ਮੁੰਬਈ— ਐੱਸ. ਬੀ. ਆਈ., ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ ਅਤੇ ਬੈਂਕ ਆਫ ਬੜੌਦਾ ਵੱਲੋਂ ਆਪਣੀਆਂ ਬਰਾਂਚਾਂ ਨੂੰ ਡਿਜੀਟਲ ਕੀਤਾ ਜਾ ਰਿਹਾ ਹੈ, ਜਿਸ ਨਾਲ ਗਾਹਕਾਂ ਨੂੰ ਤੁਰੰਤ ਸਰਵਿਸ ਮਿਲਦੀ ਹੈ। ਬੈਂਕਾਂ 'ਚ ਹੁਣ ਗਾਹਕਾਂ ਨੂੰ ਆਪਣੀ ਪਾਸਬੁੱਕ ਅਪਡੇਟ ਕਰਾਉਣਾ ਵੀ ਆਸਾਨ ਹੋ ਗਿਆ ਹੈ। ਐਕਸਿਸ ਬੈਂਕ ਦੀਆਂ ਬਰਾਂਚਾਂ 'ਚ ਪਾਸਬੁੱਕ ਅਪਡੇਟ ਵਾਲੀਆਂ ਮਸ਼ੀਨਾਂ ਲੱਗ ਗਈਆਂ ਹਨ, ਜਿਸ 'ਚ ਗਾਹਕ ਆਪਣੀ ਪਾਸਬੁੱਕ 'ਤੇ ਆਸਾਨੀ ਨਾਲ ਐਂਟਰੀ ਕਰ ਸਕਦਾ ਹੈ। ਬੈਂਕਾਂ ਵੱਲੋਂ ਆਪਣੇ ਗਾਹਕਾਂ ਦੀ ਪਾਸਬੁੱਕ 'ਤੇ ਬਾਰ ਕੋਡ ਲਾ ਦਿੱਤਾ ਜਾਂਦਾ ਹੈ, ਜਿਸ ਨੂੰ ਮਸ਼ੀਨ ਪੜ੍ਹ ਕੇ ਉਨ੍ਹਾਂ ਦੀ ਪਾਸਬੁੱਕ ਅਪਡੇਟ ਕਰ ਦਿੰਦੀ ਹੈ। ਅਜਿਹੇ 'ਚ ਗਾਹਕਾਂ ਅਤੇ ਬੈਂਕਾਂ ਦੋਹਾਂ ਦਾ ਕੰਮ ਆਸਾਨ ਹੋਣ ਦੇ ਨਾਲ-ਨਾਲੇ ਸਮੇਂ ਦੀ ਬਚਤ ਵੀ ਹੋ ਰਹੀ ਹੈ। ਐੱਸ. ਬੀ. ਆਈ. ਨੇ ਚੈੱਕ ਜਮ੍ਹਾ ਕਰਾਉਣ ਤੋਂ ਲੈ ਕੇ ਕੈਸ਼ ਜਮ੍ਹਾ ਕਰਾਉਣ ਤਕ ਦੀਆਂ ਅਲੱਗ ਬਰਾਂਚਾਂ ਖੋਲ੍ਹੀਆਂ ਹਨ, ਜਿੱਥੇ ਗਾਹਕ ਏ. ਟੀ. ਐੱਮ. ਦੀ ਸੁਵਿਧਾ ਵਾਂਗ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ, ਯਾਨੀ ਬਿਨਾਂ ਬੈਂਕ ਬਰਾਂਚ ਗਏ ਗਾਹਕ ਇਕ ਹੀ ਜਗ੍ਹਾ 'ਤੇ ਕਈ ਸੇਵਾਵਾਂ ਡਿਜੀਟਲੀ ਲੈ ਰਹੇ ਹਨ।
ਆਟੋਮੇਸ਼ਨ 'ਤੇ ਸ਼ਿਫਟ ਹੋ ਰਹੇ ਬੈਂਕ, ਗਾਹਕਾਂ ਨੂੰ ਹੋਵੇਗਾ ਫਾਇਦਾ
ਉੱਥੇ ਹੀ, ਜ਼ਿਆਦਾਤਰ ਬੈਂਕਾਂ ਨੇ ਬਰਾਂਚਾਂ 'ਚ ਆਪਣੇ ਬੈਂਕਿੰਗ ਟ੍ਰਾਂਜੈਕਸ਼ਨ ਦਾ 90 ਫੀਸਦੀ ਤੋਂ ਜ਼ਿਆਦਾ ਹਿੱਸਾ ਆਟੋਮੇਟ ਕਰਨ ਦੀ ਯੋਜਨਾ ਬਣਾਈ ਹੈ। ਬੈਂਕਿੰਗ ਕੰਮ ਜ਼ਿਆਦਾਤਰ ਡਿਜੀਟਲ ਹੋਣ ਨਾਲ ਬੈਂਕ ਆਪਣੇ ਸਟਾਫ ਨੂੰ ਵੱਧ ਤੋਂ ਵੱਧ ਗਾਹਕਾਂ ਨੂੰ ਜੋੜਨ ਵਾਲੇ ਕੰਮ 'ਤੇ ਸ਼ਿਫਟ ਕਰ ਰਹੇ ਹਨ। ਐੱਸ. ਬੀ. ਆਈ. ਕੋਲ ਇਸ ਤਰ੍ਹਾਂ ਦੀਆਂ 250 ਤੋਂ ਵੱਧ ਬਰਾਂਚਾਂ ਹਨ, ਜੋ ਤਤਕਾਲ ਖਾਤਾ ਖੋਲ੍ਹਣ, ਡੈਬਿਟ ਕਾਰਡ ਦੀ ਪ੍ਰਿਟਿੰਗ ਅਤੇ ਉਸ ਨੂੰ ਜਾਰੀ ਕਰਨ ਅਤੇ ਵੀਡੀਓ ਗੱਲਬਾਤ ਜ਼ਰੀਏ ਨਿਵੇਸ਼ ਲਈ ਮਾਹਰ ਸਲਾਹ ਦੇਣ ਦਾ ਕੰਮ ਕਰਦੀਆਂ ਹਨ। ਬੈਂਕ ਆਫ ਬੜੌਦਾ ਵੀ ਇਸ ਤਰ੍ਹਾਂ ਦੇ ਢਾਂਚੇ 'ਤੇ ਕੰਮ ਕਰ ਰਿਹਾ ਹੈ। ਕੋਟਕ ਮਹਿੰਦਰਾ ਬੈਂਕ ਨੇ 4-5 ਡਿਜੀਟਲ ਬਰਾਂਚਾਂ ਖੋਲ੍ਹੀਆਂ ਹਨ ਅਤੇ ਬੈਂਕ ਦੀ ਯੋਜਨਾ ਇਸ ਸਾਲ ਦੇ ਅੰਤ ਤਕ ਇਨ੍ਹਾਂ ਦੀ ਗਿਣਤੀ ਵਧਾ ਕੇ ਦੁਗਣੀ ਕਰਨਾ ਹੈ। ਇਨ੍ਹਾਂ ਡਿਜੀਟਲ ਬਰਾਂਚਾਂ 'ਚ ਗਾਹਕਾਂ ਨੂੰ ਬੈਂਕ ਬਰਾਂਚ 'ਚ ਕੰਮਕਾਜ ਖਤਮ ਹੋਣ ਤੋਂ ਬਾਅਦ ਵੀ ਸੇਵਾਵਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਬੈਂਕ ਆਪਣੇ ਗਾਹਕਾਂ ਨੂੰ ਮੋਬਾਇਲ ਬੈਂਕਿੰਗ ਲਈ ਵੀ ਉਤਸ਼ਾਹਤ ਕਰ ਰਹੇ ਹਨ, ਜਿਸ ਨਾਲ ਗਾਹਕ ਆਪਣੇ ਬੈਲੰਸ ਦੀ ਜਾਣਕਾਰੀ ਤੋਂ ਲੈ ਕੇ ਆਨਲਾਈਨ ਪੇਮੈਂਟ ਕਰਨ ਨੂੰ ਤਰਜੀਹ ਦੇਣ ਅਤੇ ਬੈਂਕਾਂ ਦਾ ਕੰਮ ਵੀ ਆਸਾਨ ਹੋ ਸਕੇ।
ਜੀ ਇੰਟਰਟੇਨਮੈਂਟ ਦਾ ਮੁਨਾਫਾ 2.5 ਗੁਣਾ ਵਧਿਆ
NEXT STORY