ਨਵੀਂ ਦਿੱਲੀ - ਅਗਲੇ ਕੁਝ ਦਿਨਾਂ ਵਿਚ ਦੇਸ਼ ਭਰ ਵਿਚ ਤਿਉਹਾਰਾਂ ਦਾ ਰੁਝਾਨ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਬਾਜ਼ਾਰਾਂ ਵਿਚ ਹਲਚਲ ਵੀ ਵਧ ਜਾਵੇਗੀ। ਇਸ ਵਾਰ ਕੋਰੋਨਾ ਤੋਂ ਉਭਰ ਰਹੀ ਅਰਥਵਿਵਸਥਾ ਵਿਚ ਹੁਲਾਰਾ ਮਿਲਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਤਿਉਹਾਰਾਂ ਵਿਚ ਖ਼ਾਸਤੌਰ ਤੇ ਸੋਨੇ-ਚਾਂਦੀ ਵਿਚ ਨਿਵੇਸ਼ ਵਧ ਜਾਂਦਾ ਹੈ। ਲੋਕ ਵੱਡੀ ਮਾਤਰਾ ਵਿਚ ਸੋਨੇ-ਚਾਂਦੀ ਵਿਚ ਨਿਵੇਸ਼ ਕਰਦੇ ਹਨ।
ਮੌਜੂਦਾ ਸਮੇਂ ਵਿਚ 24 ਕੈਰੇਟ ਸੋਨੇ ਦੀ ਕੀਮਤ 52 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਆਸਪਾਸ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਦੀ ਕੀਮਤ 1,756 ਡਾਲਰ ਪ੍ਰਤੀ ਔਂਸ ਹੈ। ਭਾਰਤ ਸਮੇਤ ਦੁਨੀਆ ਭਰ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਸਾਲ ਦੇ ਆਖ਼ੀਰ ਤੱਕ ਭਾਰਤੀ ਬਾਜ਼ਾਰ ਵਿਚ ਸੋਨਾ 60,000 ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਦੂਜੇ ਪਾਸੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਇਹ 2,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ।
ਅਰਥਵਿਵਸਥਾ ਵਿਚ ਵਾਧੇ ਦੇ ਆਸਾਰ
ਵਿਸ਼ਲੇਸ਼ਕਾਂ ਮੁਤਾਬਕ ਦੇਸ਼ ਵਿਚ ਮਹਿੰਗਾਈ ਘੱਟ ਹੋ ਰਹੀ ਹੈ। ਇਸ ਦੇ ਬਾਵਜੂਦ ਕੀਮਤਾਂ ਲੰਮੇ ਸਮੇਂ ਤੱਕ ਉੱਚੀਆਂ ਰਹਿ ਸਕਦੀਆਂ ਹਨ। ਅਰਥਵਿਵਸਥਾ ਨੂੰ ਹੁੰਗਾਰਾ ਮਿਲ ਰਿਹਾ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ਨੂੰ ਸਪੋਰਟ ਮਿਲ ਸਕਦਾ ਹੈ। ਸੋਨੇ ਨੂੰ ਭਾਰਤ ਵਿਚ ਨਿਵੇਸ਼ ਦਾ ਸਭ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ। ਭਾਵ ਮਹਿੰਗਾਈ ਵਧਣ ਦੇ ਨਾਲ ਹੀ ਸੋਨੇ ਦੀ ਵਿਕਰੀ ਵੀ ਵਧ ਜਾਂਦੀ ਹੈ। ਦੂਜਾ ਕਾਰਕ ਹੈ ਅਮਰੀਕਾ ਵਿਚ ਮੰਦੀ, ਵਿਆਜ ਦਰਾਂ ਵਿਚ ਵਾਧਾ, ਸ਼ੇਅਰ ਬਾਜ਼ਾਰ ਵਿਚ ਉਥਲ-ਪੁਥਲ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਮਹਿੰਗਾਈ ਕਾਬੂ ਕਰਨ ਨੂੰ ਅਜੇ ਹੋਰ ਸਮਾਂ ਲੱਗੇਗਾ। ਅਜਿਹੀ ਸਥਿਤੀ ਵਿਚ ਫੈਡ ਮਹਿੰਗਾਈ ਨੂੰ ਕੰਟਰੋਲ ਵਿਚ ਰੱਖਣ ਲਈ ਵਿਆਜ ਦਰਾਂ ਵਿਚ ਵਾਧਾ ਕਰਨਾ ਪੈ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਵਾਹਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਇਹ ਐਲਾਨ
NEXT STORY