ਨਵੀਂ ਦਿੱਲੀ - ਵੀਰਵਾਰ ਦੀ ਗਿਰਾਵਟ ਤੋਂ ਬਾਅਦ ਅੱਜ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਬਦਲਾਅ ਹੋਇਆ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਅੱਜ ਕਾਰੋਬਾਰੀ ਹਫਤੇ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦੀ ਫਿਊਚਰ ਕੀਮਤ 0.41 ਫੀਸਦੀ ਵਧ ਕੇ 79,951 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜਦਕਿ ਚਾਂਦੀ ਦੀ ਕੀਮਤ 0.92 ਫੀਸਦੀ ਵਧੀ। ਚਾਂਦੀ 91,985 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।
2024 ਵਿੱਚ ਸੋਨੇ ਨੇ 20% ਅਤੇ ਚਾਂਦੀ ਨੇ 17% ਰਿਟਰਨ ਦਿੱਤਾ।
ਪਿਛਲੇ ਸਾਲ ਸੋਨੇ ਦੀ ਕੀਮਤ 20.22 ਫੀਸਦੀ ਵਧੀ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 'ਚ 17.19 ਫੀਸਦੀ ਦਾ ਵਾਧਾ ਹੋਇਆ ਹੈ। 1 ਜਨਵਰੀ 2024 ਨੂੰ ਸੋਨਾ 63,352 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ 31 ਦਸੰਬਰ 2024 ਨੂੰ 76,162 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਇਕ ਕਿਲੋ ਚਾਂਦੀ ਦੀ ਕੀਮਤ 73,395 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 86,017 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।
ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ
ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਹਮੇਸ਼ਾ ਖਰੀਦੋ। ਸੋਨੇ 'ਤੇ 6 ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ ਭਾਵ ਕੁਝ ਇਸ ਤਰ੍ਹਾਂ ਦਾ ਹੈ - AZ4524। ਹਾਲਮਾਰਕਿੰਗ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਸੋਨੇ ਦੇ ਕਿੰਨੇ ਕੈਰੇਟ ਹਨ।
ਭਾਰਤ AI ਦੇ ਖੇਤਰ ’ਚ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ
NEXT STORY