ਨਵੀਂ ਦਿੱਲੀ — ਦੇਸ਼ 'ਚ ਜੀ.ਐੱਸ.ਟੀ ਯੁੱਗ ਦੀ ਸ਼ੁਰੂਆਤ ਦਾ ਪਹਿਲਾ ਦਿਨ... ਨਵੇਂ ਟੈਕਸ ਲਾਗੂ ਹੋਣ ਨਾਲ ਉਪਜੀਆਂ ਸ਼ੰਕਾਵਾਂ ਸ਼ਨੀਵਾਰ ਨੂੰ ਬਾਜ਼ਾਰਾਂ 'ਚ ਸਵਾਲਾਂ ਦੇ ਰੂਪ 'ਚ ਉੱਭਰੀ। ਨਵੀਂ ਵਿਵਸਥਾ ਦੇ ਅਮਲ ਨੂੰ ਲੈ ਕੇ ਵਪਾਰੀਆਂ 'ਚ ਅਸਮੰਜਸ ਦਿਸਿਆ ਤਾਂ ਖਰੀਦਦਾਰਾਂ 'ਚ ਸਾਮਾਨਾਂ ਦੀਆਂ ਕੀਮਤਾਂ ਅਤੇ ਬਿੱਲ ਨੂੰ ਲੈ ਕੇ ਭਰਮ। ਹਾਲਾਂਕਿ, ਸਾਮਨਾਂ ਦੀਆਂ ਕੀਮਤਾਂ 'ਚ ਕੋਈ ਫਰਕ ਨਹੀਂ ਸੀ, ਦੂਸਰੇ ਪਾਸੇ ਆਮ ਰੇਸਤਰਾਂ ਅਤੇ ਹੋਟਲਾਂ 'ਚ ਸੇਵਾ ਟੈਕਸਾਂ 'ਚ ਰਾਹਤ ਹੀ ਨਜ਼ਰ ਆਈ। ਸਿਨੇਮਾਘਰਾਂ 'ਚ ਵੀ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਨਵੇਂ ਟੈਕਸ 'ਚ ਟਿਕਟ ਸਸਤੇ ਦਰ 'ਤੇ ਮਿਲੇ।
ਜ਼ਿਆਦਾਤਰ ਸ਼ੋਅਰੂਮ 'ਚ ਸਾਫਟਵੇਅਰ ਅਪਡੇਟ ਸਨ। ਵੱਡੇ ਕਾਰੋਬਾਰੀ ਅਤੇ ਵਪਾਰੀਆਂ ਨੇ ਪਹਿਲੇ ਹੀ ਦਿਨ ਨਵੀਂ ਵਿਵਸਥਾ ਅਨੁਸਾਰ ਤਿਆਰੀ ਰੱਖੀ ਸੀ। ਦੂਸਰੇ ਪਾਸੇ, ਕੁਝ ਦੁਕਾਨਦਾਰ ਅਤੇ ਵਪਾਰੀ ਨਵੀਂ ਬਿੱਲ ਮਸ਼ੀਨ ਅਤੇ ਸਾਫਟਵੇਅਰ ਨੂੰ ਲੈ ਕੇ ਥੋੜ੍ਹੇ ਹਤਾਸ਼ ਦਿਸੇ। ਕੁਝ ਬਿੱਲ ਮਸ਼ੀਨ ਨਾ ਮਿਲ ਸਕਣ ਕਾਰਨ ਪਰੇਸ਼ਾਨ ਸਨ ਤਾਂ ਕੁਝ ਆਪਣੇ ਪੁਰਾਣੇ ਸਟਾਕ ਅਤੇ ਉਸ ਦੀਆਂ ਕੀਮਤਾਂ ਨੂੰ ਲੈ ਕੇ ਅਸਮੰਜਸ ਵੀ ਸਨ। ਸਾਰਿਆਂ ਨੇ ਭਰੋਸਾ ਜਤਾਇਆ ਕਿ ਥੋੜ੍ਹੇ ਦਿਨ੍ਹਾਂ 'ਚ ਹਾਲਾਤ ਆਮ ਹੋ ਜਾਣਗੇ।
ਕਈ ਦੁਕਾਨਦਾਰ ਪੁਰਾਣੀਆਂ ਦਰਾਂ 'ਤੇ ਹੀ ਸਾਮਾਨ ਵੇਚਦੇ ਨਜ਼ਰ ਆਏ। ਬਿੱਲ ਮੰਗਣ 'ਤੇ ਕਹਿੰਦੇ ਮਿਲੇ ਕਿ ਸਮਾਨ ਲੈ ਜਾਓ, ਬਿੱਲ ਬਾਅਦ 'ਚ ਮਿਲ ਜਾਵੇਗਾ। ਕੁਝ ਖਰੀਦਦਾਰਾਂ ਨੂੰ ਕੱਚੇ ਬਿੱਲ ਦੇ ਰਹੇ ਸਨ। ਕੁਝ ਜਗ੍ਹਾ ਸਾਫਟਵੇਅਰ ਅਪਡੇਟ ਨਾ ਹੋਣ ਨਾਲ ਦੁਕਾਨਦਾਰ ਗਾਹਕਾਂ ਨੂੰ ਸਾਮਾਨ ਨਹੀਂ ਦੇ ਰਹੇ ਸਨ।
ਜੀ.ਐੱਸ.ਟੀ: ਜੇਤਲੀ ਨੇ ਥਾਪੜੀ ਸਰਕਾਰ ਦੀ ਪਿੱਠ, ਵਿਰੋਧੀਆਂ ਨੂੰ ਦਿੱਤਾ ਇਹ ਜਵਾਬ
NEXT STORY