ਨਵੀਂ ਦਿੱਲੀ : ਸੋਨਾ ਸਸਤਾ ਹੋ ਰਿਹਾ ਹੈ। ਪਿਛਲੇ ਹਫਤੇ ਵੀ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 50,450 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ ਹੈ। ਡਾਲਰ ਦੀ ਮਜ਼ਬੂਤੀ, ਭਾਰਤੀ ਰੁਪਏ ਵਿੱਚ ਗਿਰਾਵਟ ਅਤੇ ਉੱਚ ਖਜ਼ਾਨਾ ਉਪਜ ਦੇ ਵਿਚਕਾਰ ਸੋਨੇ ਦੇ ਫਿਊਚਰਜ਼ ਭਾਅ ਟੁੱਟੇ ਹਨ। ਪਿਛਲੇ ਹਫਤੇ, ਮਹਿੰਗਾਈ ਦੇ ਦਬਾਅ ਦੇ ਕਾਰਨ, ਵਿਆਜ ਦਰਾਂ ਵਿੱਚ ਵਾਧਾ ਅਤੇ ਰੂਸ-ਯੂਕ੍ਰੇਨ ਜੰਗ ਦੀਆਂ ਅਨਿਸ਼ਚਿਤਤਾਵਾਂ ਕਾਰਨ ਕੀਮਤੀ ਧਾਤੂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ, ਇਸ ਹਫਤੇ, ਇਸ ਪੀਲੀ ਧਾਤ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਤੋਂ ਲੈ ਕੇ ਯੂਐਸ ਫੈੱਡ ਚੇਅਰਮੈਨ ਦੇ ਭਾਸ਼ਣ ਤੱਕ ਕਈ ਕਾਰਕਾਂ ਦੇ ਦੁਆਲੇ ਘੁੰਮਣਗੀਆਂ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਕੇਂਦਰ ਸਰਕਾਰ ਨੇ ਕਣਕ ਦੇ ਨਿਰਯਾਤ 'ਤੇ ਲਗਾਈ ਰੋਕ, ਜਾਣੋ ਵਜ੍ਹਾ
MCX ਐਕਸਚੇਂਜ (MCX) 'ਤੇ ਸੋਨੇ ਦੇ ਫਿਊਚਰਜ਼ ਦੀਆਂ ਕੀਮਤਾਂ 'ਚ ਪਿਛਲੇ ਹਫਤੇ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ 3 ਜੂਨ, 2022 ਨੂੰ ਡਿਲੀਵਰੀ ਲਈ ਸੋਨਾ MCX 'ਤੇ 49,873 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ 6 ਮਈ ਨੂੰ ਇਹ ਸੋਨਾ 51,343 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਪਿਛਲੇ ਹਫਤੇ ਇਸ ਸੋਨੇ ਦੀ ਕੀਮਤ 1,470 ਰੁਪਏ ਪ੍ਰਤੀ 10 ਗ੍ਰਾਮ ਤੱਕ ਡਿੱਗ ਗਈ ਹੈ।
ਚਾਂਦੀ ਦੀਆਂ ਕੀਮਤਾਂ ਵੀ ਟੁੱਟੀਆਂ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਪਿਛਲੇ ਹਫਤੇ ਗਿਰਾਵਟ ਦਰਜ ਕੀਤੀ ਗਈ ਹੈ। MCX ਐਕਸਚੇਂਜ 'ਤੇ ਪਿਛਲੇ ਹਫਤੇ ਦੇ ਆਖਰੀ ਵਪਾਰਕ ਦਿਨ ਸ਼ੁੱਕਰਵਾਰ 5 ਜੁਲਾਈ, 2022 ਨੂੰ ਡਿਲੀਵਰੀ ਲਈ ਚਾਂਦੀ ਦੀ ਫਿਊਚਰਜ਼ ਕੀਮਤ 59,332 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਸ਼ੁੱਕਰਵਾਰ 6 ਮਈ ਨੂੰ ਇਸ ਚਾਂਦੀ ਦੀ ਕੀਮਤ 62,548 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਇਸ ਤਰ੍ਹਾਂ ਪਿਛਲੇ ਹਫਤੇ ਚਾਂਦੀ ਦੀਆਂ ਕੀਮਤਾਂ 'ਚ 3,216 ਰੁਪਏ ਪ੍ਰਤੀ ਕਿਲੋ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ : Elon Musk ਦੀ Twitter ਡੀਲ ਫ਼ਿਲਹਾਲ ਟਲੀ, ਸੌਦਾ ਟੁੱਟਿਆ ਤਾਂ ਦੇਣੇ ਪੈਣਗੇ ਇੰਨੇ ਅਰਬ ਰੁਪਏ
ਸੋਨੇ ਦੀ ਗਲੋਬਲ ਕੀਮਤ
ਗਲੋਬਲ ਪੱਧਰ ਦੀ ਗੱਲ ਕਰੀਏ ਤਾਂ ਪਿਛਲੇ ਹਫਤੇ ਸੋਨੇ ਦੇ ਫਿਊਚਰਜ਼ ਅਤੇ ਸਪਾਟ ਕੀਮਤਾਂ ਗਿਰਾਵਟ ਨਾਲ ਬੰਦ ਹੋਈਆਂ। ਬਲੂਮਬਰਗ ਦੇ ਮੁਤਾਬਕ, ਹਫਤੇ ਦੇ ਆਖਰੀ ਕਾਰੋਬਾਰੀ ਦਿਨ ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.90 ਫੀਸਦੀ ਭਾਵ 16.40 ਡਾਲਰ ਡਿੱਗ ਕੇ 1808.20 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ 0.55 ਫੀਸਦੀ ਭਾਵ 10.03 ਡਾਲਰ ਦੀ ਗਿਰਾਵਟ ਨਾਲ 1811.79 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।
ਚਾਂਦੀ ਦੀ ਗਲੋਬਲ ਕੀਮਤ
ਸੋਨੇ ਤੋਂ ਇਲਾਵਾ, ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਵਾਧੇ ਦੇ ਨਾਲ ਬੰਦ ਹੋਈ। ਬਲੂਮਬਰਗ ਮੁਤਾਬਕ ਸ਼ੁੱਕਰਵਾਰ ਨੂੰ ਕਾਮੈਕਸ 'ਤੇ ਚਾਂਦੀ ਦੀ ਗਲੋਬਲ ਫਿਊਚਰਜ਼ ਕੀਮਤ 1.10 ਫੀਸਦੀ ਜਾਂ 0.23 ਡਾਲਰ ਦੇ ਵਾਧੇ ਨਾਲ 21 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 2.11 ਫੀਸਦੀ ਜਾਂ 0.44 ਡਾਲਰ ਦੇ ਵਾਧੇ ਨਾਲ 21.11 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ।
ਇਹ ਵੀ ਪੜ੍ਹੋ : ਭਾਰਤ ਫਿਰ ਕਰੇਗਾ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੀ ਮਦਦ, ਭੇਜੇਗਾ 65000 ਮੀਟ੍ਰਿਕ ਟਨ ਯੂਰੀਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਡੀ-ਮਾਰਟ ਦਾ ਸ਼ੁੱਧ ਲਾਭ 3.11% ਵਧ ਕੇ 426.75 ਕਰੋੜ ਰੁਪਏ ਹੋਇਆ
NEXT STORY