ਗੈਜੇਟ ਡੈਸਕ- ਭਾਰਤੀ ਟੈਲੀਕਾਮ ਬਾਜ਼ਾਰ ਵਿੱਚ ਇੱਕ ਨਵੀਂ ਕ੍ਰਾਂਤੀ ਆਉਣ ਵਾਲੀ ਹੈ! ਏਅਰਟੈੱਲ ਨੇ ਦੇਸ਼ ਵਿੱਚ ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਇਹ ਕਦਮ ਨਾ ਸਿਰਫ਼ ਸਟਾਰਲਿੰਕ ਵਰਗੀਆਂ ਅੰਤਰਰਾਸ਼ਟਰੀ ਕੰਪਨੀਆਂ ਨੂੰ ਚੁਣੌਤੀ ਦੇਵੇਗਾ ਬਲਕਿ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਇੰਟਰਨੈਟ ਕਨੈਕਟੀਵਿਟੀ ਨੂੰ ਵੀ ਵਧਾਏਗਾ। ਨਾਲ ਹੀ, ਏਅਰਟੈੱਲ ਕੁਝ ਮਹੀਨਿਆਂ ਵਿੱਚ JIO ਨੂੰ ਪਛਾੜ ਦੇਵੇਗਾ ਅਤੇ ਅੱਗੇ ਵਧ ਜਾਵੇਗਾ।
ਭਾਰਤ ਵਿੱਚ ਆਪਣੀ ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰਨ ਦੀ ਤਿਆਰੀ ਵਿੱਚ ਏਅਰਟੈੱਲ ਨੇ ਗੁਜਰਾਤ ਅਤੇ ਤਾਮਿਲਨਾਡੂ ਵਿੱਚ ਆਪਣੇ ਦੋ ਬੇਸ ਸਟੇਸ਼ਨਾਂ ਦਾ ਨਿਰਮਾਣ ਪੂਰਾ ਕਰ ਲਿਆ ਹੈ ਅਤੇ ਹੁਣ ਸਪੈਕਟ੍ਰਮ ਵੰਡ ਦੀ ਉਡੀਕ ਕਰ ਰਹੀ ਹੈ। ਐਲੋਨ ਮਸਕ ਦੀ ਸਟਾਰਲਿੰਕ ਦੇਸ਼ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ਵਿੱਚ ਏਅਰਟੈੱਲ ਆਪਣੀ ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰਨ ਲਈ ਤਿਆਰ ਹੈ। ANI ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਵਾਈਸ ਚੇਅਰਮੈਨ ਰਾਜਨ ਭਾਰਤੀ ਮਿੱਤਲ ਨੇ ਹਾਲ ਹੀ ਵਿੱਚ ਜਾਣਕਾਰੀ ਦਿੱਤੀ ਕਿ ਏਅਰਟੈੱਲ ਨੇ ਗੁਜਰਾਤ ਅਤੇ ਤਾਮਿਲਨਾਡੂ ਵਿੱਚ ਆਪਣੇ ਬੇਸ ਸਟੇਸ਼ਨਾਂ ਦਾ ਨਿਰਮਾਣ ਪੂਰਾ ਕਰ ਲਿਆ ਹੈ।
635 ਸੈਟੇਲਾਈਟਸ ਪਹਿਲਾਂ ਹੀ ਲਾਂਚ
ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰਨ ਲਈ ਏਅਰਟੈੱਲ ਬਸ ਹਰੀ ਝੰਡੀ ਦੀ ਉਡੀਕ ਕਰ ਰਹੀ ਹੈ। ਜਦੋਂ ਉਨ੍ਹਾਂ ਨੂੰ ਲਾਂਚ ਦੀ ਮਿਤੀ ਜਾਂ ਸਮਾਂ-ਸੀਮਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਰੂਰੀ ਇਜਾਜ਼ਤਾਂ ਮਿਲਦੇ ਹੀ ਭਾਰਤ ਵਿੱਚ ਸੈਟੇਲਾਈਟ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ, ਕੰਪਨੀ ਵੱਲੋਂ ਕੋਈ ਦੇਰੀ ਨਹੀਂ ਕੀਤੀ ਜਾਵੇਗੀ। ਇਸ ਲਈ ਏਅਰਟੈੱਲ ਪਹਿਲਾਂ ਹੀ 635 ਸੈਟੇਲਾਈਟ ਲਾਂਚ ਕਰ ਚੁੱਕੀ ਹੈ।
ਸਟਾਰਲਿੰਕ ਨੂੰ ਮਿਲੇਗੀ ਜ਼ਬਰਦਸਤ ਟੱਕਰ
ਏਅਰਟੈੱਲ ਦੀ ਇਹ ਪਹਿਲ ਭਾਰਤ ਵਿੱਚ ਸਟਾਰਲਿੰਕ ਨੂੰ ਸਖ਼ਤ ਮੁਕਾਬਲਾ ਦੇ ਸਕਦੀ ਹੈ। ਸਟਾਰਲਿੰਕ ਭਾਰਤ ਵਿੱਚ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਅਜੇ ਤੱਕ ਸਰਕਾਰ ਤੋਂ ਇਜਾਜ਼ਤ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਸਟਾਰਲਿੰਕ ਸੇਵਾਵਾਂ ਮਹਿੰਗੀਆਂ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਏਅਰਟੈੱਲ ਨੇ ਦੂਰ-ਦੁਰਾਡੇ ਇਲਾਕਿਆਂ ਵਿੱਚ ਕਿਫਾਇਤੀ ਦਰਾਂ 'ਤੇ ਸੇਵਾਵਾਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ।
ਇੰਟਰਾ ਸਰਕਿਲ ਰੋਮੰਗ ਦੀ ਸਹੂਲਤ
ਇਸ ਤੋਂ ਇਲਾਵਾ ਸਰਕਾਰ ਨੇ ਹਾਲ ਹੀ ਵਿੱਚ ਇੰਟਰਾ ਸਰਕਲ ਰੋਮਿੰਗ (ICR) ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਜੀਓ, ਬੀ.ਐੱਸ.ਐੱਨ.ਐੱਲ. ਅਤੇ ਏਅਰਟੈੱਲ ਉਪਭੋਗਤਾ ਹੁਣ ਕਿਸੇ ਵੀ ਉਪਲੱਬਧ ਨੈੱਟਵਰਕ ਦੀ ਵਰਤੋਂ ਕਰਕੇ ਕਾਲ ਕਰ ਸਕਦੇ ਹਨ ਭਾਵੇਂ ਉਨ੍ਹਾਂ ਦਾ ਆਪਣਾ ਸਿਮ ਸਿਗਨਲ ਤੋਂ ਬਾਹਰ ਹੋਵੇ। ਇਹ ਵਿਸ਼ੇਸ਼ਤਾ ਦੂਰ-ਦੁਰਾਡੇ ਇਲਾਕਿਆਂ ਵਿੱਚ ਨੈੱਟਵਰਕ ਕਵਰੇਜ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ।
ਹਰਿਆਣਾ ’ਚ ਦਿਵਿਆਂਗਾਂ ਦੀਆਂ 10 ਹੋਰ ਸ਼੍ਰੇਣੀਆਂ ਨੂੰ ਵੀ ਮਿਲੇਗੀ ਪੈਨਸ਼ਨ
NEXT STORY