ਨਵੀਂ ਦਿੱਲੀ (ਪੀ. ਟੀ.) - ਰੀਅਲ ਅਸਟੇਟ ਕੰਪਨੀ ਗੋਦਰੇਜ ਪ੍ਰਾਪਰਟੀਜ਼ ਨੇ ਬੰਗਲੁਰੂ ਵਿਚ ਰਿਹਾਇਸ਼ੀ ਪ੍ਰਾਜੈਕਟ ਵਿਕਸਤ ਕਰਨ ਲਈ 18 ਏਕੜ ਜ਼ਮੀਨ ਖਰੀਦੀ ਹੈ। ਕੰਪਨੀ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਸਟਾਕ ਬਾਜ਼ਾਰਾਂ ਨੂੰ ਭੇਜੇ ਨੋਟਿਸ ਵਿਚ ਦਿੱਤੀ। ਕੰਪਨੀ ਨੇ ਕਿਹਾ ਕਿ ਇਸਨੇ ਬੰਗਲੁਰੂ ਦੇ ਵ੍ਹਾਈਟਫੀਲਡ ਵਿਚ ਜ਼ਮੀਨ ਖਰੀਦਣ ਦਾ ਸਿੱਧਾ ਸੌਦਾ ਕੀਤਾ ਹੈ। ਹਾਲਾਂਕਿ ਕੰਪਨੀ ਨੇ ਜ਼ਮੀਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ। ਕੰਪਨੀ ਨੇ ਕਿਹਾ ਕਿ 18 ਏਕੜ ਦੇ ਇਸ ਪ੍ਰਾਜੈਕਟ ਵਿਚ 2.2 ਲੱਖ ਵਰਗ ਮੀਟਰ ਵਿਕਰੀ ਯੋਗ ਖੇਤਰ ਵਿਕਸਤ ਕੀਤਾ ਜਾਵੇਗਾ।
ਗੋਦਰੇਜ ਪ੍ਰਾਪਰਟੀਜ਼ ਦੇ ਕਾਰਜਕਾਰੀ ਚੇਅਰਮੈਨ ਪੀਰੋਜਸ਼ਾ ਗੋਦਰੇਜ ਨੇ ਕਿਹਾ, “ਬੈਂਗਲੁਰੂ ਸਾਡੇ ਲਈ ਇਕ ਮਹੱਤਵਪੂਰਨ ਬਾਜ਼ਾਰ ਹੈ। ਇਹ ਦੇਸ਼ ਦੇ ਪ੍ਰਮੁੱਖ ਅਚੱਲ ਜਾਇਦਾਦ ਬਾਜ਼ਾਰਾਂ ਵਿਚ ਸਾਡੀ ਮੌਜੂਦਗੀ ਵਧਾਉਣ ਦੀ ਸਾਡੀ ਰਣਨੀਤੀ ਦੇ ਅਨੁਕੂਲ ਹੈ। ਗੋਦਰੇਜ ਪ੍ਰਾਪਰਟੀਜ ਲਗਾਤਾਰ ਨਵੇਂ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ। ਕੰਪਨੀ ਜਾਂ ਤਾਂ ਸਿੱਧੇ ਤੌਰ 'ਤੇ ਜ਼ਮੀਨ ਐਕੁਆਇਰ ਕਰ ਰਹੀ ਹੈ ਜਾਂ ਜ਼ਮੀਨ ਮਾਲਕਾਂ ਨਾਲ ਸਾਂਝੇ ਉੱਦਮ ਬਣਾ ਰਹੀ ਹੈ। ਮੁੰਬਈ, ਪੁਣੇ, ਬੰਗਲੁਰੂ ਅਤੇ ਦਿੱਲੀ-ਐਨਸੀਆਰ ਕੰਪਨੀ ਲਈ ਮਹੱਤਵਪੂਰਨ ਬਾਜ਼ਾਰ ਹਨ।
31 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁਪਏ ਦਾ ਜੁਰਮਾਨਾ
NEXT STORY