ਨਵੀਂ ਦਿੱਲੀ- ਵੀਰਵਾਰ ਨੂੰ ਸੋਨੇ ਵਿਚ ਹਲਕੀ ਬੜ੍ਹਤ, ਜਦੋਂ ਕਿ ਚਾਂਦੀ ਵਿਚ 600 ਰੁਪਏ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ, ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 44 ਰੁਪਏ ਮਾਮੂਲੀ ਵੱਧ ਕੇ 44,347 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਰੁਪਏ ਵਿਚ ਗਿਰਾਵਟ ਤੇ ਬੀਤੀ ਰਾਤ ਗਲੋਬਲ ਪੱਧਰ 'ਤੇ ਬਹੁਮੁੱਲੀ ਧਾਤਾਂ ਵਿਚ ਤੇਜ਼ੀ ਕਾਰਨ ਕੀਮਤਾਂ ਨੂੰ ਸਮਰਥਨ ਮਿਲਿਆ। ਪਿਛਲੇ ਸੈਸ਼ਨ ਵਿਚ ਸੋਨਾ 44,303 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।
ਉੱਥੇ ਹੀ, ਚਾਂਦੀ ਅੱਜ 637 ਰੁਪਏ ਦੀ ਗਿਰਾਵਟ ਨਾਲ 64,110 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਹ 64,747 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਰੁਪਿਆ ਸ਼ੁਰੂਆਤੀ ਕਾਰੋਬਾਰੀ ਵਿਚ 7 ਪੈਸੇ ਦੀ ਗਿਰਾਵਟ ਨਾਲ 72.62 ਪ੍ਰਤੀ ਡਾਲਰ 'ਤੇ ਆ ਗਿਆ। ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਦੁਬਾਰਾ ਮਾਮਲੇ ਵਧਣ ਕਾਰਨ ਨਿਵੇਸ਼ਕਾਂ ਵਿਚ ਚਿੰਤਾ ਵਧੀ ਹੈ, ਜਿਸ ਕਾਰਨ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਰਹੀ ਅਤੇ ਇਸ ਵਿਚਕਾਰ ਡਾਲਰ ਵਿਚ ਤੇਜ਼ੀ ਦਰਜ ਹੋਈ।
ਕੌਮਾਂਤਰੀ ਬਾਜ਼ਾਰ ਵਿਚ ਸੋਨਾ ਹਲਕੀ ਗਿਰਾਵਟ ਨਾਲ ਇਸ ਦੌਰਾਨ 1,733 ਡਾਲਰ ਪ੍ਰਤੀ ਔਂਸ ਅਤੇ ਚਾਂਦੀ 24.97 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਚੱਲ ਰਹੀ ਸੀ। ਉੱਥੇ ਹੀ, ਸ਼ਾਮ ਤਕਰੀਬਨ ਪੌਣੇ ਪੰਜ ਵਜੇ ਐੱਮ. ਸੀ. ਐਕਸ. 'ਤੇ ਸੋਨਾ 125 ਰੁਪਏ ਦੀ ਗਿਰਾਵਟ ਨਾਲ 44,735 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ, ਜਦੋਂ ਕਿ ਚਾਂਦੀ 615 ਰੁਪਏ ਡਿੱਗ ਕੇ 64,630 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।
ਸਰਕਾਰੀ ਮੁਲਾਜ਼ਮਾਂ ਨੂੰ ਸੌਗਾਤ, ਪੰਜ ਲੱਖ ਤੱਕ ਦਾ ਪੀ. ਐੱਫ. ਹੋਵੇਗਾ ਟੈਕਸ ਫ੍ਰੀ!
NEXT STORY