ਨਵੀਂ ਦਿੱਲੀ (ਇੰਟ.) – ਹਾਲ ਹੀ ’ਚ ਖੇਤੀਬਾੜੀ ਖੇਤਰ ਤੋਂ ਇਕ ਖਬਰ ਆਈ ਹੈ ਕਿ ਇਸ ਵਾਰ ਚੰਗੀ ਬਾਰਿਸ਼ ਕਾਰਣ ਸਾਉਣੀ ਦੀ ਫਸਲ ਦਾ ਰਕਬਾ ਰਿਕਾਰਡ ਉੱਪਰ ਰਿਹਾ ਹੈ। ਇਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਖੇਤੀਬਾੜੀ ਖੇਤਰ ’ਚ ਵਾਧਾ ਜਾਰੀ ਰਹੇਗਾ, ਜਦਕਿ ਦੇਸ਼ ਦੀ ਜੀ. ਡੀ. ਪੀ. ਲਗਾਤਾਰ ਸੁੰਗੜਦੀ ਜਾ ਰਹੀ ਹੈ। ਖੇਤੀਬਾੜੀ ਖੇਤਰ ਦੀ ਇਸ ਖਬਰ ਨਾਲ ਨਾ ਸਿਰਫ ਅਰਥਵਿਵਸਥਾ ਨੂੰ ਰਫਤਾਰ ਮਿਲੇਗੀ, ਸਗੋਂ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਸਰਦੀਆਂ ’ਚ ਇਸੇ ਕਾਰਣ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੀ ਅੱਗ ਲਗ ਸਕਦੀ ਹੈ। ਯਾਨੀ ਇਹ ਦੋਵੇ ਧਾਤਾਂ ਮਹਿੰਗੀਆਂ ਹੋ ਸਕਦੀਆਂ ਹਨ।
ਹੁਣ ਖੇਤੀਬਾੜੀ ਖੇਤਰ ਦੇ ਵਧੀਆ ਰਹਿਣ ਦਾ ਮਤਲਬ ਹੈ ਕਿ ਇਸ ਵਾਰ ਸਾਉਣੀ ਦੀ ਫਸਲ ਕਾਫੀ ਚੰਗੀ ਹੋਵੇਗੀ, ਜਿਸ ਦੀ ਸਰਦੀਆਂ ’ਚ ਵਾਢੀ ਹੋਵੇਗੀ ਯਾਨੀ ਜਦੋਂ ਸਰਦੀਆਂ ’ਚ ਫਸਲ ਦੀ ਵਾਢੀ ਹੋਵੇਗੀ ਤਾਂ ਕਿਸਾਨਾਂ ਕੋਲ ਪੈਸਾ ਆਵੇਗਾ। ਮੋਦੀ ਸਰਕਾਰ ਨੇ ਤਾਂ ਹੁਣ ਕਿਸਾਨਾਂ ਨੂੰ ਆਪਣੀ ਫਸਲ ਜਿਸ ਨੂੰ ਚਾਹੇ ਉਸ ਨੂੰ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਕਿਸਾਨ ਵੀ ਆਪਣੀ ਫਸਲ ਵਧੀਆ ਰੇਟਾਂ ’ਚ ਵੇਚਣਗੇ, ਜਿਸ ਨਾਲ ਉਨ੍ਹਾਂ ਦੀ ਆਮਦਨ ਇਸ ਵਾਰ ਵਧੇਗੀ। ਗ੍ਰਾਮੀਣ ਲੋਕ ਸੋਨਾ-ਚਾਂਦੀ ਖੂਬ ਖਰੀਦਦੇ ਹਨ ਅਤੇ ਇਸ ਵਾਰ ਵੀ ਓਹੀ ਟ੍ਰੈਂਡ ਦੇਖਣ ਨੂੰ ਮਿਲ ਸਕਦਾ ਹੈ। ਸਰਦੀਆਂ ’ਚ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਅੱਗ ਲੱਗਣ ਦਾ ਇਕ ਕਾਰਣ ਇਹ ਵੀ ਰਹੇਗਾ ਕਿ ਹੁਣ ਵਿਆਹ ਟਲ ਗਏ ਹਨ ਅਤੇ ਅਗਲੀ ਵਾਰ ਸਾਰੇ ਲੋਕ ਵਿਆਹਾਂ ਲਈ ਸੋਨੇ-ਚਾਂਦੀ ਦੀ ਖਰੀਦਦਾਰੀ ਕਰਨਗੇ।
ਕਿੰਨਾ ਵਧਿਆ ਹੈ ਸਾਉਣੀ ਦੀ ਫਸਲ ਦਾ ਰਕਬਾ
ਸ਼ੁੱਕਰਵਾਰ ਤੱਕ ਦੇ ਹਿਸਾਬ ਨਾਲ ਸਾਉਣੀ ਦੀ ਫਸਲ ਦਾ ਕੁਲ ਰਕਬਾ 1082 ਲੱਖ ਹੈਕਟੇਅਰ ਰਿਹਾ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਦੌਰਾਨ 1010 ਲੱਖ ਹੈਕਟੇਅਰ ਸੀ। ਯਾਨੀ ਇਸ ਵਾਰ ਫਸਲ ਦੇ ਰਕਬੇ ’ਚ 7 ਫੀਸਦੀ ਦਾ ਵਾਧਾ ਹੋਇਆ ਹੈ। ਇਹ ਵਾਧਾ ਝੋਨਾ, ਤੇਲ ਅਤੇ ਦਾਲਾਂ ਦੀਆਂ ਫਸਲਾਂ ਵਧਣ ਕਾਰਣ ਹੋਇਆ ਹੈ। ਤੇਲ ਦੀ 193 ਲੱਖੇ ਹੈਕਟੇਅਰ ਅਤੇ ਕਾਟਨ ਦੀ 128 ਲੱਖ ਹੈਕਟੇਅਰ ’ਚ ਖੇਤੀ ਹੋਈ ਹੈ, ਜੋ ਪਿਛਲੇ 5 ਸਾਲਾਂ ’ਚ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ: 500 ਰੁਪਏ ਸਸਤਾ ਸਿਲੰਡਰ ਭਰਾਉਣ ਦਾ ਮੌਕਾ, ਇਹ ਕੰਪਨੀ ਦੇਵੇਗੀ ਕੈਸ਼ਬੈਕ
ਚੰਗੀ ਬਾਰਿਸ਼ ਨੇ ਕਿਸਾਨਾਂ ਨੂੰ ਕੀਤਾ ਖੁਸ਼
ਇਸ ਵਾਰ ਦੇ ਰਕਬੇ ਨੇ ਇਕ ਵੱਡਾ ਰਿਕਾਰਡ ਬਣਾਇਆ ਹੈ, ਜਿਸ ਨੇ ਇਸ ਤੋਂ ਪਹਿਲਾਂ 2016 ’ਚ ਰਿਕਾਰਡ ਬਣਾਇਆ ਸੀ। 2016 ’ਚ ਕੁਲ 1075 ਲੱਖ ਹੈਕਟੇਅਰ ਖੇਤੀ ਹੋਈ ਸੀ। ਪਿਛਲੇ 5 ਸਾਲਾਂ ’ਚ ਭਾਰਤ ਦਾ ਔਸਤ ਰਕਬਾ 1066 ਲੱਖ ਹੈਕਟੇਅਰ ਰਿਹਾ ਸੀ। ਵਧੇ ਹੋਏ ਰਕਬੇ ਦਾ ਸਭ ਤੋਂ ਵੱਡਾ ਕਾਰਣ ਹੈ ਚੰਗਾ ਮਾਨਸੂਨ ਯਾਨੀ ਚੰਗੀ ਬਾਰਿਸ਼। ਸਾਉਣੀ ਦੀ ਫਸਲ ਦਾ ਰਕਬਾ ਵਧਣ ਦਾ ਦੂਜਾ ਸਭ ਤੋਂ ਵੱਡਾ ਕਾਰਣ ਹੈ ਖੇਤੀਬਾੜੀ ਖੇਤਰ ਦਾ ਲਾਕਡਾਊਨ ਤੋਂ ਮੁਕਤ ਰਹਿਣਾ।
ਇਹ ਵੀ ਪੜ੍ਹੋ: ਸਰਦੀਆਂ ’ਚ ਸੋਨਾ-ਚਾਂਦੀ ਦੀਆਂ ਕੀਮਤਾਂ ਨੂੰ ਲੱਗ ਸਕਦੀ ਹੈ ਅੱਗ, ਖੇਤੀਬਾੜੀ ਖੇਤਰ ਨੂੰ ਮਿਲੇਗੀ ਰਫਤਾਰ
ਲਾਕਡਾਊਨ ’ਚ ਮਿਲੀ ਛੋਟ ਨਾਲ ਚਮਕਿਆ ਖੇਤੀਬਾੜੀ ਖੇਤਰ
ਖੇਤਾਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਲਾਕਡਾਊਨ ਦੌਰਾਨ ਖੇਤੀਬਾੜੀ ਖੇਤਰ ਨੂੰ ਦਿੱਤੀ ਗਈ ਛੋਟ ਨੇ ਕਿਸਾਨਾਂ ਦੀ ਕਾਫੀ ਮਦਦ ਕੀਤੀ। ਇਸ ਕਾਰਣ ਪਹਿਲਾਂ ਤਾਂ ਉਨ੍ਹਾਂ ਨੂੰ ਹਾੜ੍ਹੀ ਦੀ ਫਸਲ ਦੀ ਕਟਾਈ ’ਚ ਰਾਹਤ ਮਿਲੀ ਅਤੇ ਫਿਰ ਸਾਉਣੀ ਦੀ ਫਸਲ ਦੀ ਬਿਜਾਈ ਵੀ ਸੌਖਾਲੀ ਹੋ ਗਈ। ਦਰਅਸਲ ਖੇਤੀਬਾੜੀ ਖੇਤਰ ਨੂੰ ਛੋਟ ਦੇਣਾ ਜ਼ਰੂਰੀ ਹੈ ਕਿਉਂਕਿ ਹਰ ਉਦਯੋਗ ਬੰਦ ਹੋ ਗਏ ਸਨ, ਜਿਸ ’ਚ ਜੇ ਅਨਾਜ ਦੀ ਵੀ ਕਮੀ ਹੋ ਜਾਂਦੀ ਤਾਂ ਕਿਸਾਨਾਂ ਨੂੰ ਜੋ ਨੁਕਸਾਨ ਹੁੰਦਾ ਉਹ ਤਾਂ ਵੱਖ ਹੈ, ਮਹਿੰਗਾਈ ਬਹੁਤ ਵਧ ਜਾਂਦੀ ਅਤੇ ਹੋ ਸਕਦਾ ਹੈ ਕਿ ਅਨਾਜ ਦੀ ਕਮੀ ਨਾਲ ਜੂਝਣਾ ਪੈਂਦਾ।
ਇਹ ਵੀ ਪੜ੍ਹੋ: ਜੇਕਰ ਖੁੱਲ੍ਹੇ ਪੈਸਿਆਂ ਦੀ ਬਜਾਏ ਬੱਸ-ਰੇਲ 'ਚ ਮਿਲਦੀ ਹੈ ਟੌਫ਼ੀ ਤਾਂ ਇੱਥੇ ਕਰੋ ਸ਼ਿਕਾਇਤ
ਤੁਹਾਡਾ ਬੈਂਕ ਸਤੰਬਰ 'ਚ ਕਿੰਨੇ ਦਿਨ ਰਹੇਗਾ ਬੰਦ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਸੂਚੀ
NEXT STORY