ਨਵੀਂ ਦਿੱਲੀ- ਦਿੱਗਜ ਉਦਯੋਗਪਤੀ ਗੌਤਮ ਅਡਾਨੀ ਦੀ ਦੌਲਤ ਇਸ ਸਾਲ ਤੇਜ਼ੀ ਨਾਲ ਵਧੀ ਹੈ। ਇਹ ਕਮਾਈ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਬੜ੍ਹਤ ਕਾਰਨ ਹੋਈ ਹੈ। ਸਾਲ 2021 ਵਿਚ ਉਨ੍ਹਾਂ ਦੀ ਦੌਲਤ 19 ਅਰਬਪਤੀਆਂ ਦੀ ਤੁਲਨਾ ਵਿਚ ਵੀ ਜ਼ਿਆਦਾ ਵਧੀ ਹੈ। ਜਲਦ ਹੀ ਗੌਤਮ ਅਡਾਨੀ ਮੁਕੇਸ਼ ਅੰਬਾਨੀ ਨੂੰ ਵੀ ਪਛਾੜ ਸਕਦੇ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਅਨੁਸਾਰ 2021 ਵਿਚ ਗੌਤਮ ਅਡਾਨੀ ਦੀ ਦੌਲਤ 35.2 ਅਰਬ ਡਾਲਰ ਵਧੀ ਹੈ, ਜਦੋਂ ਕਿ ਇਸ ਦੌਰਾਨ ਭਾਰਤ ਦੇ ਬਾਕੀ 19 ਅਰਬਪਤੀਆਂ ਦੀ ਦੌਲਤ ਕੁੱਲ ਮਿਲਾ ਕੇ 24.5 ਅਰਬ ਡਾਲਰ ਵਧੀ, ਯਾਨੀ ਇਕੱਲੇ ਗੌਤਮ ਅਡਾਨੀ ਸਭ 'ਤੇ ਭਾਰੀ ਪੈ ਰਹੇ ਹਨ।
ਗੌਤਮ ਅਡਾਨੀ ਤੇਜ਼ੀ ਨਾਲ ਅੱਗੇ ਵਧਦੇ ਹੋਏ ਭਾਰਤ ਦੇ ਸਭ ਤੋਂ ਅਮੀਰ ਸ਼ਖ਼ਸ ਮੁਕੇਸ਼ ਅੰਬਾਨੀ ਦੇ ਨਜ਼ਦੀਕ ਪਹੁੰਚ ਗਏ ਹਨ। ਇਸ ਸਮੇਂ ਗੌਤਮ ਅਡਾਨੀ ਦੀ ਦੌਲਤ 69 ਅਰਬ ਡਾਲਰ ਹੈ, ਜਦੋਂ ਕਿ ਮੁਕੇਸ਼ ਅੰਬਾਨੀ ਦੀ ਦੌਲਤ 77 ਅਰਬ ਡਾਲਰ ਹੈ। ਇਸ ਸਾਲ ਮੁਕੇਸ਼ ਅੰਬਾਨੀ ਨੇ ਸਿਰਫ਼ 334 ਮਿਲੀਅਨ ਡਾਲਰ ਹੀ ਕਮਾਏ ਹਨ। ਜੇਕਰ ਇਸੇ ਰਫ਼ਤਾਰ ਨਾਲ ਗੌਤਮ ਅਡਾਨੀ ਦੀ ਦੌਲਤ ਅੱਗੇ ਵੀ ਵਧਦੀ ਹੈ ਤਾਂ ਜਲਦ ਹੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨਹੀਂ ਸਗੋਂ ਗੌਤਮ ਅਡਾਨੀ ਹੋਣਗੇ।
ਇਹ ਵੀ ਪੜ੍ਹੋ- ਪੰਜਾਬ : ਪੈਟਰੋਲ 95 ਰੁ: ਤੋਂ ਪਾਰ, ਝੋਨੇ ਦੇ ਸੀਜ਼ਨ ਤੱਕ ਇੰਨੇ ਰੁ: ਹੋਵੇਗਾ ਡੀਜ਼ਲ
ਉੱਥੇ ਹੀ, ਵਿਸ਼ਵ ਭਰ ਵਿਚ ਬਰਨਾਰਡ ਅਰਨਾਲਟ ਤੋਂ ਬਾਅਦ ਅਡਾਨੀ ਇਸ ਸਾਲ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੇ ਦੂਜੇ ਸ਼ਖ਼ਸ ਹਨ। ਬਲੂਮਬਰਗ ਬਿਲੇਨੀਅਰ ਇੰਡੈਕਸ ਅਨੁਸਾਰ ਬਰਨਾਰਡ ਅਰਨਾਲਟ ਨੇ ਇਸ ਸਾਲ 47.9 ਅਰਬ ਡਾਲਰ ਦੀ ਦੌਲਤ ਕਮਾਈ ਹੈ। ਇਕ ਰਿਪੋਰਟ ਮੁਤਾਬਕ, ਅਡਾਨੀ ਗਰੁੱਪ ਦੇ 6 ਵਿਚੋਂ 4 ਲਿਸਟਡ ਸਟਾਕਸ ਨੇ ਇਸ ਸਾਲ ਹੁਣ ਤੱਕ 100 ਫ਼ੀਸਦੀ ਤੋਂ 260 ਫ਼ੀਸਦੀ ਤੱਕ ਰਿਟਰਨ ਦਿੱਤਾ ਹੈ। ਅਡਾਨੀ ਟੋਟਲ ਗੈਸ ਦਾ ਸ਼ੇਅਰ ਇਸ ਸਾਲ 257 ਫ਼ੀਸਦੀ ਚੜ੍ਹਿਆ ਹੈ। ਮਾਰਚ 2020 ਦੇ ਹੇਠਲੇ ਪੱਧਰ ਦੀ ਤੁਲਨਾ ਵਿਚ ਇਸ ਨੇ 1,400 ਫ਼ੀਸਦੀ ਰਿਟਰਨ ਦਿੱਤਾ ਹੈ। ਇਸ ਤਰ੍ਹਾਂ ਦੇ ਤਕੜੇ ਰਿਟਰਨ ਦੇ ਮੱਦੇਨਜ਼ਰ ਗੌਤਮ ਅਡਾਨੀ ਦੀ ਦੌਲਤ ਤੇਜ਼ੀ ਨਾਲ ਵਧੀ ਹੈ।
ਇਹ ਵੀ ਪੜ੍ਹੋ- ਕੋਰੋਨਾ : ਇਹ ਟੀਕਾ ਲਵਾਇਆ ਹੈ ਤਾਂ ਹਾਲੇ ਨਹੀਂ ਜਾ ਸਕੋਗੇ ਅਮਰੀਕਾ, ਯੂਰਪ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਇਸ ਹਫ਼ਤੇ ਗਲੋਬਲ ਰੁਖ਼ ਦੇ ਨਾਲ ਕੋਵਿਡ-19 ਮਾਮਲੇ ਹੋਣਗੇ ਬਾਜ਼ਾਰ ਲਈ ਟ੍ਰਿਗਰ
NEXT STORY