ਨਵੀਂ ਦਿੱਲੀ - ਇਹ ਸਾਲ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਲਈ ਬਹੁਤ ਵਧੀਆ ਰਿਹਾ। ਇਸ ਸਾਲ ਬਲੂਮਬਰਗ ਬਿਲੀਅਨਅਰਸ ਇੰਡੈਕਸ ਮੁਤਾਬਕ ਉਸ ਦੀ ਕੁਲ ਸੰਪਤੀ ਵਿਚ ਹੁਣ ਤੱਕ 19.9 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਇਸ ਸਾਲ ਕਮਾਈ ਦੇ ਮਾਮਲੇ ਵਿਚ ਉਹ ਬਾਕੀ ਸਾਰੇ ਅਮੀਰਾਂ 'ਤੇ ਭਾਰਾ ਪੈ ਰਿਹਾ ਹੈ। ਇਸ ਸਮੇਂ ਉਹ 53.7 ਬਿਲੀਅਨ ਡਾਲਰ ਦੀ ਕੁਲ ਸੰਪਤੀ ਨਾਲ ਵਿਸ਼ਵ ਦੇ ਚੋਟੀ ਦੇ ਅਮੀਰ ਲੋਕਾਂ ਦੀ ਸੂਚੀ ਵਿਚ 22 ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਜਿੱਥੋਂ ਤਕ ਏਸ਼ੀਆ ਦੀ ਗੱਲ ਕਰੀਏ ਗੌਤਮ ਅਡਾਨੀ ਇਸ ਮਹਾਂਦੀਪ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ। ਅਡਾਨੀ ਤੋਂ ਅੱਗੇ ਮੁਕੇਸ਼ ਅੰਬਾਨੀ ( 80.4 ਅਰਬ ਡਾਲਰ) ਅਤੇ ਚੀਨ ਦੇ ਝੋਂਗ ਸ਼ੈਨਸ਼ੈਨ (66 ਅਰਬ ਡਾਲਰ) ਅਤੇ ਮਾ ਹੁਆਤੇਂਗ (62.8 ਅਰਬ ਡਾਲਰ) ਨਾਲ ਉਨ੍ਹਾਂ ਤੋਂ ਅੱਗੇ ਹਨ।
ਇਹ ਵੀ ਪੜ੍ਹੋ : ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ
ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਵਾਧਾ
ਅਡਾਨੀ ਦੀ ਕਮਾਈ ਸੋਮਵਾਰ ਨੂੰ 3.55 ਬਿਲੀਅਨ ਡਾਲਰ (2,56,92,13,10,000 ਰੁਪਏ) ਵਧੀ। ਉਸ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਦੇ ਸ਼ੇਅਰਾਂ ਨੇ ਸੋਮਵਾਰ ਨੂੰ 5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ। ਕੰਪਨੀ ਨੇ ਇਕ ਸਪੈਸ਼ਲ ਪਰਪਜ਼ ਵਾਹਨ (ਐਸ.ਪੀ.ਵੀ.) ਵਿਚ 100 ਪ੍ਰਤੀਸ਼ਤ ਹਿੱਸੇਦਾਰੀ ਖਰੀਦਣ ਲਈ ਸਕਾਈ ਪਾਵਰ ਗਲੋਬਲ ਨਾਲ ਇਕ ਸੌਦੇ 'ਤੇ ਦਸਤਖਤ ਕੀਤੇ ਹਨ। ਐਸ.ਪੀ.ਵੀ. ਦਾ ਤੇਲੰਗਾਨਾ ਵਿਚ 50 ਮੈਗਾਵਾਟ ਦਾ ਸੋਲਰ ਪਲਾਂਟ ਹੈ। ਇਸਦੇ ਨਾਲ ਅਡਾਨੀ ਗ੍ਰੀਨ ਐਨਰਜੀ ਦਾ ਸ਼ੇਅਰ ਆਲ ਟਾਈਮ ਉੱਚ ਪੱਧਰ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਸੋਮਵਾਰ ਨੂੰ ਅਡਾਨੀ ਐਂਟਰਪ੍ਰਾਈਜਸ ਦੇ ਸਟਾਕ 11.56 ਪ੍ਰਤੀਸ਼ਤ ਵਧ ਗਿਆ।
ਇਹ ਵੀ ਪੜ੍ਹੋ : ਅਗਲੇ 10 ਦਿਨਾਂ 'ਚੋਂ 8 ਦਿਨ ਬੰਦ ਰਹਿਣਗੇ ਬੈਂਕ, ਸਿਰਫ਼ ਇਹ ਦੋ ਦਿਨ ਹੋਵੇਗਾ ਕੰਮਕਾਜ
ਅੰਬਾਨੀ ਟਾਪ 10 ਵਿਚੋਂ ਬਾਹਰ
ਇਸ ਦੌਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਵਾਰ ਫਿਰ ਦੁਨੀਆ ਦੇ ਚੋਟੀ ਦੇ 10 ਅਮੀਰ ਲੋਕਾਂ ਦੀ ਸੂਚੀ ਵਿਚੋਂ ਬਾਹਰ ਹੋ ਗਏ ਹਨ। ਸੋਮਵਾਰ ਨੂੰ ਰਿਲਾਇੰਸ ਦੇ ਸ਼ੇਅਰਾਂ 'ਚ ਗਿਰਾਵਟ ਦੇ ਕਾਰਨ ਅੰਬਾਨੀ ਨੂੰ ਨੈਟਵਰਥ ਵਿਚ 66.9 ਕਰੋੜ ਦਾ ਨੁਕਸਾਨ ਹੋਇਆ ਹੈ ਜਿਸ ਕਾਰਨ ਉਹ 11 ਵੇਂ ਸਥਾਨ 'ਤੇ ਆ ਗਿਆ ਹੈ। ਬਲੂਮਬਰਗ ਬਿਲੀਨੀਅਰਸ ਇੰਡੈਕਸ ਅਨੁਸਾਰ, ਉਸ ਦੀ ਕੁਲ ਜਾਇਦਾਦ 80.4 ਅਰਬ ਡਾਲਰ ਹੈ ਅਤੇ ਉਹ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ। ਰਿਲਾਇੰਸ ਦਾ ਸਟਾਕ 16 ਸਤੰਬਰ 2020 ਨੂੰ 2369 ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਉਦੋਂ ਰਿਲਾਇੰਸ ਦੀ ਮਾਰਕੀਟ ਕੈਪ 16 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਸੀ। ਇਸਦੇ ਨਾਲ ਹੀ ਅੰਬਾਨੀ ਦੀ ਕੁਲ ਜਾਇਦਾਦ 90 ਅਰਬ ਡਾਲਰ ਤੱਕ ਪਹੁੰਚ ਗਈ ਅਤੇ ਉਹ ਵਿਸ਼ਵ ਦੀ ਅਮੀਰ ਸੂਚੀ ਵਿਚ ਚੌਥੇ ਸਥਾਨ 'ਤੇ ਆ ਗਿਆ।
ਇਹ ਵੀ ਪੜ੍ਹੋ : ਹੁਣ ਇਨ੍ਹਾਂ ਕੰਮਾਂ ਲਈ ਜ਼ਰੂਰੀ ਨਹੀਂ ਰਿਹਾ ਆਧਾਰ ਨੰਬਰ, ਨਵਾਂ ਨੋਟੀਫਿਕੇਸ਼ਨ ਜਾਰੀ
ਟਾਪ 10
ਐਮਾਜ਼ੋਨ ਦੇ ਜੈੱਫ ਬੇਜੋਸ 183 ਅਰਬ ਡਾਲਰ ਦੀ ਕੁਲ ਸੰਪਤੀ ਨਾਲ ਵਿਸ਼ਵ ਦੀ ਅਮੀਰ ਸੂਚੀ ਵਿਚ ਪਹਿਲੇ ਸਥਾਨ 'ਤੇ ਹੈ। ਬਲੂਮਬਰਗ ਬਿਲੀਨੀਅਰਸ ਇੰਡੈਕਸ ਦੇ ਅਨੁਸਾਰ ਵਿਸ਼ਵ ਦੀ ਸਭ ਤੋਂ ਕੀਮਤੀ ਆਟੋ ਕੰਪਨੀ ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਐਲਨ ਮਸਕ 173 ਅਰਬ ਡਾਲਰ ਦੀ ਸੰਪਤੀ ਦੇ ਨਾਲ ਦੂਜੇ ਸਥਾਨ 'ਤੇ ਹਨ। ਮਾਈਕ੍ਰੋਸਾੱਫਟ ਦੇ ਸਹਿ-ਸੰਸਥਾਪਕ ਬਿਲ ਗੇਟਸ (139 ਅਰਬ ਡਾਲਰ) ਤੀਜੇ ਨੰਬਰ 'ਤੇ ਹਨ। ਫਰਾਂਸ ਦੇ ਕਾਰੋਬਾਰੀ ਬਰਨਾਰਡ ਅਰਨਾਲਟ (124 ਅਰਬ ਡਾਲਰ) ਨਾਲ ਸੂਚੀ ਵਿਚ ਚੌਥੇ ਸਥਾਨ 'ਤੇ ਹਨ। ਅਮਰੀਕੀ ਮੀਡੀਆ ਅਤੇ ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ 111 ਅਰਬ ਡਾਲਰ ਦੀ ਦੌਲਤ ਨਾਲ ਪੰਜਵੇਂ ਸਥਾਨ 'ਤੇ ਹਨ।
ਅਮਰੀਕੀ ਦਬਦਬਾ
ਮਸ਼ਹੂਰ ਨਿਵੇਸ਼ਕ ਵਾਰਨ ਬੱਫਟ 95.8 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਛੇਵੇਂ, ਅਮਰੀਕੀ ਕੰਪਿਊਟਰ ਵਿਗਿਆਨੀ ਅਤੇ ਇੰਟਰਨੈੱਟ ਉਦਯੋਗਪਤੀ ਲੈਰੀ ਪੇਜ 93.8 ਅਰਬ ਡਾਲਰ ਨਾਲ ਸੱਤਵੇਂ, ਗੂਗਲ ਦੇ ਸਹਿ-ਸੰਸਥਾਪਕ ਸੇਰਗੇਈ ਬ੍ਰਿਨ 90.7 ਅਰਬ ਡਾਲਰ ਦੇ ਨਾਲ ਅੱਠਵੇਂ ਅਤੇ ਅਮਰੀਕੀ ਕਾਰੋਬਾਰੀ ਅਤੇ ਨਿਵੇਸ਼ਕ ਸਟੀਵ ਬਾਲਮਰ 83.3 ਅਰਬ ਡਾਲਰ ਨਾਲ ਨੌਵੇਂ ਸਥਾਨ 'ਤੇ ਹਨ। ਯੂਨਾਈਟਿਡ ਸਟੇਟ ਦੀ ਲੈਰੀ ਐਲੀਸਨ ਹੁਣ 81 ਅਰਬ ਡਾਲਰ ਦੇ ਨਾਲ 10 ਵੇਂ ਨੰਬਰ 'ਤੇ ਹਨ। ਦੁਨੀਆ ਦੇ ਚੋਟੀ ਦੇ 10 ਅਮੀਰ ਵਿੱਚੋਂ 9 ਅਮਰੀਕਾ ਤੋਂ ਹੀ ਹਨ।
ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
1 ਅਪ੍ਰੈਲ ਤੋਂ ਵਧਣਗੀਆਂ ਪੈਨਸ਼ਨ ਫੰਡ ਪ੍ਰਬੰਧਕਾਂ ਦੀਆਂ ਫੀਸਾਂ, ਪੈਨਸ਼ਨ ਦੇ ਨਾਲ ਬੀਮੇ ਵਿਚ ਵੀ FDI
NEXT STORY