ਜਲੰਧਰ—ਜਿਨੇਵਾ ਮੋਟਰ ਸ਼ੋਅ 2018 ਦੌਰਾਨ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਕੰਸੈਪਟ ਕਾਰ ਈ-ਵਿਜ਼ਨ ਤੋਂ ਪਰਦਾ ਚੁੱਕਿਆ ਹੈ। ਇਲੈਕਟ੍ਰਾਨਿਕ ਕਾਰ ਦੀ ਰੇਂਜ 'ਚ ਪੇਸ਼ ਕੀਤੀ ਗਈ ਟਾਟਾ ਦੀ ਇਹ ਨਵੀਂ ਸੇਡਾਨ ਇਕ ਇਲੈਕਟ੍ਰਾਨਿਕ ਕੰਸੈਪਟ ਕਾਰਾਂ ਚੋਂ ਇਕ ਬਣਾਈ ਜਾ ਰਹੀ ਹੈ ਜੋ ਮੁੱਖ ਤੌਰ 'ਤੇ ਉਮੇਗਾ ਪਲੇਟਫਾਰਮ 'ਤੇ ਸਟੀਕ ਬੈਠਦੀ ਹੈ।

ਫੀਚਰਸ
ਕੰਪਨੀ ਨੇ ਆਪਣੀ ਇਸ ਕਾਰ ਨੂੰ ਲੁੱਕ ਦੇ ਮਾਮਲੇ 'ਚ ਕਾਫੀ ਲਗਜ਼ਰੀਅਸ ਬਣਾਇਆ ਹੈ। ਹਾਲਾਂਕਿ ਕੰਪਨੀ ਇਸ ਤੋਂ ਪਹਿਲੇ ਆਟੋ ਐਕਸਪੋ 2018 ਨੋਇਡਾ 'ਚ ਇਲੈਕਟ੍ਰਾਨਿਕ ਕਾਰ ਦੀ ਰੇਂਜ਼ 'ਚ ਆਪਣੀ H5X SUV ਕੰਸੈਪਟ ਅਤੇ 45X Premium Hatchback ਕੰਪੈਕਟ ਕਾਰ ਤੋਂ ਪਹਿਲੇ ਹੀ ਪਰਦਾ ਚੁੱਕ ਦਿੱਤਾ ਗਿਆ ਹੈ।

ਰਫਤਾਰ
ਇਸ ਕਾਰ ਦੀ ਰਫਤਾਰ ਦੀ ਗੱਲ ਕਰੀਏ ਤਾਂ ਇਹ ਸਿਰਫ 7 ਸੈਕਿੰਡ 'ਚ ਹੀ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਇਕ ਵਾਰ ਫੁੱਲ ਚਾਰਜ ਕਰਨ 'ਤੇ ਇਸ ਨੂੰ 300 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ।
ਹਾਈਵੇ 'ਤੇ ਯਾਤਰੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਮੋਬਾਇਲ ਐਪ ਹੋਵੇਗਾ ਲਾਂਚ
NEXT STORY