ਨਵੀਂ ਦਿੱਲੀ (ਏਜੰਸੀ)- ਸਭ ਤੋਂ ਵੱਡੇ ਜਨਤਕ ਖੇਤਰ ਦੇ ਕਰਜ਼ਾਦਾਤਾ, ਸਟੇਟ ਬੈਂਕ ਆਫ਼ ਇੰਡੀਆ (SBI) ਨੇ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟ (0.25 ਪ੍ਰਤੀਸ਼ਤ) ਦੀ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਨਾਲ ਹੋਮ ਅਤੇ ਪਰਸਨਲ ਲੋਨ ਲੈਣ ਵਾਲੇ ਗਾਹਕਾਂ ਨੂੰ ਕਾਫ਼ੀ ਰਾਹਤ ਮਿਲੇਗੀ। ਦਰਾਂ ਵਿੱਚ ਕਟੌਤੀ 15 ਦਸੰਬਰ ਤੋਂ ਲਾਗੂ ਹੋਵੇਗੀ। ਬੈਂਕ ਦੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਸਨੇ ਬਾਹਰੀ ਬੈਂਚਮਾਰਕ ਅਧਾਰਤ ਦਰ (EBLR) ਨੂੰ 25 ਬੇਸਿਸ ਪੁਆਇੰਟ ਘਟਾ ਦਿੱਤਾ ਹੈ। ਇਹ ਸੋਮਵਾਰ ਤੋਂ ਮੌਜੂਦਾ 8.15 ਫੀਸਦੀ ਤੋਂ ਘੱਟ ਕੇ 7.90 ਫੀਸਦੀ ਹੋ ਜਾਵੇਗੀ। EBLR ਉਹ ਦਰ ਹੈ ਜੋ ਫਲੋਟਿੰਗ-ਰੇਟ ਕਰਜ਼ਿਆਂ 'ਤੇ ਵਿਆਜ ਦਰ ਨਿਰਧਾਰਤ ਕਰਦੀ ਹੈ।
ਇਹ ਵੀ ਪੜ੍ਹੋ: ਪੈਰਾਂ 'ਚ ਚੱਪਲ, ਘਟਿਆ ਭਾਰ ! ਮਸ਼ਹੂਰ ਕਾਮੇਡੀਅਨ ਦੀ ਅਜਿਹੀ ਹਾਲਤ ਵੇਖ ਹਰ ਕੋਈ ਹੈਰਾਨ
ਜ਼ਿਆਦਾਤਰ ਹੋਮ ਲੋਨ, ਪਰਸਨਲ ਲੋਨ ਅਤੇ ਛੋਟੇ ਬਿਜਨੈੱਸ ਨੂੰ ਦਿੱਤੇ ਜਾਣ ਵਾਲੇ ਲੋਨ ਦੀ ਵਿਆਜ ਦਰ ਇਸੇ ਆਧਾਰ 'ਤੇ ਨਿਰਧਾਰਤ ਕੀਤੀ ਜਾਂਦੀ ਹੈ। SBI ਦੀ ਇਹ ਕਟੌਤੀ ਭਾਰਤੀ ਰਿਜ਼ਰਵ ਬੈਂਕ (RBI) ਦੁਆਰਾ 5 ਦਸੰਬਰ ਨੂੰ ਰੈਪੋ ਦਰ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਤੋਂ ਬਾਅਦ ਕੀਤੀ ਗਈ ਹੈ। ਇਹ ਚੌਥੀ ਵਾਰ ਹੈ ਜਦੋਂ ਕੇਂਦਰੀ ਬੈਂਕ ਨੇ ਇਸ ਸਾਲ ਰੈਪੋ ਦਰ ਵਿੱਚ ਕਟੌਤੀ ਕੀਤੀ ਹੈ। ਇਸ ਸਮੇਂ ਦੌਰਾਨ, ਰੈਪੋ ਦਰ 1.25 ਫੀਸਦੀ ਘੱਟ ਹੋਈ ਹੈ। 9 ਦਸੰਬਰ ਨੂੰ ਬੈਂਕ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਵਿੱਚ, ਆਰਬੀਆਈ ਦੇ ਗਵਰਨਰ ਸੰਜੇ ਮਲਹੋਤਰਾ ਨੇ ਬੈਂਕਾਂ ਨੂੰ ਅਪੀਲ ਕੀਤੀ ਕਿ ਉਹ ਰੈਪੋ ਰੇਟ ਵਿੱਚ ਕਟੌਤੀ ਦਾ ਲਾਭ ਆਪਣੇ ਗਾਹਕਾਂ ਤੱਕ ਪਹੁੰਚਾਉਣ।
ਇਹ ਵੀ ਪੜ੍ਹੋ: Year Ender 2025: ਇਨ੍ਹਾਂ ਮਹਾਨ ਕਲਾਕਾਰਾਂ ਦੀ 2025 'ਚ ਕੈਂਸਰ ਨਾਲ ਹੋਈ ਮੌਤ, ਜਾਣੋ ਇਸਦੇ ਸ਼ੁਰੂਆਤੀ ਲੱਛਣ
SBI ਨੇ 2 ਸਾਲ ਜਾਂ ਵੱਧ ਅਤੇ 3 ਸਾਲਾਂ ਤੋਂ ਘੱਟ ਸਮੇਂ ਵਾਲੀ FB 'ਤੇ ਜਮ੍ਹਾਂ ਰਾਸ਼ੀਆਂ 'ਤੇ ਵਿਆਜ ਦਰ 6.45 ਫੀਸਦੀ ਤੋਂ ਘਟਾ ਕੇ 6.40 ਫੀਸਦੀ ਕਰ ਦਿੱਤੀ ਗਈ ਹੈ ਅਤੇ ਸੀਨੀਅਰ ਨਾਗਰਿਕਾਂ ਲਈ 6.95 ਫੀਸਦੀ ਤੋਂ ਘਟਾ ਕੇ 6.90 ਫੀਸਦੀ ਕਰ ਦਿੱਤੀ ਹੈ। ਉਥੇ ਹੀ 'ਅੰਮ੍ਰਿਤ ਵਰਿਸ਼ਠਾ' ਦੇ ਤਹਿਤ, 444 ਦਿਨਾਂ ਦੀ ਮਿਆਦ ਲਈ ਸੀਨੀਅਰ ਨਾਗਰਿਕਾਂ ਲਈ ਵਿਆਜ ਦਰ 6.60 ਫੀਸਦੀ ਤੋਂ ਘਟਾ ਕੇ 6.45 ਫੀਸਦੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਇਨ੍ਹਾਂ 6 ਦੇਸ਼ਾਂ 'ਚ ਬੈਨ ਹੋਈ ਰਣਵੀਰ ਸਿੰਘ ਦੀ ਫਿਲਮ 'ਧੁਰੰਦਰ', ਜਾਣੋ ਵਜ੍ਹਾ
ਸੇਲ ਨੇ ਅਪ੍ਰੈਲ-ਨਵੰਬਰ ਦੌਰਾਨ ਵਿਕਰੀ ’ਚ 14 ਫ਼ੀਸਦੀ ਦੀ ਵਾਧਾ ਦਰਜ ਕੀਤਾ
NEXT STORY