ਮੁੰਬਈ (ਭਾਸ਼ਾ) : ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਨੂੰ ਲਾਜ਼ਮੀ ਬਣਾਉਣ ਵਾਲੇ ਆਦੇਸ਼ ਦੀ ਮਿਆਦ ਨੂੰ ਅੱਗੇ ਵਧਾਉਣ ਦੇ ਸਰਕਾਰ ਦੇ ਫੈਸਲੇ ਦਾ ਗਹਿਣਾ ਉਦਯੋਗ ਨੇ ਹਾਲਾਂਕਿ ਸਵਾਗਤ ਕੀਤਾ ਹੈ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨੂੰ ਮਿਆਦ ਨੂੰ ਘੱਟ ਤੋਂ ਘੱਟ ਇਕ ਸਾਲ ਅੱਗੇ ਵਧਾਉਣਾ ਚਾਹੀਦਾ ਸੀ ਤਾਂ ਕਿ ਮੌਜੂਦਾ ਗਹਿਣੇ ਦੇ ਸਟਾਕ ਨੂੰ ਖ਼ਤਮ ਕੀਤਾ ਜਾ ਸਕੇ।
ਕੋਰੋਨਾ ਵਾਇਰਸ ਮਹਾਮਾਰੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਰਕਾਰ ਨੇ ਸੋਮਵਾਰ ਨੂੰ ਸੋਨੇ ਦੇ ਗਹਿਣਿਆਂ 'ਚ ਲਾਜ਼ਮੀ ਹਾਲਮਾਰਕਿੰਗ ਆਦੇਸ਼ ਨੂੰ ਲਾਗੂ ਕਰਨ ਦੀ ਮਿਆਦ ਨੂੰ ਲਗਭਗ 4 ਮਹੀਨੇ ਅੱਗੇ ਵਧਾ ਕੇ 1 ਜੂਨ 2021 ਕਰ ਦਿੱਤਾ। ਹਾਲਾਂਕਿ ਗਹਿਣਾ ਨਿਰਮਾਤਾ ਅਤੇ ਵਿਕ੍ਰੇਤਾ ਉਦਯੋਗ ਇਸ ਤੋਂ ਸੰਤੁਸ਼ਟ ਨਹੀਂ ਹਨ ਅਤੇ ਉਹ ਇਸ ਮਿਆਦ ਨੂੰ ਜਨਵਰੀ 2022 ਤੱਕ ਵਧਾਏ ਜਾਣ ਦੀ ਮੰਗ ਕਰ ਰਿਹਾ ਹੈ। ਅਖਿਲ ਭਾਰਤੀ ਰਤਨ ਅਤੇ ਗਹਿਣਾ ਦੇ ਘਰੇਲੂ ਪਰਿਸ਼ਦ ਦੇ ਚੇਅਰਮੈਨ ਅਨੰਤ ਪਦਨਾਭਨ ਨੇ ਕਿਹਾ ਕਿ ਅਸੀਂ ਸੋਨੇ ਦੇ ਗਹਿਣਿਆਂ ਅਤੇ ਸ਼ਿਲਪਕ੍ਰਿਤੀਆਂ ਦੀ ਲਾਜ਼ਮੀ ਰੂਪ ਨਾਲ ਹਾਲਮਾਰਕਿੰਗ ਕਰਨ ਦੀ ਮਿਆਦ ਨੂੰ ਵਧਾਉਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ ਪਰ ਅਸੀਂ ਇਸ ਮਿਆਦ ਨੂੰ ਇਕ ਸਾਲ ਵਧਾਉਣ ਲਈ ਕਿਹਾ ਸੀ। ਇਸ ਸਮੇਂ ਵਿਕਰੀ ਕਾਫੀ ਘੱਟ ਹੈ, ਜਦੋਂ ਤੱਕ ਅਸੀਂ ਪੁਰਾਣੇ ਸਟਾਕ ਨੂੰ ਕੱਢ ਨਹੀਂ ਦਿੰਦੇ ਹਾਂ, ਉਸ ਦੇ ਸਥਾਨ 'ਤੇ ਹਾਲਮਾਰਕਿੰਗ ਵਾਲਾ ਸਟਾਕ ਨਹੀਂ ਆ ਸਕੇਗਾ। ਇਸ 'ਚ ਸਮਾਂ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਗਹਿਣਾ ਵਿਕ੍ਰੇਤਾਵਾਂ ਦੀ ਸੰਸਥਾ ਨਾਲ ਮਿਲ ਕੇ ਸੰਗਠਨ ਇਨ੍ਹਾਂ ਚਿੰਤਾਵਾਂ ਨੂੰ ਦੱਸਦੇ ਹੋਏ ਇਕ ਹੋਰ ਮੰਗ ਪੱਤਰ ਸਰਕਾਰ ਨੂੰ ਦੇਵੇਗਾ। ਸਰਕਾਰ ਨੇ ਸੋਨੇ ਦੇ ਗਹਿਣਿਆਂ 'ਚ ਲਾਜ਼ਮੀ ਹਾਲਮਾਰਕਿੰਗ ਲਾਗੂ ਕਰਨ ਦੀ ਮਿਆਦ ਨੂੰ 15 ਜਨਵਰੀ 2021 ਤੋਂ ਵਧਾ ਕੇ ਇਕ ਜੂਨ 2021 ਕਰ ਦਿੱਤਾ ਹੈ।
ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਕੀ ਹੈ ਨਵਾਂ ਰੇਟ
NEXT STORY