ਮੁੰਬਈ—ਭਾਰਤ 'ਚ ਇਸ ਸਾਲ ਫਰਵਰੀ 'ਚ ਘਰੇਲੂ ਹਵਾਈ ਯਾਤਰੀਆਂ ਦੀ ਗਿਣਤੀ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ 'ਚ 56.82 ਫ਼ੀਸਦੀ ਵਧ ਕੇ 1.20 ਕਰੋੜ 'ਤੇ ਪਹੁੰਚ ਗਈ ਹੈ। ਇਹ ਜਾਣਕਾਰੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਤੋਂ ਮਿਲੀ ਹੈ। ਫਰਵਰੀ 2022 'ਚ ਸਭ ਘਰੇਲੂ ਏਅਰਲਾਈਨਾਂ ਦੁਆਰਾ ਸਥਾਨਕ ਰੂਟਾਂ 'ਤੇ ਕੁੱਲ 76.96 ਲੱਖ ਯਾਤਰੀਆਂ ਨੇ ਯਾਤਰਾ ਕੀਤੀ। ਆਵਾਜਾਈ ਵਾਧੇ 'ਚ ਸਭ ਤੋਂ ਵੱਡੀ ਹਿੱਸੇਦਾਰੀ ਇੰਡੀਗੋ ਦੀ ਰਹੀ।
ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ
ਇੰਡੀਗੋ ਦੀਆਂ ਉਡਾਣਾਂ ਤੋਂ ਪਿਛਲੇ ਮਹੀਨੇ 67.42 ਲੱਖ ਲੋਕਾਂ ਨੇ ਯਾਤਰਾ ਕੀਤੀ, ਜੋ ਫਰਵਰੀ 2023 'ਚ ਕੁੱਲ ਘਰੇਲੂ ਯਾਤਰੀ ਆਵਾਜਾਈ ਦਾ 55.9 ਫ਼ੀਸਦੀ ਰਿਹਾ। ਇਸ ਦੇ ਨਾਲ ਹੀ ਏਅਰ ਇੰਡੀਆ, ਏਸ਼ੀਆ ਏਸ਼ੀਆ ਇੰਡੀਆ ਅਤੇ ਵਿਸਥਾਰ ਦੁਆਰਾ ਸਮੀਖਿਆ ਅਧੀਨ ਮਹੀਨੇ 'ਚ ਕੁੱਲ 29.75 ਲੱਖ ਲੋਕਾਂ ਨੇ ਯਾਤਰਾ ਕੀਤੀ।
ਇਹ ਵੀ ਪੜ੍ਹੋ- ਪਾਕਿਸਤਾਨ : ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ
ਦਿੱਲੀ, ਮੁੰਬਈ, ਹੈਦਰਾਬਾਦ ਅਤੇ ਬੈਂਗਲੁਰੂ ਵਰਗੇ ਚਾਰ ਪ੍ਰਮੁੱਖ ਹਵਾਈ ਅੱਡਿਆਂ 'ਤੇ ਆਉਣ ਜਾਣ ਵਾਲੇ ਯਾਤਰੀਆਂ ਦੀ ਔਸਤਨ ਸੰਖਿਆ ਦੇ ਹਿਸਾਬ ਨਾਲ ਸਪਾਈਸਜੈੱਟ ਦੀ 91 ਫ਼ੀਸਦੀ ਸਮਰੱਥਾ ਦੀ ਵਰਤੋਂ ਹੋਈ ਜੋ ਸਭ ਤੋਂ ਵੱਧ ਹੈ, ਜਦੋਂ ਕਿ ਇੰਡੀਗੋ ਲਈ ਇਹ ਅੰਕੜਾ 88.8 ਫ਼ੀਸਦੀ ਰਿਹਾ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
2,000 ਦੇ ਨੋਟਾਂ ਨੂੰ ਲੈ ਕੇ ਵਿੱਤ ਮੰਤਰੀ ਸੀਤਾਰਮਣ ਨੇ ਸੰਸਦ 'ਚ ਦਿੱਤੀ ਅਹਿਮ ਜਾਣਕਾਰੀ
NEXT STORY