ਨਵੀਂ ਦਿੱਲੀ — ਜੀ.ਐੱਸ.ਟੀ ਲਾਗੂ ਹੋਣ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਕ ਪ੍ਰੋਗਰਾਮ 'ਚ ਆਪਣੀ ਸਰਕਾਰ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਨੂੰ ਕਈ ਸਖਤ ਫੈਸਲੇ ਲੈਣੇ ਪਏ, ਪਰ ਸਰਕਾਰ ਘਬਰਾਈ ਨਹੀਂ।
ਵਿਰੋਧ 'ਚ ਬੋਲਣ ਵਾਲਿਆਂ ਦੀ ਖਿਚਾਈ
ਜੀ.ਐੱਸ.ਟੀ ਦਾ ਵਿਰੋਧ ਕਰਨ ਵਾਲੇ ਸੂਬਿਆਂ ਦੀ ਖਿਚਾਈ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਸੂਬਿਆਂ ਵਲੋਂ ਕਰਜ਼ਾ ਲੈ ਕੇ ਸਰਕਾਰ ਚਲਾਉਣ ਦੇ ਦਿਨ ਹੁਣ ਲੱਦ ਗਏ ਹਨ। ਹੁਣ ਉਨ੍ਹਾਂ ਨੂੰ ਟੈਕਸ ਬੇਸ ਵਧਾ ਕੇ ਇਸ ਦੀ ਵਿਵਸਥਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਲੋਕ ਕਲਿਆਣਕਾਰੀ ਸਕੀਮਾਂ ਲਈ ਵੀ ਸੂਬਾ ਸਰਕਾਰਾਂ ਨੂੰ ਪੈਸੇ ਦੀ ਵਿਵਸਥਾ ਕਰਨੀ ਹੋਵੇਗੀ। ਜੇਤਲੀ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਜੋ ਟੈਕਸ ਵਿਵਸਥਾ ਚੱਲੀ ਆ ਰਹੀ ਹੈ, ਉਸ 'ਚ ਪਰੇਸ਼ਾਨੀ ਦੀ ਸੰਭਾਵਨਾ ਸੀ, ਇਸ ਲਈ ਉਸ ਨੂੰ ਬਚਾਉਣ ਲਈ ਵਪਾਰੀ ਉਲਟੇ ਰਸਤੇ ਲੱਭਦੇ ਰਹੇ ਸਨ।
ਜੇਤਲੀ ਨੇ ਕਿਹਾ ਕਿ ਦੁਨੀਆਂ 'ਚ ਕਈ ਸਾਰੇ ਅਜਿਹੇ ਮੌਕੇ ਆਏ, ਜਿਸ ਦਾ ਲਾਭ ਅਸੀਂ ਚੁੱਕ ਨਹੀਂ ਸਕੇ, ਹੁਣ ਸਾਵਧਾਨ ਹੋਣ ਦਾ ਸਮਾਂ ਆ ਗਿਆ ਹੈ। ਦੁਨੀਆਂ ਭਰ 'ਚ ਮੰਦੀ ਦਾ ਮਾਹੌਲ ਹੈ। ਸਾਨੂੰ ਇਸ ਸਥਿਤੀ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਦੁਨੀਆਂ ਸਾਨੂੰ ਸਭ ਤੋਂ ਤੇਜ਼ ਗਤੀ ਨਾਲ ਵਿਕਾਸਕਰ ਰਹੀ ਅਰਥਵਿਵਸਥਾ ਕਹਿ ਰਹੀ ਹੈ। ਇਹ ਹੈਸੀਅਤ ਹਾਸਿਲ ਕਰਨਾ ਆਸਾਨ ਨਹੀਂ ਹੈ।
222 ਲੱਖ ਹੈਕਟੇਅਰ 'ਚ ਸਾਉਣੀ ਫਸਲਾਂ ਦੀ ਬਿਜਾਈ
NEXT STORY