ਨਵੀਂ ਦਿੱਲੀ— ਤਿਉਹਾਰਾਂ ਤੋਂ ਪਹਿਲਾਂ ਕੋਰੋਨਾ ਸੰਕਟ ਵਿਚਕਾਰ ਮੋਦੀ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਪੂਰਬੀ-ਉੱਤਰੀ, ਲੱਦਾਖ, ਅੰਡਮਾਨ-ਨਿਕੋਬਾਰ ਦੀਪ ਸਮੂਹ ਅਤੇ ਜੰਮੂ-ਕਸ਼ਮੀਰ ਦੀ ਯਾਤਰਾ ਲਈ ਲੀਵ ਟ੍ਰੈਵਲ ਅਲਾਊਂਸ (ਐੱਲ. ਟੀ. ਏ.) ਦੀ ਸੁਵਿਧਾ ਦੋ ਸਾਲਾਂ ਲਈ ਵਧਾ ਦਿੱਤੀ ਹੈ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦਿੱਤੀ।
ਇਸ ਸੁਵਿਧਾ ਤਹਿਤ ਕੇਂਦਰੀ ਮੁਲਾਜ਼ਮ ਛੁੱਟੀਆਂ ਮਨਾਉਣ ਲਈ ਪੂਰਬੀ-ਉੱਤਰੀ, ਲੱਦਾਖ, ਅੰਡਮਾਨ-ਨਿਕੋਬਾਰ ਦੀਪ ਸਮੂਹ ਅਤੇ ਜੰਮੂ-ਕਸ਼ਮੀਰ ਘੁੰਮਣ ਜਾ ਸਕਦੇ ਹਨ।
ਸਿੰਘ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਐੱਲ. ਟੀ. ਏ. ਤਹਿਤ ਛੁੱਟੀਆਂ 'ਚ ਤਨਖ਼ਾਹ ਦੇ ਨਾਲ-ਨਾਲ ਆਉਣ-ਜਾਣ ਲਈ ਯਾਤਰਾ ਭੱਤਾ ਦਿੱਤਾ ਜਾਵੇਗਾ।
ਉਕਤ ਥਾਵਾਂ ਦੀ ਯਾਤਰਾ ਕੇਂਦਰੀ ਸਰਕਾਰੀ ਮੁਲਾਜ਼ਮ ਨਿੱਜੀ ਹਵਾਈ ਸੇਵਾ ਕੰਪਨੀ ਦੇ ਜਹਾਜ਼ 'ਚ ਵੀ ਕਰ ਸਕਦੇ ਹਨ। ਹਵਾਈ ਯਾਤਰਾ ਲਈ ਇਕਨੋਮੀ ਕਲਾਸ ਦੀ ਟਿਕਟ ਬੁੱਕ ਕਰਾਈ ਜਾ ਸਕਦੀ ਹੈ। ਮੰਤਰੀ ਨੇ ਕਿਹਾ ਕਿ ਗੈਰ-ਯੋਗ ਸਰਕਾਰੀ ਮੁਲਾਜ਼ਮ ਵੀ ਹਵਾਈ ਯਾਤਰਾ ਕਰ ਸਕਦੇ ਹਨ। ਐੱਲ. ਟੀ. ਏ. ਸੁਵਿਧਾ ਦੋ ਸਾਲ ਯਾਨੀ 25 ਸਤੰਬਰ 2022 ਤੱਕ ਲਈ ਵਧਾਈ ਗਈ ਹੈ। ਗੌਰਤਲਬ ਹੈ ਕਿ ਐੱਲ. ਟੀ. ਏ. ਤਹਿਤ ਕਰਮਚਾਰੀ ਅਤੇ ਅਧਿਕਾਰੀ ਉਕਤ ਥਾਵਾਂ 'ਚੋਂ ਕਿਤੇ ਘੁੰਮਣ ਜਾਣ ਤਾਂ ਉਨ੍ਹਾਂ ਨੂੰ ਯਾਤਰਾ ਭੱਤਾ ਕਲੇਮ ਕਰਨ ਦੀ ਸੁਵਿਧਾ ਮਿਲਦੀ ਹੈ। ਕਰਮਚਾਰੀ ਪਰਿਵਾਰ ਨਾਲ ਜਾਂ ਇੱਕੇਲ ਘੁੰਮਣ ਜਾ ਸਕਦੇ ਹਨ।
ਤਿਉਹਾਰਾਂ ਤੋਂ ਪਹਿਲਾਂ ਤੇਲ, ਸਬਜ਼ੀ, ਦਾਲਾਂ ਦੇ ਮੁੱਲ ਨੇ ਵਿਗਾੜਿਆ ਰਸੋਈ ਦਾ ਬਜਟ
NEXT STORY