ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਆਪਣੀ ਨਵੀਂ ਪਾਲਿਸੀ ਦੀ ਘੋਸ਼ਣਾ ਕੀਤੀ ਹੈ। ਇਸ ਦੌਰਾਨ ਕੇਂਦਰੀ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿੱਤੀ ਸਾਲ 23 ਦੇ ਲਈ ਭਾਰਤ ਦੀ ਜੀ.ਡੀ.ਪੀ. 7 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਆਰ.ਬੀ.ਆਈ ਨੇ ਹਰ ਤਿਮਾਹੀ ਨੂੰ ਲੈ ਕੇ ਆਪਣੇ ਅਨੁਮਾਨ ਦੇ ਬਾਰੇ 'ਚ ਵੀ ਦੱਸਿਆ।
ਆਰ.ਬੀ.ਆਈ. ਨੇ ਆਪਣੇ ਗ੍ਰੋਥ ਅਨੁਮਾਨ 'ਚ ਕਿਹਾ ਕਿ ਵਿੱਤੀ ਸਾਲ 23 ਦੀ ਦੂਜੀ ਤਿਮਾਹੀ 'ਚ 6.3 ਫੀਸਦੀ ਦੀ ਵਾਧਾ ਦਰ ਦੇਖੀ ਗਈ ਹੈ। ਇਸ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਇਹ 4.6 ਫੀਸਦੀ ਰਹਿਣ ਅਤੇ ਚੌਥੀ ਤਿਮਾਹੀ ਵੀ 4.6 ਫੀਸਦੀ ਦੀ ਗਤੀ ਦੇ ਨਾਲ ਵਧ ਸਕਦੀ ਹੈ। ਇਸ ਤੋਂ ਇਲਾਵਾ ਗਵਰਨਰ ਸ਼ਕਤੀਕਾਂਤ ਦਾਸ ਨੇ ਇਹ ਵੀ ਕਿਹਾ ਕਿ ਵਿੱਤੀ ਸਾਲ 24 ਦੀ ਪਹਿਲੀ ਤਿਮਾਹੀ 'ਚ ਅਰਥਵਿਵਸਥਾ ਦੀ ਗ੍ਰੋਥ ਸਪੀਡ ਫੜ ਸਕਦੀ ਹੈ। ਉਮੀਦ ਹੈ ਕਿ ਇਹ 7.2 ਫੀਸਦੀ ਦੀ ਦਰ ਨਾਲ ਦੌੜਣਾ ਸ਼ੁਰੂ ਕਰੇਗੀ।
ICRA ਨੇ ਜੀ.ਡੀ.ਪੀ. ਗ੍ਰੋਥ ਰੇਟ ਦਾ ਅਨੁਮਾਨ 7.2 ਫੀਸਦੀ
ਰੇਟਿੰਗ ਏਜੰਸੀ ਇਕਰਾ ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਾਧਾ ਦਰ ਦੇ ਅਨੁਮਾਨ ਨੂੰ 7.2 ਫੀਸਦੀ 'ਤੇ ਬਰਕਰਾਰ ਰੱਖਿਆ ਸੀ। ਇਕਰਾ ਨੇ ਇਸ ਬੁੱਧਵਾਰ ਨੂੰ ਕਿਹਾ ਕਿ ਦਬੀ ਮੰਗ ਵਧਣ ਨਾਲ ਵਾਧਾ ਦਰ ਦੇ ਕੋਵਿਡ ਉੱਚ ਪੱਧਰ 'ਤੇ ਆਉਣ ਦਾ ਅਨੁਮਾਨ ਹੈ। ਇਸ ਅਨੁਮਾਨ ਅਨੁਸਾਰ ਸਾਲਾਨਾ ਆਧਾਰ 'ਤੇ ਪਹਿਲੀ ਤਿਮਾਹੀ ਦੇ ਜੀ.ਡੀ.ਪੀ. ਵਾਧਾ ਦਰ (13.5 ਫੀਸਦੀ) ਦੀ ਤੁਲਨਾ 'ਚ ਦੂਜੀ ਤਿਮਾਹੀ 'ਚ ਆਰਥਿਕ ਵਾਧਾ ਦਰ ਕਾਫ਼ੀ ਹੇਠਾਂ ਰਹੇਗੀ। ਉੱਚ ਤੁਲਨਾਤਮਕ ਆਧਾਰ 'ਤੇ ਅਗਲੀਆਂ ਦੋ ਤਿਮਾਹੀਆਂ 'ਚ ਵੀ ਇਸ ਦੇ ਹੋਰ ਹੇਠਾਂ ਰਹਿਣ ਦੀ ਸੰਭਾਵਨਾ ਹੈ।
ਆਫਲਾਈਨ ਪੇਮੈਂਟ 'ਤੇ ਵੀ RBI ਦੀ ਨਜ਼ਰ, ਜਾਣੋ ਕੀ ਹੈ ਰਿਜ਼ਰਵ ਬੈਂਕ ਦੀ ਯੋਜਨਾ
NEXT STORY