ਨਵੀਂ ਦਿੱਲੀ (ਇੰਟ.) - ਬੋਫਾ ਸਕਿਓਰਿਟੀਜ਼ ਦੇ ਵਿਸ਼ਲੇਸ਼ਕਾਂ ਨੇ ਆਪਣੀ ਤਾਜ਼ਾ ਰਿਪੋਰਟ ’ਚ ਕਿਹਾ ਹੈ ਕਿ ਕੌਮਾਂਤਰੀ ਬੇਯਕੀਨੀਆਂ ਅਤੇ ਵਧਦੀ ਨਿਵੇਸ਼ ਮੰਗ ਦੀ ਵਜ੍ਹਾ ਨਾਲ ਸੋਨੇ ਦਾ ਭਾਅ ਅਗਲੇ 18 ਮਹੀਨਿਆਂ ’ਚ 3500 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਸਕਦਾ ਹੈ। ਇਹ ਮੌਜੂਦਾ ਪੱਧਰ ਤੋਂ ਕਰੀਬ 13 ਫੀਸਦੀ ਦੀ ਤੇਜ਼ੀ ਹੈ।
ਇਹ ਵੀ ਪੜ੍ਹੋ : Bisleri vs Aquapeya: ਟ੍ਰੇਡਮਾਰਕ ਵਿਵਾਦ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਵੱਡਾ ਫੈਸਲਾ
ਬੋਫਾ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੀਆਂ ਵਪਾਰ ਨੀਤੀਆਂ ਨਾਲ ਜੁਡ਼ੀਆਂ ਬੇਯਕੀਨੀਆਂ ਦੀ ਵਜ੍ਹਾ ਨਾਲ ਅਮਰੀਕੀ ਡਾਲਰ ’ਚ ਨਰਮੀ ਆਵੇਗੀ, ਜਿਸ ਨਾਲ ਛੋਟੀ ਮਿਆਦ ’ਚ ਸੋਨੇ ਦੀਆਂ ਕੀਮਤਾਂ ਨੂੰ ਹੋਰ ਬੜ੍ਹਾਵਾ ਮਿਲ ਸਕਦਾ ਹੈ । ਅਮਰੀਕਾ ਦੇ ਦੋਹਰੇ ਘਾਟੇ ਦਾ ਵਿਆਪਕ ਮੁੜ ਸੰਤੁਲਨ ਵੀ ਸੋਨੇ ’ਚ ਤੇਜ਼ੀ ਵਧਾ ਸਕਦਾ ਹੈ।
ਇਹ ਵੀ ਪੜ੍ਹੋ : SBI, PNB, ICICI ਅਤੇ HDFC ਬੈਂਕ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ... ਬਦਲ ਗਏ ਇਹ ਨਿਯਮ
ਬੋਫਾ ਨੇ ਕਿਹਾ,“ਚੀਨ ਦਾ ਬੀਮਾ ਉਦਯੋਗ ਆਪਣੀਆਂ ਜਾਇਦਾਦਾਂ ਦਾ 1 ਫੀਸਦੀ ਹਿੱਸਾ ਸੋਨੇ ’ਚ ਨਿਵੇਸ਼ ਕਰ ਸਕਦਾ ਹੈ। ਇਹ ਸਾਲਾਨਾ ਸੋਨਾ ਬਾਜ਼ਾਰ ਦੇ ਕਰੀਬ 6 ਫੀਸਦੀ ਦੇ ਬਰਾਬਰ ਹੈ । ਕੇਂਦਰੀ ਬੈਂਕਾਂ ਕੋਲ ਇਸ ਸਮੇਂ ਆਪਣੇ ਭੰਡਾਰ ਦਾ ਲੱਗਭੱਗ 10 ਫੀਸਦੀ ਸੋਨਾ ਹੈ ਅਤੇ ਉਹ ਆਪਣੇ ਪੋਰਟਫੋਲੀਓ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਲਈ ਇਸ ਨੂੰ ਵਧਾ ਕੇ 30 ਫੀਸਦੀ ਕਰ ਸਕਦੇ ਹਨ। ਰਿਟੇਲ ਨਿਵੇਸ਼ਕ ਵੀ ਸੋਨੇ ’ਚ ਆਪਣਾ ਨਿਵੇਸ਼ ਵਧਾ ਰਹੇ ਹਨ। ਇਹੀ ਵਜ੍ਹਾ ਹੈ ਕਿ ਅਮਰੀਕਾ, ਯੂਰਪ ਅਤੇ ਏਸ਼ੀਆ ’ਚ ਇਸ ਸਾਲ ਜਨਵਰੀ ਤੋਂ ਹੁਣ ਤੱਕ (ਵਾਈ. ਟੀ. ਡੀ.) ਰਸਮੀ ਰੂਪ ਨਾਲ ਸਮਰਥਨ ਵਾਲੇ ਈ. ਟੀ. ਐੱਫ. ਦੀ ਏ. ਯੂ. ਐੱਮ. ’ਚ ਸਾਲਾਨਾ ਆਧਾਰ ’ਤੇ 4 ਫੀਸਦੀ ਤੱਕ ਦਾ ਵਾਧਾ ਹੋਇਆ ਹੈ।”
ਇਹ ਵੀ ਪੜ੍ਹੋ : ਸਰਕਾਰ ਨੇ ਦਿੱਤਾ ਝਟਕਾ, ਡੀਜ਼ਲ ਹੋਇਆ 2 ਰੁਪਏ ਮਹਿੰਗਾ, ਵਧੇਗੀ ਮਹਿੰਗਾਈ
ਵਿੱਤੀ ਸਾਲ 2025 ’ਚ ਸੋਨੇ ਦੀ ਚਮਕ ਰਹੀ ਬਰਕਰਾਰ
ਬੋਫਾ ਸਕਿਓਰਿਟੀਜ਼ ਨੇ ਕਿਹਾ ਕਿ ਸੋਨੇ ਦੀ ਤੇਜ਼ੀ ’ਚ ਮੁੱਖ ਜੋਖਮਾਂ ’ਚ ਅਮਰੀਕੀ ਵਿੱਤੀ ਇਕਜੁੱਟਤਾ, ਭੂ-ਰਾਜਨੀਤਕ ਤਣਾਅ ’ਚ ਕਮੀ ਅਤੇ 2 ਅਪ੍ਰੈਲ ਨੂੰ ਲੱਗਣ ਵਾਲੇ ਟੈਰਿਫ ਮੁੱਖ ਰੂਪ ਨਾਲ ਸ਼ਾਮਲ ਹਨ। ਇਸ ’ਚ, ਸੋਨੇ ਨੇ ਕਰੀਬ 38 ਫੀਸਦੀ ਤੇਜ਼ੀ ਨਾਲ ਵਿੱਤੀ ਸਾਲ 2025 ’ਚ ਚਮਕ ਬਰਕਰਾਰ ਰੱਖੀ ਹੈ। 2008 ਤੋਂ ਬਾਅਦ ਇਹ ਇਸ ਦਾ ਸਭ ਤੋਂ ਚੰਗਾ ਵਿੱਤੀ ਸਾਲ ਰਿਹਾ ਕਿਉਂਕਿ ਨਿਵੇਸ਼ਕਾਂ ਨੇ ਕੌਮਾਂਤਰੀ ਘਟਨਾਕ੍ਰਮ, ਵਿਸ਼ੇਸ਼ ਰੂਪ ਨਾਲ ਡੋਨਾਲਡ ਟਰੰਪ ਦੀਆਂ ਟੈਰਿਫ-ਸਬੰਧੀ ਧਮਕੀਆਂ ਕਾਰਨ ਸੁਰੱਖਿਅਤ ਜਾਇਦਾਦਾਂ ਦੀ ਖਰੀਦ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਆ ਗਏ ਨਵੇਂ ਨਿਯਮ, ਜੇਕਰ UPI ਰਾਹੀਂ ਨਹੀਂ ਹੋ ਰਿਹੈ ਭੁਗਤਾਨ ਤਾਂ ਕਰੋ ਇਹ ਕੰਮ
ਬੋਫਾ ਨੇ ਇਸ ਨੂੰ ਪਹਿਲਾਂ ਸੋਨੇ ਲਈ 3,000 ਡਾਲਰ ਪ੍ਰਤੀ ਔਂਸ ਦੀਆਂ ਕੀਮਤਾਂ ਦਾ ਅਗਾਊਂ ਅੰਦਾਜ਼ਾ ਦਿੱਤਾ ਸੀ, ਜੋ ਹਾਲ ਹੀ ’ਚ ਪਾਰ ਹੋ ਗਿਆ। ਇਸ ਸਾਲ ਸੋਨੇ ਦੀ ਕੀਮਤ ਔਸਤਨ 3,000 ਡਾਲਰ ਪ੍ਰਤੀ ਔਂਸ ਤੱਕ ਪਹੁੰਚੀ ਤਾਂ ਇਸ ਦੌਰਾਨ ਉਸ ਦੀ ਨਿਵੇਸ਼ ਮੰਗ ’ਚ ਸਿਰਫ 1 ਫੀਸਦੀ ਦਾ ਵਾਧਾ ਹੋਇਆ ਹੈ। ਬੋਫਾ ਸਕਿਓਰਿਟੀਜ਼ ਨੇ ਕਿਹਾ ਕਿ ਸੋਨੇ ਦੀ ਕੀਮਤ 3,500 ਡਾਲਰ ਪ੍ਰਤੀ ਔਂਸ ਤੱਕ ਪੁੱਜਣ ਲਈ ਇਸ ’ਚ 10 ਫੀਸਦੀ ਦਾ ਵਾਧੇ ਦੀ ਜ਼ਰੂਰਤ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਨੇ Black Sea ਤੋਂ ਤੇਲ ਬਰਾਮਦਗੀ 'ਤੇ ਲਾਈ ਨਵੀਂ ਰੋਕ
NEXT STORY