ਨਵੀਂ ਦਿੱਲੀ— ਡਾਲਰ ਦੇ ਕਮਜ਼ੋਰ ਹੋਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 150 ਰੁਪਏ ਵੱਧ ਕੇ 29,850 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਵੱਲੋਂ ਮੈਕਸਿਕੋ ਦੀਵਾਰ ਨੂੰ ਲੈ ਕੇ ਦਿੱਤੇ ਗਏ ਬਿਆਨ ਦੇ ਬਾਅਦ ਡਾਲਰ 'ਚ ਕਮਜ਼ੋਰੀ ਆਈ। ਡਾਲਰ ਦੇ ਕਮਜ਼ੋਰ ਹੋਣ ਦਾ ਮਤਲਬ ਹੈ ਕਿ ਹੋਰ ਪ੍ਰਮੁੱਖ ਕਰੰਸੀਆਂ ਵਾਲੇ ਦੇਸ਼ਾਂ ਲਈ ਸੋਨਾ ਖਰੀਦਣਾ ਸਸਤਾ ਹੋ ਜਾਣਾ, ਜਿਸ ਨਾਲ ਮੰਗ ਵਧਦੀ ਹੈ ਅਤੇ ਇਹ ਮਹਿੰਗਾ ਹੋ ਜਾਂਦਾ ਹੈ।
ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਮੰਗ ਵਧਣ ਨਾਲ ਚਾਂਦੀ ਵੀ 200 ਰੁਪਏ ਮਹਿੰਗੀ ਹੋ ਗਈ। ਅੱਜ ਦੇ ਕਾਰੋਬਾਰ 'ਚ ਚਾਂਦੀ 200 ਰੁਪਏ ਦੀ ਤੇਜ਼ੀ ਨਾਲ 40,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕਾਰੋਬਾਰੀਆਂ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਵੀ ਗਹਿਣਾ ਵਿਕਰੇਤਾਵਾਂ ਵੱਲੋਂ ਮੰਗ ਵਧੀ ਹੈ, ਜਿਸ ਨਾਲ ਕੀਮਤੀ ਧਾਤਾਂ ਦੀ ਕੀਮਤ 'ਚ ਤੇਜ਼ੀ ਆਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਨਾ ਭਟੂਰ ਵੀ 200 ਰੁਪਏ ਚੜ੍ਹ ਕੇ 29,700 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ ਅੱਜ ਵੀ 24,500 ਰੁਪਏ 'ਤੇ ਸਥਿਰ ਰਹੀ।
ਰੇਲਵੇ ਦੇ ਵਿਸਤਾਰ ਨਾਲ ਮਿਲੇਗਾ ਫਾਇਦਾ : ਟੀਟਾਗੜ੍ਹ ਵੈਗਨਸ
NEXT STORY