ਜਿੱਥੇ ਗੌਤਮ ਅਡਾਨੀ ਅਰਬਪਤੀਆਂ ਦੀ ਸੂਚੀ ਵਿੱਚ ਵੱਡੀ ਛਾਲ ਮਾਰ ਰਿਹਾ ਹੈ, ਉੱਥੇ ਹੀ ਦੂਜੇ ਭਾਰਤੀ ਉਦਯੋਗਪਤੀ ਮੁਕੇਸ਼ ਅੰਬਾਨੀ ਵੀ ਆਪਣਾ ਰੁਤਬਾ ਵਧਾ ਰਹੇ ਹਨ। ਮੁਕੇਸ਼ ਅੰਬਾਨੀ 103.5 ਅਰਬ ਡਾਲਰ ਦੀ ਸੰਪਤੀ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ, ਬਿਲੀਅਨੇਅਰ ਇੰਡੈਕਸ ਦੇ ਅਨੁਸਾਰ, ਫੇਸਬੁੱਕ ਦੇ ਮਾਰਕ ਜ਼ੁਕਰਬਰਗ ਲਗਾਤਾਰ ਹੇਠਾਂ ਖਿਸਕ ਰਹੇ ਹਨ। ਉਹ ਟਾਪ-10 ਦੀ ਸੂਚੀ ਤੋਂ ਪਹਿਲਾਂ ਹੀ ਬਾਹਰ ਹੋ ਗਏ ਸਨ, ਹੁਣ ਉਸ ਦੀ ਦੌਲਤ ਹੋਰ ਵੀ ਘੱਟ ਹੋ ਗਈ ਹੈ ਅਤੇ ਜ਼ੁਕਰਬਰਗ 66.1 ਅਰਬ ਡਾਲਰ ਦੀ ਸੰਪਤੀ ਨਾਲ 19ਵੇਂ ਸਥਾਨ 'ਤੇ ਖਿਸਕ ਗਏ ਹਨ।
ਇਹ ਵੀ ਪੜ੍ਹੋ : ਭਾਰਤ ਇਕ ਵਾਰ ਫਿਰ ਸ਼੍ਰੀਲੰਕਾ ਦੀ ਮਦਦ ਲਈ ਆਇਆ ਅੱਗੇ, ਈਂਧਨ ਖਰੀਦਣ ਲਈ ਦਿੱਤੀ ਵਾਧੂ ਸਹਾਇਤਾ
ਏਲੋਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ
ਟੇਸਲਾ ਦੇ ਸੀਈਓ ਏਲੋਨ ਮਸਕ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਵਿੱਚ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਮਸਕ 269.7 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਪਹਿਲੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਐਮਾਜ਼ੋਨ ਦੇ ਜੈਫ ਬੇਜ਼ੋਰ 170.2 ਅਰਬ ਡਾਲਰ ਦੀ ਸੰਪਤੀ ਨਾਲ ਦੂਜੇ ਸਥਾਨ 'ਤੇ ਹਨ। ਫ੍ਰੈਂਚ ਉਦਯੋਗਪਤੀ ਬਰਨਾਰਡ ਅਰਨੌਲਟ 166.8 ਅਰਬ ਡਾਲਰ ਅਤੇ ਮਾਈਕ੍ਰੋਸਾਫਟ ਦੇ ਬਿਲ ਗੇਟਸ 130.2 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਹਨ। ਹੋਰ ਅਰਬਪਤੀਆਂ ਦੀ ਗੱਲ ਕਰੀਏ ਤਾਂ ਲੈਰੀ ਐਲੀਸਨ 107.6 ਅਰਬ ਡਾਲਰ ਦੇ ਨਾਲ ਸੱਤਵੇਂ ਸਥਾਨ 'ਤੇ ਹਨ, ਲੈਰੀ ਪੇਜ 102.4 ਅਰਬ ਡਾਲਰ ਦੀ ਨੈੱਟ ਵਰਥ ਦੇ ਨਾਲ 9ਵੇਂ ਅਤੇ ਸਰਗਈ ਬ੍ਰਿਨ 98.5 ਅਰਬ ਡਾਲਰ ਦੇ ਨਾਲ 10ਵੇਂ ਸਥਾਨ 'ਤੇ ਹਨ।
ਇਹ ਵੀ ਪੜ੍ਹੋ : ਹੋਰ ਮਹਿੰਗਾ ਹੋਵੇਗਾ ਖਾਣ ਵਾਲਾ ਤੇਲ, ਇੰਡੋਨੇਸ਼ੀਆ ਨੇ ਪਾਮ ਆਇਲ ਦੇ ਨਿਰਯਾਤ 'ਤੇ ਲਗਾਈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਲਾ ਖਾਨਾਂ ਤੋਂ ਦੂਰ ਸਥਿਤ ਥਰਮਲ ਪਾਵਰ ਸਟੇਸ਼ਨ ਵਿਚ ਕੋਲਾ ਭੰਡਾਰ ਦਾ ਸੰਕਟ
NEXT STORY