ਨਵੀਂ ਦਿੱਲੀ—ਬਾਜ਼ਾਰ 'ਚ ਅੱਜ ਇਕ ਹੋਰ ਸ਼ੇਅਰ ਦੀ ਲਿਸਟਿੰਗ ਹੋਈ ਹੈ। ਐੱਨ. ਐੱਸ. ਈ. 'ਤੇ ਜੀ. ਆਈ. ਸੀ ਦਾ ਸ਼ੇਅਰ 6.8 ਫੀਸਦੀ ਡਿਸਕਾਊਂਟ ਦੇ ਨਾਲ ਲਿਸਟ ਹੋਇਆ ਹੈ। ਐੱਨ. ਐੱਸ. ਈ. 'ਤੇ ਜੀ. ਆਈ. ਸੀ. ਦਾ ਸ਼ੇਅਰ 850 ਪ੍ਰਤੀ ਸ਼ੇਅਰ ਦੀ ਕੀਮਤ 'ਤੇ ਲਿਸਟ ਹੋਇਆ ਹੈ। ਲਿਸਟਿੰਗ ਲਈ ਜੀ.ਆਈ.ਸੀ. ਦਾ ਇਸ਼ੂ ਪ੍ਰਾਈਸ 912 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਸੀ।
ਹਾਲਾਂਕਿ ਲਿਸਟਿੰਗ ਤੋਂ ਬਾਅਦ ਇਸ ਸ਼ੇਅਰ 'ਚ ਹੇਠਲੇ ਪੱਧਰਾਂ ਤੋਂ ਸੁਧਾਰ ਦੇਖਣ ਨੂੰ ਮਿਲਿਆ ਹੈ। ਫਿਲਹਾਲ ਐੱਨ. ਐੱਸ. ਈ. 'ਤੇ ਜੀ. ਆਈ. ਸੀ. ਦਾ ਸ਼ੇਅਰ 860 ਰੁਪਏ 'ਤੱਕ ਪਹੁੰਚਣ 'ਚ ਕਾਮਯਾਬ ਹੋਇਆ ਹੈ। ਜੀ. ਆਈ. ਸੀ. ਦਾ ਇਸ਼ੂ 11 ਤੋਂ 13 ਅਕਤੂਬਰ ਦੌਰਾਨ ਖੁੱਲ੍ਹਿਆ ਸੀ। ਇਸ਼ੂ ਨਾਲ ਕੰਪਨੀ ਨੇ 11,372 ਕਰੋੜ ਰੁਪਏ ਜੁਟਾਏ ਹਨ ਅਤੇ ਇਹ ਇਸ਼ੂ ਕਰੀਬ 1.38 ਗੁਣਾ ਭਰਿਆ ਸੀ। ਜੀ. ਆਈ. ਸੀ ਦੇਸ਼ ਦੀ ਸਭ ਤੋਂ ਵੱਡੀ ਰੀਇੰਸ਼ਯੋਰੈਂਸ ਕੰਪਨੀ ਹੈ।
ਬੈਂਕ ਹੋ ਰਹੇ ਹਨ ਡਿਜੀਟਲ, ਗਾਹਕਾਂ ਦੇ ਕੰਮ ਹੋਣਗੇ ਆਸਾਨ
NEXT STORY