ਨਵੀਂ ਦਿੱਲੀ (ਭਾਸ਼ਾ) - ਜੀਓਸੀਐੱਲ ਕਾਰਪੋਰੇਸ਼ਨ ਨੂੰ ਵਿਸਫੋਟਕਾਂ ਦੀ ਸਪਲਾਈ ਲਈ ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀਆਈਐੱਲ) ਤੋਂ 766 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ। ਵਿਸਫੋਟਕਾਂ ਦੀ ਵਰਤੋਂ ਮਾਈਨਿੰਗ ਖੇਤਰਾਂ ਵਿੱਚ ਧਮਾਕੇ ਕਰਨ ਲਈ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਕੰਪਨੀ ਨੇ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਕਿ ਇਹ ਆਰਡਰ ਅਕਤੂਬਰ 2023 ਤੋਂ ਅਕਤੂਬਰ 2025 ਤੱਕ ਦੋ ਸਾਲਾਂ 'ਚ ਪੂਰਾ ਹੋਵੇਗਾ।
ਬਿਆਨ ਦੇ ਅਨੁਸਾਰ, "ਕੋਲ ਇੰਡੀਆ ਤੋਂ ਪ੍ਰਾਪਤ ਹੋਏ 766 ਕਰੋੜ ਰੁਪਏ ਦੇ ਆਰਡਰ ਦੇ ਤਹਿਤ, ਇਸ ਨੂੰ ਵੱਡੀ ਮਾਤਰਾ ਵਿੱਚ ਵਿਸਫੋਟਕਾਂ ਦੀ ਸਪਲਾਈ ਕਰਨੀ ਪੈਂਦੀ ਹੈ।" GOCL ਕਾਰਪੋਰੇਸ਼ਨ ਮਾਈਨਿੰਗ ਸੈਕਟਰ ਵਿੱਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਲਈ ਸਮਾਨ ਦੀ ਸਪਲਾਈ ਵੀ ਕਰਦਾ ਹੈ।
ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ
NEXT STORY