ਬਿਜ਼ਨੈੱਸ ਡੈਸਕ- ਗੌਤਮ ਅਡਾਨੀ ਹਾਲੇ ਤੱਕ ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੇ ਕਹਿਰ 'ਚੋਂ ਨਿਕਲ ਨਹੀਂ ਪਾਏ ਹਨ। ਕਦੇ ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ ਦੂਜੇ ਨੰਬਰ 'ਤੇ ਰਹਿਣ ਵਾਲੇ ਅਡਾਨੀ ਇਕ ਸਮੇਂ ਟਾਪ 30 ਤੋਂ ਵੀ ਬਾਹਰ ਹੋ ਗਏ ਸਨ। ਅਡਾਨੀ ਦੀ ਨੈੱਟਵਰਥ ਨੂੰ ਇਕ ਵਾਰ ਫਿਰ ਝਟਕਾ ਲੱਗਿਆ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਦੇ ਮੁਤਾਬਕ ਗੌਤਮ ਅਡਾਨੀ ਨੇ ਇਕ ਦਿਨ 'ਚ 1.31 ਅਰਬ ਡਾਲਰ ਗਵਾ ਦਿੱਤੇ ਹਨ। ਅਡਾਨੀ ਦੀ ਨੈੱਟਵਰਥ ਘੱਟ ਹੋ ਕੇ 56.2 ਅਰਬ ਡਾਲਰ ਹੋ ਗਈ ਹੈ।
ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ
ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ ਗੌਤਮ ਅਡਾਨੀ ਅਜੇ ਵੀ 12ਵੇਂ ਸਥਾਨ 'ਤੇ ਹਨ। ਅਡਾਨੀ ਅਜੇ ਤੱਕ ਟਾਪ 20 'ਚ ਸ਼ਾਮਲ ਨਹੀਂ ਹੋ ਪਾਏ ਹਨ। ਬੀਤੇ ਸੋਮਵਾਰ ਨੂੰ ਅਡਾਨੀ ਦੀ ਨੈੱਟਵਰਥ 57.5 ਅਰਬ ਡਾਲਰ ਸੀ। ਅਡਾਨੀ ਦੇ ਨਾਲ ਮੁਕੇਸ਼ ਅੰਬਾਨੀ ਦੀ ਨੈੱਟਵਰਥ ਵੀ ਘੱਟ ਹੋਈ ਹੈ।
ਅਡਾਨੀ ਨੇ ਹਰ ਦਿਨ ਗਵਾਈ ਅਰਬਾਂ ਦੀ ਦੌਲਤ
ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ 24 ਜਨਵਰੀ 2023 ਨੂੰ ਆਈ ਸੀ। ਇਸ ਤੋਂ ਬਾਅਦ ਤੋਂ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖੀ ਗਈ। ਗੌਤਮ ਅਡਾਨੀ ਨੇ ਹਰ ਦਿਨ ਅਰਬਾਂ ਰੁਪਇਆਂ ਦੀ ਦੌਲਤ ਗਵਾਈ ਹੈ। ਅਡਾਨੀ ਨੇ ਇਕ ਮਹੀਨੇ 'ਚ 82.8 ਅਰਬ ਡਾਲਰ ਦੀ ਨੈੱਟਵਰਥ ਗਵਾ ਦਿੱਤੀ ਸੀ। ਅਡਾਨੀ ਦੇ ਸ਼ੇਅਰਾਂ ਦੀ ਮਾਰਕੀਟ ਵੈਲਿਊ ਵੀ 12 ਲੱਖ ਕਰੋੜ ਤੋਂ ਜ਼ਿਆਦਾ ਘੱਟ ਹੋ ਗਈ ਸੀ। ਹੁਣ ਦੁਬਾਰਾ ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਵੀ ਤੇਜ਼ੀ ਦੇਖੀ ਜਾ ਰਹੀ ਹੈ। ਇਸ ਦੌਰਾਨ ਅਡਾਨੀ ਦੀ ਨੈੱਟਵਰਥ 'ਚ ਵੀ ਵਾਧਾ ਹੋਇਆ ਹੈ। ਹਾਲਾਂਕਿ ਅਜੇ ਕਈ ਦਿਨਾਂ ਤੋਂ ਅਡਾਨੀ ਟਾਪ 20 ਦੀ ਸੀਮਾ 'ਤੇ ਅਟਕੇ ਹੋਏ ਹਨ।
ਇਹ ਵੀ ਪੜ੍ਹੋ- ਪਾਕਿਸਤਾਨ : ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ
ਮੁਕੇਸ਼ ਅੰਬਾਨੀ ਨੂੰ ਵੀ ਹੋਇਆ ਨੁਕਸਾਨ
ਬਲੂਮਬਰਗ ਬਿਲੇਨੀਅਰ ਇੰਡੈਕਸ ਦੇ ਮੁਤਾਬਕ ਮੁਕੇਸ਼ ਅੰਬਾਨੀ ਦੀ ਨੈੱਟਵਰਥ ਵੀ ਘੱਟ ਹੋਈ ਹੈ। ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ 841 ਮਿਲੀਅਨ ਡਾਲਰ ਦੀ ਦੌਲਤ ਗਵਾਈ ਹੈ। ਅੰਬਾਨੀ ਹਾਲੇ ਅਮੀਰਾਂ ਦੀ ਲਿਸਟ 'ਚ 12ਵੇਂ ਨੰਬਰ 'ਤੇ ਹਨ। ਮੁਕੇਸ਼ ਅੰਬਾਨੀ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਅਜੇ 75.6 ਅਰਬ ਡਾਲਰ ਹੈ। ਕੁਝ ਦਿਨ ਪਹਿਲਾਂ ਤੱਕ ਅਡਾਨੀ ਅਰਬਪਤੀਆਂ ਦੀ ਲਿਸਟ 'ਚ ਟਾਪ 10 'ਚ ਸ਼ਾਮਲ ਸਨ। ਸ਼ੇਅਰਾਂ 'ਚ ਗਿਰਾਵਟ ਦੇ ਚੱਲਦੇ ਅੰਬਾਨੀ ਦੀ ਨੈੱਟਵਰਥ ਨੂੰ ਵੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਹਵਾਈ ਕਿਰਾਏ ਦੀ ਸੀਮਾ ਤੈਅ ਕਰਨ ਦੇ ਪੱਖ 'ਚ ਨਹੀਂ ਹੈ ਸਰਕਾਰ : ਸ਼ਹਿਰੀ ਹਵਾਬਾਜ਼ੀ ਸਕੱਤਰ
NEXT STORY