ਨਵੀਂ ਦਿੱਲੀ— ਕੌਮਾਂਤਰੀ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ 'ਚ ਆਈ ਤੇਜ਼ ਗਿਰਾਵਟ ਅਤੇ ਉਦਯੋਗਿਕ ਮੰਗ ਦੇ ਕਮਜ਼ੋਰ ਪੈਣ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਚਾਂਦੀ 825 ਰੁਪਏ ਸਸਤੀ ਹੋ ਕੇ 38,325 ਰੁਪਏ ਪ੍ਰ੍ਰਤੀ ਕਿਲੋਗ੍ਰਾਮ 'ਤੇ ਆ ਗਈ। ਸੋਨਾ ਭਟੂਰ ਵੀ ਇੰਨਾ ਹੀ ਘੱਟ ਕੇ 29,270 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,500 ਰੁਪਏ ਦੇ ਮੁੱਲ 'ਤੇ ਸਥਿਰ ਰਹੀ। ਇਸੇ ਤਰ੍ਹਾਂ ਗਹਿਣਾ ਮੰਗ ਘਟਣ ਕਾਰਨ ਸੋਨਾ ਵੀ 200 ਰੁਪਏ ਘੱਟ ਕੇ 29,420 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ।
ਵਿਦੇਸ਼ੀ ਬਾਜ਼ਾਰਾਂ 'ਚ ਇਸ ਹਫਤੇ ਦੇ ਅਖੀਰ 'ਚ ਸ਼ੁੱਕਰਵਾਰ ਨੂੰ ਚਾਂਦੀ ਹਾਜ਼ਰ 0.24 ਡਾਲਰ ਡਿੱਗ ਕੇ 16.24 ਡਾਲਰ ਪ੍ਰਤੀ ਔਂਸ 'ਤੇ ਆ ਗਈ। ਕੌਮਾਂਤਰੀ ਪੱਧਰ 'ਤੇ ਚਾਂਦੀ 'ਚ ਆਈ ਗਿਰਾਵਟ ਕਾਰਨ ਘਰੇਲੂ ਬਾਜ਼ਾਰ 'ਚ ਵੀ ਇਸ ਦੇ ਮੁੱਲ ਕਾਫੀ ਟੁੱਟ ਗਏ। ਉੱਥੇ ਹੀ, ਸੋਨਾ ਹਾਜ਼ਰ ਵੀ 11 ਡਾਲਰ ਟੁੱਟ ਕੇ 1,258.85 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸੇ ਤਰ੍ਹਾਂ ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 10.1 ਡਾਲਰ ਕਮਜ਼ੋਰ ਹੋ ਕੇ 1,264.3 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਮਾਹਰਾਂ ਨੇ ਦੱਸਿਆ ਕਿ ਅਮਰੀਕਾ ਦੇ ਮਜ਼ਬੂਤ ਰੁਜ਼ਗਾਰ ਅੰਕੜਿਆਂ ਨੇ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਤੁਲਨਾ 'ਚ ਡਾਲਰ ਦੀ ਗਿਰਾਵਟ ਨੂੰ ਰੋਕ ਲਿਆ, ਜਿਸ ਕਾਰਨ ਸੋਨੇ 'ਤੇ ਦਬਾਅ ਆਇਆ।
ਹੁੰਡਈ ਮੋਟਰ ਭਾਰਤ 'ਚ ਹਾਈਬ੍ਰਿਡ ਕਾਰਾਂ ਨਹੀਂ ਕਰੇਗੀ ਲਾਂਚ!
NEXT STORY