ਨਵੀਂ ਦਿੱਲੀ : ਜ਼ਿੰਦਗੀ ਦੇ ਨਾਲ ਵੀ, ਜ਼ਿੰਦਗੀ ਦੇ ਬਾਅਦ ਵੀ' ਦੀ ਅਸਰਦਾਰ ਟੈਗਲਾਈਨ ਨਾਲ ਦੇਸ਼ ਦੇ ਲੱਖਾਂ ਲੋਕਾਂ ਨੂੰ ਬੀਮੇ ਦੀਆਂ ਸੇਵਾਵਾਂ ਦੇਣ ਵਾਲੀ ਭਾਰਤੀ ਜੀਵਨ ਬੀਮਾ ਨਿਗਮ 65 ਸਾਲ ਦੀ ਹੋ ਗਈ ਹੈ। 1 ਸਤੰਬਰ 1956 ਨੂੰ ਕੇਂਦਰ ਸਰਕਾਰ ਨੇ 5 ਕਰੋੜ ਰੁਪਏ ਦੀ ਲਾਗਤ ਨਾਲ ਇਸ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਅੱਜ ਐੱਲ.ਆਈ.ਸੀ. ਸਭ ਤੋਂ ਵੱਡੀ ਬੀਮਾ ਕੰਪਨੀ ਬਣ ਗਈ ਹੈ। ਜੇਕਰ ਤੁਸੀਂ ਵੀ ਆਪਣੀ ਧੀ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਹੋ ਤਾਂ ਉਸਦੇ ਲਈ ਐਲ.ਆਈ. ਸੀ. ਦੀ ਇਹ ਪਾਲਿਸੀ ਲੈ ਸਕਦੇ ਹੋ। ਹਰੇਕ ਮਾਂ-ਬਾਪ ਦਾ ਇਹ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੀ ਲਾਡਲੀ ਦੀ ਹਰ ਛੋਟੀ-ਵੱਡੀ ਇੱਛਾ ਪੂਰੀ ਕਰਨ ਅਤੇ ਆਪਣੀ ਧੀ ਦਾ ਵਿਆਹ ਵੀ ਪੂਰੀ ਸ਼ਾਨੋ-ਸ਼ੌਕਤ ਨਾਲ ਕਰਨ। ਮਾਂ-ਬਾਪ ਦੇ ਇਸ ਸੁਫ਼ਨੇ ਨੂੰ ਪੂਰਾ ਕਰੇਗੀ ਸਰਕਾਰੀ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (LIC) ਦੀ 'ਕੰਨਿਆਦਾਨ ਪਾਲਿਸੀ'। ਇਸ ਤਹਿਤ ਤੁਸੀਂ ਰੋਜ਼ਾਨਾ ਸਿਰਫ 121 ਰੁਪਏ ਜਮ੍ਹਾ ਕਰਵਾ ਕੇ 27 ਲੱਖ ਰੁਪਏ ਤੱਕ ਦਾ ਵੱਡਾ ਫੰਡ ਇਕੱਠਾ ਕਰ ਸਕਦੇ ਹੋ ਪਰ ਜੇਕਰ ਕੋਈ ਇਸ ਤੋਂ ਘੱਟ ਪ੍ਰੀਮੀਅਮ ਜਾਂ ਇਸ ਤੋਂ ਜ਼ਿਆਦਾ ਪ੍ਰੀਮੀਅਮ ਵੀ ਦੇਣਾ ਚਾਹੇ ਤਾਂ ਇਹ ਪਲਾਨ ਮਿਲ ਸਕਦਾ ਹੈ।
ਇਹ ਵੀ ਪੜ੍ਹੋ: WHO ਨੇ ਦੱਸਿਆ 'ਕੋਰੋਨਾ' 'ਤੇ ਬਿਨਾਂ ਵੈਕਸੀਨ ਕਿਵੇਂ ਪਾਇਆ ਜਾ ਸਕਦੈ ਕਾਬੂ
ਪਾਲਿਸੀ ਦੀਆਂ ਸ਼ਰਤਾਂ
- ਪਾਲਿਸੀ ਤਹਿਤ ਜੇਕਰ ਤੁਸੀਂ ਰੋਜ਼ਾਨਾ 121 ਰੁਪਏ ਦੀ ਬਚਤ ਕਰਦੇ ਹੋ ਤਾਂ ਤੁਹਾਨੂੰ 25 ਸਾਲ ਬਾਅਦ 27 ਲੱਖ ਰੁਪਏ ਮਿਲਣਗੇ। ਰੋਜ਼ਾਨਾ 121 ਰੁਪਏ ਯਾਨੀ ਕਿ ਇਕ ਮਹੀਨੇ ਵਿਚ ਕੁੱਲ 3600 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ 27 ਲੱਖ ਰੁਪਏ ਤੁਹਾਨੂੰ 25 ਸਾਲ ਬਾਅਦ ਮਿਲਣਗੇ, ਪਰ ਪਾਲਿਸੀ ਤਹਿਤ ਪ੍ਰੀਮੀਅਮ ਤੁਹਾਨੂੰ 22 ਸਾਲ ਤੱਕ ਹੀ ਭਰਨਾ ਹੋਵੇਗਾ।
- ਪਾਲਿਸੀ ਨੂੰ ਲੈਣ ਲਈ ਤੁਹਾਡੀ ਉਮਰ 30 ਸਾਲ ਜਾਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੇਟੀ ਦੀ ਉਮਰ ਵੀ 1 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ।
- ਇਸ ਪਾਲਿਸੀ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਤੁਸੀਂ ਆਪਣੀ ਵਿੱਤੀ ਸਮਰੱਥਾ ਦੇ ਹਿਸਾਬ ਨਾਲ ਘੱਟ ਜਾਂ ਜ਼ਿਆਦਾ ਪ੍ਰੀਮੀਅਨ ਵਾਲਾ ਪਲਾਨ ਵੀ ਲੈ ਸਕਦੇ ਹੋ। ਇਸ ਪਾਲਿਸੀ ਬਾਰੇ ਹੋਰ ਮਹੱਤਵਪੂਰਣ ਜਾਣਕਾਰੀ LIC ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹਮਲੇ ਦੀ ਜਾਂਚ ਲਈ ਮੁੱਖ ਮੰਤਰੀ ਦੇ ਹੁਕਮਾਂ 'ਤੇ SIT ਦਾ ਗਠਨ
3 ਸਤੰਬਰ ਤੱਕ ਜਾਰੀ ਰਹੇਗੀ Flipkart ਸੇਲ, ਲੈਪਟਾਪ ਸਮੇਤ ਇਨ੍ਹਾਂ ਪ੍ਰੋਡਕਟਸ ’ਤੇ ਮਿਲ ਰਹੀ ਹੈ ਭਾਰੀ ਛੋਟ
NEXT STORY