ਨਵੀਂ ਦਿੱਲੀ— ਦੱਖਣੀ ਕੋਰੀਆ ਦੀ ਪ੍ਰਮੁੱਖ ਆਟੋ ਕੰਪਨੀ ਅਤੇ ਭਾਰਤ ਦੀ ਦੂਜੀ ਸਭ ਤੋਂ ਵੱਡੀ ਕਾਰ ਨਿਰਮਾਤਾ ਹੁੰਡਈ ਮੋਟਰਜ਼ ਇੰਡੀਆ ਲਿਮਟਿਡ ਦੇਸ਼ 'ਚ ਆਪਣੇ ਹਾਈਬ੍ਰਿਡ ਵਾਹਨ ਨੂੰ ਲਾਂਚ ਕਰਨ ਦੀ ਯੋਜਨਾ ਰੱਦ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ 'ਚ ਹੁੰਡਈ ਮੋਟਰਜ਼ ਨੇ ਕਿਹਾ ਸੀ ਕਿ ਆਟੋ ਪ੍ਰਦਰਸ਼ਨੀ 2018 'ਚ ਉਸ ਦੀ ਯੋਜਨਾ ਆਪਣਾ ਹਾਈਬ੍ਰਿਡ ਮਾਡਲ 'ਆਇਓਨਿਕ' ਪੇਸ਼ ਕਰਨ ਦੀ ਹੈ ਪਰ ਹੁਣ ਕੰਪਨੀ ਨੇ ਇਸ ਯੋਜਨਾ ਨੂੰ ਰੱਦ ਕਰਕੇ ਇਲੈਕਟ੍ਰਿਕ ਵਾਹਨਾਂ 'ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁੰਡਈ ਮੋਟਰਜ਼ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਹਾਈਬ੍ਰਿਡ ਲਈ ਕੋਈ ਸਮਰਥਨ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਯੋਜਨਾ ਨੂੰ ਰੱਦ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਜੀ. ਐੱਸ. ਟੀ. ਵਿਵਸਥਾ ਤਹਿਤ ਹਾਈਬ੍ਰਿਡ ਵਾਹਨਾਂ 'ਤੇ ਹੋਰ ਲਗਜ਼ਰੀ ਕਾਰਾਂ ਦੀ ਤਰ੍ਹਾਂ 28 ਫੀਸਦੀ ਦੀ ਦਰ ਨਾਲ ਟੈਕਸ ਲਗਾਇਆ ਗਿਆ ਹੈ। ਇਸ ਦੇ ਨਾਲ ਹੀ 15 ਫੀਸਦੀ ਸੈੱਸ ਵੀ ਲਗਾਇਆ ਗਿਆ ਹੈ। ਇਸ ਕਾਰਨ ਹਾਈਬ੍ਰਿਡ ਕਾਰਾਂ 'ਤੇ ਕੁੱਲ ਟੈਕਸ ਵਧ ਕੇ 43 ਫੀਸਦੀ ਹੋ ਗਿਆ ਹੈ, ਜੋ ਕਿ ਪਹਿਲਾਂ 30.3 ਫੀਸਦੀ ਸੀ। ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।
ਅੱਜ ਤੋਂ ਸ਼ੁਰੂ ਹੋ ਰਹੀ ਹੈ GST ਰਿਟਰਨ ਫਾਈਲਿੰਗ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY