ਵਾਸ਼ਿੰਗਟਨ—ਅਮਰੀਕਾ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਜਨਰਲ ਮੋਟਰਸ ਤਕਨੀਕੀ ਖਰਾਬੀ ਦੇ ਕਾਰਨ ਦੁਨੀਆ ਭਰ 'ਚ ਆਪਣੇ 8 ਲੱਖ ਸ਼ੈਵਰਲੈਟ ਸਿਲਵਰਡੂ 1500 ਅਤੇ ਸੀਅਰਾ 1500 ਪਿਕਅੱਪ ਟਰਕਾਂ ਨੂੰ ਵਾਪਸ ਮੰਗਾਵੇਗੀ।
ਕੰਪਨੀ ਦਾ ਕਹਿਣਾ ਹੈ ਕਿ 2014 ਮਾਡਲ ਸਾਲ ਦੇ ਇਨ੍ਹਾਂ ਵਾਹਨਾ 'ਚ ਇਲੇਕਿਟ੍ਰਕ ਪਾਵਰ ਸਟੀਅਰਿੰਗ ਕਦੀ ਕਦੀ ਕੰਮ ਕਰਨਾ ਬੰਦ ਕਰ ਦਿੰਦੀ ਹੈ, ਖਾਸ ਕਰ ਹੌਲੀ ਧੀਮੀ ਗਤੀ ਕਰਦੇ ਵਾਹਨ ਨੂੰ ਮੋੜਦੇ ਸਮੇਂ। ਇਨ੍ਹਾਂ ਅੱਠ ਲੱਖ ਵਾਹਨਾਂ 'ਚੋਂ ਅਮਰੀਕਾ 'ਚ ਵਿਕੇ 690000 ਵਾਹਨਸ ਕਨਾਡਾ 'ਚ ਵਿਕੇ 80000 ਵਾਹਨ ਹੋਰ ਕਈ ਦੇਸ਼ਾਂ 'ਚ ਵਿਕੇ ਕਰੀਬ 25,000 ਵਹਾਨ ਹਨ। ਕੰਪਨੀ ਵਾਪਸ ਮੰਗਾਏ ਗਏ ਵਾਹਨਾਂ ਦੇ ਸਾਫਟਵੇਅਰ ਨੂੰ ਠੀਕ ਕਰਕੇ ਇਹ ਖਰਾਬੀ ਦੂਰ ਕਰੇਗੀ।
ਕੰਪਨੀ ਦੇ ਪਰਵਕਤਾ ਟਾਮ ਵਿਲਿਕਸਨ ਨੇ ਪਰ ਇਹ ਨਹੀਂ ਦੱਸਿਆ ਕਿ ਕੀ ਜਨਰਲ ਮੋਟਰਸ ਇਸ ਤਕਨੀਕੀ ਖਰਾਬੀ ਦੇ ਕਾਰਣ ਹੋਏ ਕਿਸੇ ਹਾਦਸੇ ਦੀ ਵਜ੍ਹਾ ਨਾਲ ਵਾਹਨਾਂ ਨੂੰ ਵਾਪਸ ਮੰਗਾ ਰਹੀ ਹੈ। ਜਨਰਲ ਮੋਟਰਸ ਦੇ ਅਨੁਸਾਰ ਮਾਡਲ ਸਾਲ 2015 ਤੋਂ ਪਹਿਲਾ ਉਸ ਨਾਲ ਪਾਵਰ ਸਟੀਅਰਿੰਗ ਦਾ ਕੰਮ ਬੰਦ ਕਰਨ ਵਾਲੇ ਅਸਥਾਈ ਲੋ ਵਾਲਟੇਜ ਵਰਗੇ ਸੰਭਾਵਿਤ ਕਾਰਨਾਂ ਨੂੰ ਹਲ ਕਰਨ ਦੇ ਲਈ ਕਈ ਪਰਿਵਰਤਨ ਕੀਤੇ ਸਨ। ਜੀ.ਐੱਮ.ਨੇ ਹੁਣ ਇਹ ਜਾਣਕਾਰੀ ਨਹੀਂ ਦਿੱਤੀ ਹੈ ਕਿ ਡੀਲਰਸ ਵਾਪਸ ਮੰਗਾਏ ਗਏ ਵਾਹਨਾਂ ਦੀ ਮੁਰੰਮਤ ਦਾ ਕੰਮ ਕਦੋਂ ਸ਼ੁਰੂ ਕਰੇਗੀ।
ਫਾਰਟਿਸ ਹੈਲਥ : ਮੁਨਾਫਾ 67.3% ਘਟਿਆ ਅਤੇ ਆਮਦਨ 3.2% ਵਧੀ
NEXT STORY