ਨਵੀਂ ਦਿੱਲੀ- ਕੰਪਨੀਆਂ ਦੇ ਤਿਮਾਹੀ ਨਤੀਜੇ ਲਗਭਗ ਆ ਜਾਣ ਪਿੱਛੋਂ ਹੁਣ ਇਸ ਹਫ਼ਤੇ ਸ਼ੇਅਰ ਬਾਜ਼ਾਰ ਦੀ ਚਾਲ ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਸਥਿਤੀ ਦੇ ਨਾਲ-ਨਾਲ ਗਲੋਬਲ ਰੁਖ਼ ਨਾਲ ਤੈਅ ਹੋਵੇਗੀ। ਪਿਛਲੇ ਹਫ਼ਤੇ ਕੋਵਿਡ-19 ਮਾਮਲਿਆਂ ਵਿਚ ਗਿਰਾਵਟ ਆਉਣ ਨਾਲ ਸ਼ੇਅਰ ਬਾਜ਼ਾਰ ਤੇਜ਼ੀ ਵਿਚ ਬੰਦ ਹੋਏ ਹਨ। ਹਾਲਾਂਕਿ, ਟੀਕਾਕਰਨ ਦੀ ਹੌਲੀ ਰਫ਼ਤਾਰ ਚਿੰਤਾ ਬਣੀ ਹੋਈ ਹੈ।
ਜਿਯੋਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰਿਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ, ''ਨਵੇਂ ਟੀਕਿਆਂ ਦੇ ਆਉਣ ਨਾਲ ਸਪਲਾਈ ਦੀ ਸਥਿਤੀ ਸੁਧਰੇਗੀ। ਇਸ ਦੇ ਨਾਲ ਹੀ ਕੋਵਿਡ-19 ਮਾਮਲਿਆਂ ਵਿਚ ਕਮੀ ਵਰਗੇ ਕਾਰਕਾਂ ਨਾਲ ਬਾਜ਼ਾਰ ਵਿਚ ਨਿਵੇਸ਼ਕਾਂ ਦਾ ਭਰੋਸਾ ਵੱਧ ਰਿਹਾ।'' ਉਨ੍ਹਾਂ ਕਿਹਾ ਕਿ ਕਿਉਂਕਿ ਅਜੇ ਕੋਈ ਮਹੱਤਵਪੂਰਨ ਅੰਕੜਾ ਆਉਣ ਵਾਲਾ ਨਹੀਂ ਹੈ, ਇਸ ਲਈ ਬਾਜ਼ਾਰ ਦੀ ਨਜ਼ਰ ਕੋਰੋਨਾ ਵਾਇਰਸ ਦੀ ਸਥਿਤੀ 'ਤੇ ਹੋਵੇਗੀ। ਮਾਮਲੇ ਘਟਣ ਨਾਲ ਨਿਵੇਸ਼ਕਾਂ ਦਾ ਭਰੋਸਾ ਵਧੇਗਾ।
ਇਸ ਤੋਂ ਇਲਾਵਾ ਵਾਇਦਾ ਤੇ ਵਿਕਲਪ ਸੈਗਮੈਂਟ ਵਿਚ ਵੀਰਵਾਰ ਨੂੰ ਸੌਦਿਆਂ ਦੇ ਸਮਾਪਤ ਹੋਣ ਵਿਚਕਾਰ ਬਾਜ਼ਾਰ ਵਿਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਰੈਲੀਗੇਅਰ ਬ੍ਰੋਕਿੰਗ ਲਿ. ਦੇ ਉਪ ਮੁਖੀ (ਰਿਸਰਚ) ਅਜੀਤ ਮਿਸ਼ਰਾ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਨੇੜਲੇ ਭਵਿੱਖ ਵਿਚ ਗਲੋਬਲ ਬਾਜ਼ਾਰ ਨੂੰ ਦਿਸ਼ਾ ਦੇਣਗੇ। ਹਾਲ ਹੀ ਵਿਚ ਬੈਂਕ ਤੇ ਵਿੱਤੀ ਸ਼ੇਅਰਾਂ ਵਿਚ ਤੇਜ਼ੀ ਉਤਸ਼ਾਹਜਨਕ ਹੈ ਅਤੇ ਵਾਰੀ-ਵਾਰੀ ਤੋਂ ਹੋਰ ਖੇਤਤਰਾਂ ਵਿਚ ਖ਼ਰੀਦਦਾਰੀ ਨਾਲ ਬਾਜ਼ਾਰ ਨੂੰ ਮੁੜ ਰਫ਼ਤਾਰ ਮਿਲੇਗੀ।" ਪਿਛਲੇ ਕਾਰੋਬਾਰੀ ਹਫ਼ਤੇ ਦੌਰਾਨ ਸੈਂਸੈਕਸ 1,807.93 ਅੰਕ ਯਾਨੀ 3.70 ਫ਼ੀਸਦੀ ਮਜਬੂਤ ਹੋਇਆ। ਰਿਲਾਇੰਸ ਸਕਿਓਰਿਟੀਜ਼ ਦੇ ਰਣਨੀਤੀ ਮੁਖੀ ਵਿਨੋਦ ਮੋਦੀ ਨੇ ਵੀ ਇਹੀ ਕਿਹਾ ਕਿ ਕੋਵਿਡ ਸਥਿਤੀ 'ਤੇ ਨਿਵੇਸ਼ਕਾਂ ਦੀ ਨਜ਼ਰ ਹੋਵੇਗੀ। ਇਸ ਹਫ਼ਤੇ ਗ੍ਰਾਸਿਮ ਇੰਡਸਟਰੀਜ਼, ਬੀ. ਪੀ. ਸੀ. ਐੱਲ., ਸੰਨ ਫਾਰਮਾ ਤੇ ਸੈਂਟਰਲ ਬੈਂਕ ਆਫ਼ ਇੰਡੀਆ ਸਣੇ ਕੁਝ ਵੱਡੀਆਂ ਕੰਪਨੀਆਂ ਦੇ ਵਿੱਤੀ ਨਤੀਜਿਆਂ ਦੀ ਘੋਸ਼ਣਾ ਹੋਣ ਵਾਲੀ ਹੈ। ਇਸ ਤੋਂ ਇਲਾਵਾ ਰੁਪਏ ਵਿਚ ਉਤਰਾਅ-ਚੜ੍ਹਾਅ, ਕੱਚੇ ਤੇਲ 'ਤੇ ਵੀ ਨਜ਼ਰ ਹੋਵੇਗੀ।
ਸਟੀਲ ਕੀਮਤਾਂ 'ਤੇ ਲਗਾਮ ਲਈ ਆਈ. ਪੀ. ਐੱਮ. ਏ. ਨੇ ਸਰਕਾਰ ਨੂੰ ਲਿਖੀ ਚਿੱਠੀ
NEXT STORY