ਨਵੀਂ ਦਿੱਲੀ—ਨਵਰਾਤਿਆਂ ਦੀ ਖਰੀਦਾਰੀ ਦੇ ਨਾਲ ਰੁਪਏ ਦੀ ਗਿਰਾਵਟ ਨਾਲ ਮੁੱਲਵਾਨ ਧਾਤੂਆਂ 'ਚ ਹਾਜ਼ਿਰ ਭਾਵ ਮਜ਼ਬੂਤੀ 'ਚ ਰਹੇ। ਸੋਨਾ ਕਰੀਬ 80 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 500 ਰੁਪਏ ਕਿਲੋ ਮਹਿੰਗੀ ਵਿਕੀ। ਇਸ ਦੌਰਾਨ ਸਿੱਕਿਆਂ 'ਚ ਜ਼ੋਰਦਾਰ ਲਿਵਾਲੀ ਦੱਸੀ ਗਈ।
ਕਾਰੋਬਾਰ ਦੀ ਸ਼ੁਰੂਆਤ 'ਚ ਸੋਨਾ 32125 'ਤੇ ਖੁੱਲ੍ਹਣ ਤੋਂ ਬਾਅਦ ਸ਼ਨੀਵਾਰ ਨੂੰ 32500 ਰੁਪਏ ਪ੍ਰਤੀ ਦਸ ਗ੍ਰਾਮ ਹੋ ਕੇ ਰੁੱਕੀ। ਕਾਰੋਬਾਰ ਦੀ ਸ਼ੁਰੂਆਤ 38850 ਰੁਪਏ 'ਤੇ ਹੋਈ। ਉੱਧਰ ਅੰਤਿਮ ਦਿਨ ਚਾਂਦੀ 'ਚ 39025 ਰੁਪਏ ਪ੍ਰਤੀ ਕਿਲੋ ਦੇ ਪੱਧਰ 'ਤੇ ਸੌਦਾ ਹੋਇਆ।
ਵਪਾਰੀਆਂ ਮੁਤਾਬਕ ਹਫਤਾਵਾਰੀ ਸੋਨਾ ਉੱਚੇ ਪੱਧਰ 'ਚ 32550, ਹੇਠਾਂ 'ਚ 32000 ਰੁਪਏ ਪ੍ਰਤੀ 10 ਗ੍ਰਾਮ ਵਿਕਿਆ। ਵਪਾਰ 'ਚ ਚਾਂਦੀ ਉੱਪਰ 39025 ਅਤੇ ਹੇਠਾਂ 'ਚ 38500 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ। ਤਿਓਹਾਰੀ ਮੰਗ ਨਾਲ ਚਾਂਦੀ ਸਿੱਕਾ ਮਜ਼ਬੂਤੀ ਲਈ ਰਿਹਾ। ਹਫਤਾਵਾਰੀ ਇਸ 'ਚ ਸੌਦੇ 650 ਰੁਪਏ ਨਗ 'ਤੇ ਹੋਏ। ਵਿਦੇਸ਼ੀ ਬਾਜ਼ਾਰ 'ਚ ਸੋਨਾ 1221.60 ਡਾਲਰ ਅਤੇ ਚਾਂਦੀ ਸੈਂਟ ਪ੍ਰਤੀ ਔਂਸ ਵਿਕੀ।
ਦੇਸ਼ ਆਪਣਾ ਕਰਜ਼ਾ ਕੰਟਰੋਲ ’ਚ ਰੱਖੇ : ਲੇਗਾਰਡ
NEXT STORY