ਨਵੀਂ ਦਿੱਲੀ - ਏਲੋਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਟਵਿੱਟਰ ਸੌਦਾ ਫਿਲਹਾਲ ਹੋਲਡ 'ਤੇ ਹੈ। ਇਹ ਇੱਕ ਅਸਥਾਈ ਰੋਕ ਹੈ। ਦਰਅਸਲ ਏਲੋਨ ਮਸਕ ਨੇ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਣ ਦਾ ਐਲਾਨ ਕੀਤਾ ਸੀ ਅਤੇ ਇਹ ਸੌਦਾ ਇਸ ਸਾਲ ਤੱਕ ਪੂਰਾ ਹੋਣਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : Elon Musk ਦੀ Twitter ਡੀਲ ਫ਼ਿਲਹਾਲ ਰੁਕੀ, ਜਾਣੋ ਵਜ੍ਹਾ
ਡੀਲ ਲੇਟ ਹੋਣ ਦਾ ਕਾਰਨ
ਡੀਲ ਵਿਚ ਹੋ ਰਹੀ ਦੇਰੀ ਦਾ ਕਾਰਨ ਟਵਿੱਟਰ ਵਿਚ ਮੌਜੂਦ ਫੇਕ ਖ਼ਾਤੇ ਹਨ। ਦਰਅਸਲ ਡੀਲ ਹੋਣ ਤੋਂ ਪਹਿਲਾਂ ਟਵਿੱਟਰ ਨੇ ਕਿਹਾ ਸੀ ਕਿ ਫੇਕ ਖ਼ਾਤੇ 5 ਫ਼ੀਸਦੀ ਤੋਂ ਘੱਟ ਹਨ। ਜੇਕਰ ਏਲੋਨ ਮਸਕ ਇਹ ਡੀਲ ਖ਼ੁਦ ਕੈਸਲ ਕਰਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਡੀਲ ਮੁਤਾਬਕ ਦੋਵਾਂ ਵਿਚੋਂ ਕੋਈ ਵੀ ਪਾਰਟੀ ਜੇਕਰ ਡੀਲ ਰੋਕਦੀ ਹੈ ਤਾਂ ਉਸਨੂੰ ਭਾਰੀ ਜੁਰਮਾਨੇ ਦਾ ਭੁਗਤਾਨ ਕਰਨਾ ਪਵੇਗਾ।
ਇਹ ਵੀ ਪੜ੍ਹੋ : ਸਰਕਾਰ ਨੇ ਸੋਧੇ ਡਰਾਈਵਿੰਗ ਲਾਇਸੈਂਸ ਬਣਵਾਉਣ ਦੇ ਨਿਯਮ, 1 ਜੁਲਾਈ ਤੋਂ ਹੋਣਗੇ ਲਾਗੂ
ਜਾਣੋ ਕੀ ਹੈ ਡੀਲ
ਸਕਿਓਰਿਟੀਜ਼ ਐਕਸਚੇਂਜ (SEC) ਫਾਈਲਿੰਗ ਦੇ ਅਨੁਸਾਰ ਜੇਕਰ ਟਵਿੱਟਰ ਜਾਂ ਏਲੋਨ ਮਸਕ ਵਿਚੋਂ ਕੋਈ ਵੀ ਪਾਰਟੀ ਇਸ ਸੌਦੇ ਤੋਂ ਪਿੱਛੇ ਹਟਦੀ ਹੈ, ਤਾਂ ਉਸ ਪਾਰਟੀ ਨੂੰ 1 ਬਿਲੀਅਨ ਡਾਲਰ ਦਾ ਜੁਰਮਾਨਾ ਭਰਨਾ ਪਵੇਗਾ। ਜੇਕਰ ਟਵਿੱਟਰ ਖੁਦ ਇਸ ਸੌਦੇ ਤੋਂ ਪਿੱਛੇ ਹਟਦਾ ਹੈ ਤਾਂ ਕੰਪਨੀ ਦਾ ਬੋਰਡ ਐਲੋਨ ਮਸਕ ਨੂੰ 1 ਬਿਲੀਅਨ ਡਾਲਰ ਦੇਵੇਗਾ।
ਇਸੇ ਤਰ੍ਹਾਂ ਜੇਕਰ ਐਲੋਨ ਮਸਕ ਖੁਦ ਟਵਿੱਟਰ ਡੀਲ ਰੱਦ ਕਰ ਦਿੰਦੇ ਹਨ ਤਾਂ ਉਨ੍ਹਾਂ ਨੂੰ ਟਵਿਟਰ ਨੂੰ 1 ਬਿਲੀਅਨ ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਮਸਕ ਨੇ ਕਿਹਾ ਹੈ ਕਿ 5% Fake & spam Users ਦੀ ਕੈਲਕੁਲੇਸ਼ਨ ਕਾਰਨ ਟਵਿੱਟਰ ਡੀਲ ਅਸਥਾਈ ਤੌਰ 'ਤੇ ਹੋਲਡ ਕੀਤੀ ਗਈ ਹੈ। ਏਲੋਨ ਮਸਕ ਨੇ ਆਪਣੇ ਟਵਿੱਟ ਵਿਚ ਦੂਜਾ ਟਵੀਟ ਐਡ ਕਰਕੇ ਇਹ ਸਾਫ਼ ਕਰ ਦਿੱਤਾ ਹੈ ਕਿ ਡੀਲ ਅਜੇ ਕੈਂਸਲ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਬਿਸਕੁੱਟ-ਨਮਕੀਨ ਦੇ ਪੈਕੇਟ ਦੀ ਕੀਮਤ ਵਧੇ ਬਿਨਾਂ ਹੋਏ ਮਹਿੰਗੇ, ਕੰਪਨੀਆਂ ਦਾ ਵਧਿਆ ਮੁਨਾਫ਼ਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਦੀ EV ਮਾਰਕੀਟ ਨੂੰ ਦੋਹਰਾ ਝਟਕਾ, ਫੋਰਡ ਨੇ ਕੀਤਾ ਕਿਨਾਰਾ, ਟੈਸਲਾ ਨੂੰ ਭਾਇਆ ਇੰਡੋਨੇਸ਼ੀਆ
NEXT STORY