ਨਵੀਂ ਦਿੱਲੀ, (ਭਾਸ਼ਾ)- ਸਰਕਾਰ ਨੇ ਮੋਟਰ ਵਾਹਨ ਐਕਟ ’ਚ ਸੋਧ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਤਹਿਤ ਡਰਾਈਵਿੰਗ ਲਾਇਸੈਂਸ ਦੀ ਮਿਆਦ ਪੁੱਗਣ ਤੋਂ ਬਾਅਦ ਵੀ 30 ਦਿਨਾਂ ਦੀ ਛੋਟ ਦੀ ਮਿਆਦ ਦਿੱਤੀ ਜਾਵੇਗੀ। ਇਸ ਦੌਰਾਨ ਲਾਇਸੈਂਸ ਵੈਧ ਬਣਿਆ ਰਹੇਗਾ।
ਇਹ ਪ੍ਰਸਤਾਵ ਜਨ ਵਿਸ਼ਵਾਸ (ਪ੍ਰਬੰਧਾਂ ’ਚ ਸੋਧ) ਬਿੱਲ, 2026 ਦਾ ਹਿੱਸਾ ਹੈ, ਜਿਸ ਨੂੰ ਸ਼ੁੱਕਰਵਾਰ ਨੂੰ ਲੋਕ ਸਭਾ ’ਚ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਪੇਸ਼ ਕੀਤਾ।
ਵਣਜ ਅਤੇ ਉਦਯੋਗ ਮੰਤਰਾਲਾ ਦੇ ਬੁਲਾਰੇ ਅਨੁਸਾਰ, ਮੋਟਰ ਵਾਹਨ ਐਕਟ ਦੇ ਤਹਿਤ 20 ਸੋਧਾਂ ਪ੍ਰਸਤਾਵਿਤ ਹਨ, ਜਿਨ੍ਹਾਂ ਦਾ ਮਕਸਦ ਐਕਟ ਦੇ ਕੁਝ ਨਿਯਮਾਂ ’ਚ ਰਾਹਤ ਦੇਣਾ ਅਤੇ ਕਾਨੂੰਨੀ ਅਸਪੱਸ਼ਟਤਾਵਾਂ ਨੂੰ ਦੂਰ ਕਰਨਾ ਹੈ। ਬਿੱਲ ਦੇ ਪ੍ਰਸਤਾਵ ਅਨੁਸਾਰ, ਹੁਣ ਵਾਹਨ ਦੀ ਰਜਿਸਟ੍ਰੇਸ਼ਨ ਪੂਰੇ ਸੂਬੇ ’ਚ ਕੀਤੀ ਜਾ ਸਕੇਗੀ, ਕਿਸੇ ਵਿਸ਼ੇਸ਼ ਖੇਤਰ ਤੱਕ ਸੀਮਤ ਨਹੀਂ ਰਹੇਗੀ।
ਇਸ ਤੋਂ ਇਲਾਵਾ, ਜੇਕਰ ਡਰਾਈਵਿੰਗ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਨਵਿਆਉਣ ਲਈ ਅਪੀਲ ਕੀਤੀ ਜਾਂਦੀ ਹੈ, ਤਾਂ ਲਾਇਸੈਂਸ ਨਵਿਆਉਣ ਦੀ ਤਾਰੀਖ਼ ਤੋਂ ਪ੍ਰਭਾਵੀ ਹੋਵੇਗਾ, ਨਾ ਕਿ ਮਿਆਦ ਖ਼ਤਮ ਹੋਣ ਦੀ ਤਾਰੀਖ਼ ਤੋਂ।
ਜਨ ਵਿਸ਼ਵਾਸ ਬਿੱਲ ਲੋਕ ਸਭਾ ’ਚ ਪੇਸ਼, ਛੋਟੇ ਜੁਰਮਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦਾ ਪ੍ਰਸਤਾਵ
NEXT STORY